ਸੰਗਰੂਰ: ਪਿੰਡ ਗੁਜਰਾਂ ਦੀ ਇੱਕ 32 ਸਾਲਾਂ ਮਹਿਲਾ ਜਸਵੀਰ ਕੌਰ ਸੂਬਾ ਸਰਕਾਰ ਤੋਂ ਇੱਛਾ ਮੌਤ ਦੀ ਮੰਗ ਕਰ ਰਹੀ ਹੈ। ਜਸਵੀਰ ਕੌਰ ਦੇ ਪਤੀ ਬਲੱਡ ਕੈਂਸਰ ਨਾਲ ਪੀੜਤ ਸਨ, ਜਿਸ ਦੇ ਇਲਾਜ ਲਈ ਮਹਿਲਾ ਦੇ ਪਰਿਵਾਰ ਨੇ ਲੋਕਾਂ ਤੋਂ ਕਰਜ਼ਾ ਲਿਆ ਸੀ। ਲੱਖ ਜਤਨ ਤੋਂ ਬਾਅਦ ਵੀ ਜਸਵੀਰ ਕੌਰ ਆਪਣੇ ਪਤੀ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਹੋਈ। ਜਸਵੀਰ ਕੌਰ ਦੀਆਂ ਚਾਰ ਧੀਆਂ ਹਨ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਖਵਾਉਣ ਲਈ ਉਸ ਤੋਂ ਪੈਸੇ ਨਹੀਂ ਹਨ। ਜਸਵੀਰ ਕੌਰ ਦੇ ਘਰ ਦੀ ਹਾਲਤ ਬੇਹਦ ਖ਼ਸਤਾ ਹੈ। ਹੁਣ ਸਾਰਾ ਪਰਿਵਾਰ ਕਰਜ਼ੇ ਦੀ ਮਾਰ ਝੱਲਣ ਨੂੰ ਮਜਬੂਰ ਹੈ।
ਜਸਵਿੰਦਰ ਦੀ ਸੱਸ ਨੇ ਦੱਸਿਆ ਕਿ ਉਹ ਜਸਵਿੰਦਰ ਨੂੰ ਇਲਾਜ ਲਈ ਹਰ ਜਗ੍ਹਾ ਲੈ ਕੇ ਗਏ ਸਨ ਪਰ ਫ਼ਿਰ ਵੀ ਜਸਵਿੰਦਰ ਨੂੰ ਬਚਾਇਆ ਨਹੀਂ ਜਾ ਸਕਿਆ। ਜਸਵੀਰ ਕੌਰ ਨੇ ਆਪਣਾ ਹਾਲ ਬਿਆਨ ਕਰਦੇ ਹੋਏ ਦੱਸਿਆ ਕਿ ਘਰ ਦੇ ਹਾਲਾਤਾਂ ਬਹੁਤ ਮਾੜੇ ਹਨ। ਪਤੀ ਜਸਵਿੰਦਰ ਦੇ ਇਲਾਜ 'ਚ ਲਗਭਗ 4 ਲੱਖ ਰੁਪਏ ਦਾ ਖ਼ਰਚ ਹੋਇਆ ਸੀ। ਜਸਵੀਰ ਕੌਰ ਨੇ ਕਿਹਾ ਕਿ ਉਸ ਦੇ ਸਿਰ 'ਤੇ ਇਨ੍ਹਾਂ ਕਰਜ਼ਾ ਹੈ ਕਿ ਉਹ ਉਸ ਨੂੰ ਲਾਹ ਨਹੀਂ ਸਕਦੀ। ਇਸ ਲਈ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਜਾ ਤਾਂ ਉਸ ਦੀ ਆਰਥਿਕ ਮਦਦ ਕੀਤੀ ਜਾਵੇ, ਨਹੀਂ ਤਾਂ ਫਿਰ ਉਸ ਨੂੰ ਇੱਛਾ ਮੋਤ ਦੀ ਇਜਾਜ਼ਤ ਦਿੱਤੀ ਜਾਵੇ।
ਹਰਿਆਣਾ ਚੋਣਾਂ 2019: ਭਾਜਪਾ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਰਾਜਿੰਦਰ ਸਿੰਘ ਜੋਧਾ ਦੇਸੂ