ਤਰਨ ਤਾਰਨ: ਪੰਜਾਬ ਵਿੱਚ ਅੱਜ ਵੀ ਨਸ਼ੇ ਦਾ ਬੋਲਬਾਲਾ ਹੈ ਅਤੇ ਆਏ ਦਿਨ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਕੇ ਨਵੀਂ ਤੋਂ ਨਵੀਂ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਨਸ਼ੇ ਨੇ ਪੰਜਾਬ ਦੇ ਕਈ ਘਰ ਉਜਾੜ ਕੇ ਰੱਖ ਦਿੱਤੇ ਹਨ। ਭਾਵੇਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਅਵੇ ਤਾਂ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਨਸ਼ਾ ਬੰਦ ਕੀਤਾ ਜਾ ਰਿਹਾ ਹੈ, ਪਰ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਤਰਨਤਾਰਨ ਅਤੇ ਥਾਣਾ ਸਰਾਏ ਅਮਾਨਤ ਖਾਂ (Thana Sarai Amanat Khan ) ਵਿਖੇ ਵੇਖਣ ਨੂੰ ਮਿਲੀ ਹੈ।
ਇਹ ਵੀ ਪੜੋ: ਸੂਬੇ ਭਰ ਵਿੱਚ ਗਰਮੀ ਦਾ ਕਹਿਰ ਜਾਰੀ, ਜਾਣੋ ਕਦੋਂ ਮਿਲੇਗੀ ਰਾਹਤ
ਦਰਾਅਸਰ ਕਥਿਤ ਤੌਰ ਉੱਤੇ ਇੱਕ ਨਸ਼ੇ ਦੇ ਆਦੀ ਨੌਜਵਾਨ ਨੂੰ ਗੁੰਮਰਾਹ ਕਰ ਕੇ ਨਸ਼ੇ ਦੀ ਹਾਲਤ ਵਿੱਚ ਪਿੰਡ ਦੇ ਹੀ ਵਸਨੀਕ ਦਲਜੋਤ ਸਿੰਘ ਉਰਫ ਸੋਨੂੰ ਸਰਾਂ ਵੱਲੋਂ ਉਸ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਹੜੱਪ ਕੇ ਉਸ ਨੂੰ ਧੱਕੇ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਉਣ ਦੇ ਇਲਜ਼ਾਮ ਲਗਾਏ ਜਾ ਰਹੇ (Allegations of land grabbing against a youth) ਹਨ।
ਇਸ ਸਬੰਧੀ ਇਲਜ਼ਾਮ ਲਗਾਉਂਦੇ ਹੋਏ ਪੀੜਤ ਨੌਜਵਾਨ ਦੀ ਭੂਆ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਭਰਜਾਈ ਵਾਪਸ ਪੇਕੇ ਚਲੀ ਗਈ ਹੈ। ਜਿਸ ਤੋਂ ਬਾਅਦ ਪੀੜਤ ਨੌਜਵਾਨ ਦਾ ਪਾਲਣ ਪੋਸ਼ਣ ਉਸ ਨੇ ਹੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਬੁਰੀ ਸੰਗਤ ਵਿੱਚ ਬੈਠਣ ਕਰਕੇ ਨਸ਼ੇ ਦਾ ਆਦੀ ਬਣ ਗਿਆ ਹੈ, ਇਸ ਨਸ਼ੇ ਦੀ ਆਦਤ ਦਾ ਫ਼ਾਇਦਾ ਚੁੱਕਦਿਆਂ ਪਿੰਡ ਦੇ ਹੀ ਵਸਨੀਕ ਦਲਜੋਤ ਸਿੰਘ ਉਰਫ ਸੋਨੂੰ ਸਰਾਂ ਪੁੱਤਰ ਜਰਨੈਲ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਬਿਨਾਂ ਸਾਨੂੰ ਦੱਸੇ ਅਤੇ ਬਿਨਾ ਸਾਡੀ ਸਹਿਮਤੀ ਤੋਂ ਪੀੜਤ ਪਾਸੋਂ ਜ਼ਮੀਨ ਦੀ ਰਜਿਸਟਰੀ ਕਰਵਾਈ ਲਈ ਹੈ ਤੇ ਉਸ ਨੂੰ ਪੂਰੇ ਪੈਸੇ ਵੀ ਨਹੀਂ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਰਜਿਸਟਰੀ ਕਰਵਾਉਣ ਤੋਂ ਬਾਅਦ ਸਾਨੂੰ ਦੱਸੇ ਬਿਨਾਂ ਹੀ ਉਸ ਨੂੰ ਧੱਕੇ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ ਹੈ।
ਉਧਰ ਜਦੋਂ ਪੀੜਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦਲਜੋਤ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਉਸ ਪਾਸੋਂ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਅਤੇ ਤਕਰੀਬਨ ਸੱਤ ਅੱਠ ਲੱਖ ਰੁਪਿਆ ਚੈੱਕ ਰਾਹੀਂ ਜੋ ਉਸ ਦੇ ਬੈਂਕ ਵਿੱਚ ਅਕਾਊਂਟ ਵਿੱਚ ਪਾਏ ਸਨ ਉਹ ਵੀ ਕੱਢਵਾ ਲਏ ਹਨ ਤੇ ਉਸ ਨਾਲ ਸ਼ਰ੍ਹੇਆਮ ਧੱਕਾ ਕੀਤਾ ਹੈ।
ਜਦਕਿ ਦੂਸਰੀ ਧਿਰ ਦਲਜੋਤ ਸਿੰਘ ਉਰਫ ਸੋਨੂੰ ਸਰਾਂ ਪੁੱਤਰ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਰਸ਼ਦੀਪ ਸਿੰਘ ਨੂੰ ਵੀਹ ਤੋਂ ਪੱਚੀ ਲੱਖ ਰੁਪਏ ਦੇ ਚੁੱਕੇ ਹਨ ਅਤੇ ਸੱਤ ਲੱਖ ਰੁਪਿਆ ਅਜੇ ਹੋਰ ਦੇਣਾ ਬਾਕੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ੇ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਅਤੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਦੀਆਂ ਇੱਟਾਂ ਤਕ ਵੇਚ ਦਿੰਦੇ ਹਨ।
ਉਧਰ ਮੌਕੇ ਉੱਤੇ ਪਹੁੰਚੇ ਥਾਣਾ ਝਬਾਲ ਦੇ ਇੱਕ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਛੁਡਵਾ ਕੇ ਪਰਿਵਾਰ ਦੇ ਹਵਾਲੇ ਕਰ ਮਾਮਲੇ ਜਾਂਚ ਕੀਤੀ ਜਾ ਰਹੀ ਹੈ, ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: Love Horoscope : ਇਨ੍ਹਾਂ ਰਾਸ਼ੀਆਂ ਦਾ ਹਫ਼ਤੇ ਦਾ ਅੰਤ ਨਵੀਂ ਦੋਸਤੀ, ਪੜ੍ਹੋ ਅੱਜ ਦਾ ਲਵ ਰਾਸ਼ੀਫਲ