ਤਰਨਤਾਰਨ : ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬੱਲ ਦੀ ਸਹਾਇਤਾ ਨਾਲ ਹਰੀਕੇ ਵਿੱਚ 212 ਏਕੜ ਵਿੱਚੋਂ 89 ਏਕੜ ਪੰਚਾਇਤੀ ਜ਼ਮੀਨ ਉੱਤੇ ਪੰਚਾਇਤੀ ਮਾਲਕੀ ਹੱਕ ਦੱਸਦੇ ਹੋਏ ਕਬਜ਼ਾ ਲਿਆ ਗਿਆ। ਜਿਸ ਦੀ ਅੱਜ ਹਰੀਕੇ ਵਿੱਚ ਸਰਕਾਰ ਵੱਲੋਂ ਐਕਵਾਇਰ 89 ਏਕੜ ਦੀ ਬੋਲੀ ਨੂੰ ਲੈ ਕੇ ਕਿਸਾਨ, ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ ਹਨ।
ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਹਰੀਕੇ ਵਿੱਚ ਛੋਟੇ ਕਿਸਾਨਾਂ ਦੀ ਜ਼ਮੀਨ ਸਰਕਾਰ ਵਲੋਂ ਧੱਕੇ ਨਾਲ ਐਕਵਾਇਰ ਕੀਤੇ ਜਾਣ ਅਤੇ ਅੱਜ ਉਸਦੀ ਬੋਲੀ ਕਰਵਾਉਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਅਤੇ ਐਡਵੋਕੇਟ ਵੱਲੋਂ ਸਾਂਝੇ ਤੌਰ ਉੱਤੇ ਕਿਸਾਨਾਂ ਦਾ ਪੱਖ ਪੇਸ਼ ਕਰ ਸਰਕਾਰੀ ਬੋਲੀ ਦਾ ਕਰਨਗੇ ਵਿਰੋਧ ਕੀਤਾ ਗਿਆ ਅਤੇ ਕਿਹਾ ਕਿਸੇ ਵੀ ਕੀਮਤ ਤੇ ਬੋਲੀ ਨਹੀਂ ਹੋਣ ਦਿਆਂਗੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸਤਨਾਮ ਸਿੰਘ ਹਰੀਕੇ ਨੇ ਦੱਸਿਆ ਕਿ ਕਿਸਾਨਾਂ ਦਾ ਇਸ ਜ਼ਮੀਨ ਉੱਤੇ 35/40 ਸਾਲ ਕਬਜ਼ਾ, ਮਾਲਕੀ ਹੱਕ ਅਤੇ ਸਟੇਅ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਅਣਦੇਖੀ ਕਰ ਛੋਟੇ ਕਿਸਾਨਾਂ ਜੋ 1-2 ਏਕੜ ਦੇ ਮਾਲਕੀ ਹੱਕ ਰੱਖਦੇ ਸਨ। ਉਨ੍ਹਾਂ ਦੀ ਜ਼ਮੀਨ ਖੋ ਕੇ ਉਨ੍ਹਾਂ ਨੂੰ ਬੇਅਬਾਦ ਕਰ ਦਿੱਤਾ ਉਨ੍ਹਾਂ ਦੀ ਰੋਟੀ ਦਾ ਸਹਾਰਾ ਤੱਕ ਉਨ੍ਹਾਂ ਕੋਲੋਂ ਖੋਹ ਲਿਆ ਹੈ।
ਸਰਕਾਰ ਅਤੇ ਪ੍ਰਸ਼ਾਸਨ ਜਵਾਬ ਦੇਵੇ: ਇਸ ਮੌਕੇ ਐਡਵੋਕੇਟ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਜੋ ਕਾਨੂੰਨ ਕੋਲ ਹੈ। ਉਸ ਵਿੱਚ 10 ਸਾਲ ਤੋਂ ਵੱਧ ਸਮੇਂ ਤੋਂ ਕਬਜ਼ਾ ਜਾਂ ਮਾਲਕੀ ਹੱਕ ਹਨ। ਸਰਕਾਰ ਉਨ੍ਹਾਂ ਕੋਲੋਂ ਜ਼ਮੀਨ ਨਹੀਂ ਖੋਹ ਸਕਦੀ ਉਨ੍ਹਾਂ ਕਿਹਾ ਕਿ ਕਾਨੂੰਨ ਵਿੱਚ ਲਿਖਿਆ ਹੈ ਕਿ ਜੇ ਸਰਕਾਰ ਨੂੰ ਲੱਗੇ ਕਿ ਕਿਸੇ ਹਾਲਤ ਵਿੱਚ ਪੰਚਾਇਤੀ ਹੱਕ ਸਾਬਤ ਵੀ ਹੁੰਦਾ ਹੈ ਤਾਂ ਸਰਕਾਰ ਇਨ੍ਹਾਂ ਕੋਲੋ ਕਿਸ਼ਤਾਂ ਵਿੱਚ ਜ਼ਮੀਨ ਦੇ ਪੈਸੇ ਲੈ ਕੇ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਧੱਕੇ ਨਾਲ ਬੋਲੀ ਕਾਰਵਾਈ ਜਾਂ ਉਨ੍ਹਾਂ ਦੇ ਹੱਕ ਖੋਹਣ ਕਿ ਕੋਸ਼ਿਸ਼ ਕੀਤੀ ਤਾਂ ਹਰ ਪੱਧਰ ਉੱਤੇ ਇਸਦੀ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ, ਉਨ੍ਹਾਂ ਕਬਜ਼ਾ ਲੈਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਵੀ ਮੰਗ ਵੀ ਕੀਤੀ ਨਾਲ ਹੀ ਕਿਹਾ ਕਿ ਸਰਕਾਰ ਨੇ 212 ਏਕੜ ਵਿੱਚੋਂ 89 ਏਕੜ ਦਾ ਕਬਜ਼ਾ ਹੀ ਲਿਆ ਹੈ। ਬਾਕੀ ਕਿਉਂ ਨਹੀਂ ਉਸਦਾ ਜਵਾਬ ਸਰਕਾਰ ਅਤੇ ਪ੍ਰਸ਼ਾਸਨ ਦੇਵੇ।
ਇਸ ਮੌਕੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਕਿਸਾਨ ਜਥੇਬੰਦੀਆਂ ਜੋ ਮੌਜੂਦਾ ਕਾਸ਼ਤਕਾਰ ਕਿਸਾਨਾਂ ਦੇ ਹੱਕ ਵਿੱਚ ਆਈਆਂ ਅਤੇ ਬੋਲੀ ਦੇਣ ਆਏ ਕਿਸਾਨਾਂ ਵਿੱਚ ਤਲਖੀ ਵੀ ਦੇਖਣ ਨੂੰ ਮਿਲੀ ਅਖੀਰ ਮੌਕੇ ਉੱਤੇ ਪੁੱਜੇ ਡੀਡੀਪੀਓ ਸਤੀਸ਼ ਸ਼ਰਮਾ ਨੇ ਕਿਸਾਨ ਜਥੇਬੰਦੀਆਂ ਦੀ ਮੰਗ ਤੇ ਬੋਲੀ ਅਗਲੇ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਿੱਧੂ ਅੱਜ ਕਰ ਸਕਦੇ ਨੇ ਸਰੰਡਰ, ਸੁਰੱਖਿਆ ਵੀ ਲਈ ਵਾਪਸ