ETV Bharat / city

2 ਨਾਮੀ ਗੈਂਗਸਟਰ ਚੜ੍ਹੇ ਪੁਲਿਸ ਅੜਿੱਕੇ - online punjabi news

ਤਰਨਤਾਰਨ ਦੇ ਸੀ.ਆਈ.ਏ. ਸਟਾਫ਼ ਨੇ ਗੈਂਗਸਟਰ ਅਸ਼ਵਨੀ ਕੁਮਾਰ ਸੈਫ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੂੰ ਸੈਫ਼ੀ ਦੀ ਕਾਫ਼ੀ ਲੰਮੇ ਸਮੇਂ ਤੋ ਭਾਲ ਸੀ। ਗ੍ਰਿਫ਼ਤਾਰੀ ਸਮੇ ਉਸ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਅਤੇ ਹੈਰੋਇਨ ਬਰਾਮਦ ਹੋਈ। ਸੈਫ਼ੀ ਦੇ ਨਾਲ ਉਸ ਦੇ ਇੱਕ ਸਾਥੀ ਗੈਂਗਸਟਰ ਸਾਜਨ ਉਰਫ਼ ਟਿੱਡੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਫ਼ੋਟੋ
author img

By

Published : May 14, 2019, 9:05 PM IST

ਤਰਨ ਤਾਰਨ: ਸੀ.ਆਈ.ਏ ਸਟਾਫ਼ ਤਰਨ ਤਾਰਨ ਵੱਲੋਂ ਨਾਮੀ ਗੈਂਗਸਟਰ ਅਸ਼ਵਨੀ ਕੁਮਾਰ ਸੈਫ਼ੀ ਨੂੰ ਉਸਦੇ ਇੱਕ ਸਾਥੀ ਗੈਂਗਸਟਰ ਸਾਜਨ ਕੁਮਾਰ ਉਰਫ਼ ਟਿੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸੈਫ਼ੀ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 10 ਦੇ ਕਰੀਬ ਗੰਭੀਰ ਆਪਰਾਧਿਕ ਮਾਮਲੇ ਦਰਜ ਹਨ। ਜਦਕਿ ਟਿੱਡੀ 'ਤੇ ਵੀ 3 ਦੇ ਕਰੀਬ ਐੱਨ.ਡੀ.ਪੀ.ਐੱਸ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਹਨ। ਦੋਵੇਂ ਗ੍ਰਿਫ਼ਤਾਰ ਗੈਂਗਸਟਰ 'ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ' ਦੇ ਸਾਥੀ ਹਨ। ਵਿੱਕੀ 'ਤੇ ਕਰੀਬ 2 ਦਰਜਨ ਤੋਂ ਵੱਧ ਆਪਰਾਧਿਕ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।

ਵੀਡੀਓ
ਤਰਨ ਤਾਰਨ ਪੁਲਿਸ ਦੇ ਐੱਸ.ਪੀ.ਡੀ ਹਰਜੀਤ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀ.ਆਈ.ਏ. ਸਟਾਫ਼ ਦੀ ਪੁਲਿਸ ਵੱਲੋਂ ਪਿੰਡ ਭੁੱਲਰ ਦੇ ਨਜ਼ਦੀਕ ਨਹਿਰ 'ਤੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਪੁਲਿਸ ਵੱਲੋਂ ਅਸ਼ਵਨੀ ਅਤੇ ਟਿੱਡੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ 32 ਬੋਰ ਦਾ ਪਿਸਤੌਲ ਅਤੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ.ਪੀ.ਡੀ ਨੇ ਕਿਹਾ ਕਿ ਦੋਵੇਂ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਵਨ ਸ਼ਰਮਾ, ਤਰਨਤਾਰਨ

ਤਰਨਤਾਰਨ ਪੁਲਿਸ ਨੇ ਨਾਮੀ ਗੈਂਗਸਟਰ ਅਸ਼ਵਨੀ ਕੁਮਾਰ ਸੈਫੀ ਅਤੇ ਉਸਦੇ ਸਾਥੀ ਨੂੰ ਕੀਤਾ ਕਾਬੂ, ਗੈਂਗਸਟਰ ਕੋਲੋਂ 32 ਬੋਰ ਦਾ ਪਿਸਤੌਲ ਅਤੇ 300 ਗ੍ਰਾਮ ਹੈਰੋਇਨ ਕੀਤੀ ਬਰਾਮਦ
ਐਂਕਰ : ਤਰਨਤਾਰਨ ਦੇ ਸੀ.ਆਈ.ਏ. ਸਟਾਫ ਵੱਲੋਂ ਨਾਮੀ ਗੈਂਗਸਟਰਾਂ ਅਸ਼ਵਨੀ ਕੁਮਾਰ ਸੈਫੀ ਨੂੰ ਗਿ੍ਰਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੂੰ ਸੈਫੀ ਕੋਲੋਂ ਜਿਥੇ ਇੱਕ 32 ਬੋਰ ਦਾ ਦੇਸੀ ਪਿਸਤੌਲ ਅਤੇ ਹੈਰੋਇਨ ਬਰਾਮਦ ਹੋਈ ਹੈ, ਉਥੇ ਹੀ ਸੈਫੀ ਦੇ ਨਾਲ ਉਸਦੇ ਸਾਥੀ ਗੈਂਗਸਟਰ ਸਾਜਨ ਉਰਫ ਟਿੱਡੀ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੈਫੀ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 10 ਦੇ ਕਰੀਬ ਸੰਗੀਨ ਜ਼ੁਰਮਾਂ ਦੇ ਮਾਮਲੇ ਦਰਜ ਹਨ। ਜਦਕਿ ਟਿੱਡੀ ਤੇ ਵੀ 3 ਦੇ ਕਰੀਬ ਐੱਨ.ਡੀ.ਪੀ.ਐੱਸ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਹਨ। ਦੋਵੇਂ ਦੋਸ਼ੀ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਵਲਰਡ ਦੇ ਸਾਥੀ ਹਨ। ਵਿੱਕੀ ਵਲਰਡ ਤੇ ਦਰਜ ਦੇ ਕਰੀਬ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ। ਤਰਨਤਾਰਨ ਪੁਲਿਸ ਦੇ ਐੱਸ.ਪੀ. (ਡੀ) ਹਰਜੀਤ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲਿਸ ਵੱਲੋਂ ਪਿੰਡ ਭੁੱਲਰ ਦੇ ਨਜ਼ਦੀਕ ਨਹਿਰ ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਵੱਲੋਂ ਅਸ਼ਵਨੀ ਕੁਮਾਰ ਉਰਫ ਸੈਫੀ ਅਤੇ ਸਾਜਨ ਕੁਮਾਰ ਉਰਫ ਟਿੱਡੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ 32 ਬੋਰ ਦਾ ਪਿਸਤੌਲ ਅਤੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਸ਼ਵਨੀ ਕੁਮਾਰ ਸੈਫੀ ਇੱਕ ਨਾਮੀ ਗੈਂਗਸਟਰ ਹੈ, ਜਿਸਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 
ਪਵਨ ਸ਼ਰਮਾ, ਤਰਨਤਾਰਨ
   
ETV Bharat Logo

Copyright © 2025 Ushodaya Enterprises Pvt. Ltd., All Rights Reserved.