ਤਰਨਤਾਰਨ: ਪਿੰਡ ਭਰੋਵਾਲ ਦੇ ਨਜ਼ਦੀਕ ਕਾਰ ’ਤੇ ਘਰ ਪਰਤ ਰਹੇ ਸਿੱਖ ਅੰਮ੍ਰਿਤਧਾਰੀ ਦੰਦਾਂ ਦੇ ਡਾਕਟਰ ਦੀ ਗੱਡੀ ਨੂੰ 3 ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੂੰ ਘੇਰ ਕੇ ਕੁੱਟਮਾਰ ਕਰ ਜਬਰੀ ਕੇਸ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਦਈਏ ਕਿ ਡਾਕਟਰ ਆਪਣੀ ਦੁਕਾਨ ਬੰਦ ਕਰ ਕੇ ਆਪਣੀ ਕਾਰ ’ਤੇ ਤਰਨਤਾਰਨ ਆਪਣੇ ਘਰ ਵਾਪਸ ਜਾ ਰਿਹਾ ਸੀ। ਡਾਕਟਰ ਵੱਲੋਂ ਮੌਕੇ ’ਤੇ ਪੁਲਿਸ ਨੂੰ ਸੱਦਿਆ ਗਿਆ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਕਾਰਨ ਡੇਅਰੀ ਫਾਰਮ ਦਾ ਡਿੱਗਿਆ ਸ਼ੈਡ, ਇੱਕ ਗਾਂ ਦੀ ਮੌਤ, 25 ਪਸ਼ੂ ਜ਼ਖ਼ਮੀ
ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਗੱਡੀ ਨੂੰ ਤਿੰਨ ਵਿਅਕਤੀਆਂ ਵੱਲੋਂ ਰੋਕਿਆ ਗਿਆ ਗੱਡੀ ਰੋਕਦਿਆਂ ਹੀ ਪਿਸਤੌਲ ਦੀ ਨੋਕ ’ਤੇ ਗੱਡੀ ਵਿੱਚ ਬੈਠ ਗਏ ਅਤੇ ਉਸਦੀ ਕੁੱਟਮਾਰ ਕਰ ਉਸ ਦੇ ਦਾੜੀ ਅਤੇ ਕੇਸਾਂ ਦੇ ਵਾਲ ਕੈਂਚੀ ਨਾਲ ਕੱਟ ਕੇ ਫ਼ਰਾਰ ਹੋ ਗਏ। ਡਾਕਟਰ ਨੇ ਦੱਸਿਆ ਕਿ ਉਸ ਨਾਲ ਕੋਈ ਲੁੱਟ ਖੋਹ ਨਹੀਂ ਹੋਈ ਹੈ। ਡਾਕਟਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਉੱਧਰ ਪੁਲਿਸ ਚੌਕੀ ਫਤਿਹਾਬਾਦ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਕਾਰਨ ਫੈਕਟਰੀ ਦੀ ਡਿੱਗੀ ਕੰਧ, ਇੱਕ ਦੀ ਮੌਤ, ਇੱਕ ਜ਼ਖ਼ਮੀ