ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਬਾਬਾ ਬਕਾਲਾ ਸੀਟ (Baba Bakala Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਬਾਬਾ ਬਕਾਲਾ (Baba Bakala Assembly Constituency)
ਜੇਕਰ ਬਾਬਾ ਬਕਾਲਾ ਸੀਟ (Baba Bakala Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਸੰਤੋਖ ਸਿੰਘ (Santokh Singh) ਮੌਜੂਦਾ ਵਿਧਾਇਕ ਹਨ। ਸੰਤੋਖ ਸਿੰਘ ਇਸ ਸੀਟ ਤੋਂ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਬਾਬਾ ਬਕਾਲਾ ਤੋਂ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ ਦੇ ਮਜਬੂਤ ਉਮੀਦਵਾਰ ਦਲਬੀਰ ਸਿੰਘ ਟੌਂਗ ਨੂੰ ਮਾਤ ਦੇ ਦਿੱਤੀ ਸੀ।
ਇਸ ਵਾਰ ਕਾਂਗਰਸ ਨੇ ਮੁੜ ਸੰਤੋਖ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਤੇ ਸਾਹਮਣੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ ਟੌਂਗ ਹਨ ਤੇ ਅਜੇ ਅਕਾਲੀ ਦਲ ਉਮੀਦਵਾਰ ਦੀ ਭਾਲ ਵਿੱਚ ਹੈ। ਇਥੋਂ ਪਾਰਟੀ ਨੇ ਉਮੀਦਵਾਰ ਦਾ ਐਲਾਨ ਰੋਕਿਆ ਹੋਇਆ ਹੈ ਤੇ ਭਾਜਪਾ ਗਠਜੋੜ ਵੱਲੋਂ ਵੀ ਕੋਈ ਐਲਾਨ ਨਹੀਂ ਹੋਇਆ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਬਾਬਾ ਬਕਾਲਾ ਸੀਟ (Baba Bakala Constituency) ’ਤੇ 69.31 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਸੰਤੋਖ ਸਿੰਘ (Sanatokh Singh) ਵਿਧਾਇਕ ਚੁਣੇ ਗਏ ਸੀ। ਸੰਤੋਖ ਸਿੰਘ ਨੇ ਉਸ ਸਮੇਂ ਆਮ ਆ ਦਮੀ ਪਾਰਟੀ ਦੇ (AAP)ਦੇ ਦਲਬੀਰ ਸਿੰਘ ਟੌਂਗ ਨੂੰ ਮਾਤ ਦਿੱਤੀ ਸੀ ਤੇ ਅਕਾਲੀ ਭਾਜਪਾ ਗਠਜੋੜ (SAD-BJP) ਦੇ ਮਲਕੀਤ ਸਿੰਘ (Malkit Singh) ਚੰਗੀ ਸਥਿਤੀ ਨਾਲ ਤੀਜੇ ਨੰਬਰ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਨੂੰ 45965 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ ਟੌਂਗ ਰਹੇ ਸੀ, ਉਨ੍ਹਾਂ ਨੂੰ 39378 ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਉਮੀਦਵਾਰ ਮਲਕੀਤ ਸਿੰਘ ਨੂੰ 38265 ਵੋਟਾਂ ਮਿਲੀਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 35.43 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 30.35 ਸੀ ਅਤੇ ਅਕਾਲੀ-ਭਾਜਪਾ ਗਠਜੋੜ (SAD-BJP)ਨੂੰ 29.49 ਫੀਸਦੀ ਵੋਟ ਸ਼ੇਅਰ ਮਿਲਿਆ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਬਾਬਾ ਬਕਾਲਾ (Baba Bakala Assembly Constituency) ਤੋਂ ਅਕਾਲੀ-ਭਾਜਪਾ ਗਠਜੋੜ (SAD-BJP) ਦੇ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੂੰ 60244 ਵੋਟਾਂ ਪਈਆਂ ਸੀ ਤੇ ਉਨ੍ਹਾਂ ਨੇ ਚੋਣ ਜਿੱਤੀ ਸੀ, ਜਦੋਂਕਿ ਕਾਂਗਰਸ (Congress)ਦੇ ਰਣਜੀਤ ਸਿੰਘ ਛੱਜਲਵੱਡੀ ਚੋਣ ਹਾਰ ਗਏ ਸੀ। ਉਨ੍ਹਾਂ ਨੂੰ 31019 ਵੋਟਾਂ ਪਈਆਂ ਸੀ। ਤੀਜੇ ਨੰਬਰ ’ਤੇ ਆਜਾਦ ਉਮੀਦਵਾਰ ਰਿਹਾ ਸੀ ਤੇ ਉਸ ਨੂੰ 17090 ਵੋਟਾਂ ਪਈਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬਾਬਾ ਬਕਾਲਾ (Baba Bakala Assembly Constituency) 'ਤੇ 71.97 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 5045 ਫੀਸਦੀ ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ (Congress) ਨੂੰ 25.98 ਫੀਸਦੀ ਵੋਟਾਂ ਮਿਲੀਆਂ ਸੀ ਤੇ ਆਜਾਦ ਉਮੀਦਵਾਰ 14.31 ਫੀਸਦੀ ਵੋਟ ਲੈਗਿਆ ਸੀ।
ਬਾਬਾ ਬਕਾਲਾ (Baba Bakala Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟ ਦੋਵਾਂ ਨੇ ਆਪਣੇ ਉਮੀਦਵਾਰ ਦੁਹਰਾਏ ਹਨ। ਅਕਾਲੀ ਦਲ ਇਥੋਂ ਮਜਬੂਤ ਉਮੀਦਵਾਰ ਦੀ ਭਾਲ ਵਿੱਚ ਹੈ ਤੇ ਛੇਤੀ ਹੀ ਐਲਾਨ ਦੀ ਉਮੀਦ ਹੈ। ਫਿਲਹਾਲ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਐਲਨ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮੁਕਾਬਲਾ ਰੋਚਕ ਹੁੰਦਾ ਹੈ ਜਾਂ ਸਿੱਧੀ ਟੱਕਰ ਰਹੇਗੀ।
ਇਹ ਵੀ ਪੜ੍ਹੋ:ਬੀਜੇਪੀ ਪੰਜਾਬ ਦੇ ਦਲਿਤ CM ਨੂੰ ਕਰਨਾ ਚਾਹੁੰਦੀ ਹੈ ਬਦਨਾਮ- ਵੇਰਕਾ