ਤਰਨ ਤਰਨ: ਪੂਰੇ ਪੰਜਾਬ ਭਰ ਵਿੱਚ ਨਗਰ ਕੋਂਸਲ, ਨਗਰ ਪੰਚਾਇਤ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਗੱਲ ਕਰੀਏ ਤਰਨ ਤਾਰਨ ਦੀ ਤਾਂ ਕਸਬਾ ਭਿਖੀਵਿੰਡ ਤੇ ਪੱਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਇਸੀ ਤਰ੍ਹਾਂ ਇਹ ਨਤੀਜੇ ਸ਼ਾਨਦਾਰ ਤੇ ਸ਼ਾਨਤੀਪੁਰਵਕ ਨਿਕਲੇ ਜਿੱਤਣ ਵਾਲੇ ਉਮੀਦਵਾਰਾਂ ਨੇ ਕਿਹਾ ਕਿ ਅਸੀਂ ਲੋਕਾ ਦਾ ਧੰਨਵਾਦ ਕਰਦੇ ਹਾਂ। ਜਿੰਨਾ ਨੇ ਸਾਡੇ 'ਤੇ ਵਿਸ਼ਵਾਸ਼ ਕਰਕੇ ਸਾਨੁੰ ਜਿਤਾਇਆ ਹੈ। ਨਗਰ ਕੋਂਸਲ ਪੱਟੀ 19 ਵਾਰਡਾ ਹਨ ਜਿਨ੍ਹਾਂ ਵਿੱਚੋਂ 15 ਕਾਂਗਰਸ ਪਾਰਟੀ ਉਮੀਦਵਾਰ ਜੇਤੂ ਰਹੇ।
2 ਅਕਾਲੀ ਦਲ ਬਾਦਲ ਅਤੇ 2 ਆਪ ਦੇ ਉਮੀਦਵਾਰ ਜੇਤੂ
ਜ਼ਿਲ੍ਹਾ ਦੀ ਨਗਰ ਕੌਂਸਲ ਪੱਟੀ ਦੇ 19 ਵਰਾਡਾਂ ਵਿੱਚੋ 15 'ਤੇ ਕਾਂਗਰਸ ਦੇ ਉਮੀਦਵਾਰਾਂ ਨੇ ਸ਼ਾਨਮੱਤੀ ਜਿੱਤ ਹਾਸਿਲ ਕੀਤੀ ਹੈ। ਜਦੋਕਿ ਅਕਾਲੀ ਦਲ ਨੇ 2 ਅਤੇ ਆਪ ਦੇ 2 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਚੋਣ ਅਧਿਕਾਰੀ ਤੇ ਐਸਡੀਐਮ ਰਾਜੇਸ਼ ਕੁਮਾਰ ਨੇ ਨਤੀਜੇ ਐਲਾਨੇ।