ਸੰਗਰੂਰ: ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਖਿਲਾਫ ਸੰਗਰੂਰ ਪੁਲਿਸ ਨੇ ਦੋ ਮਾਮਲਿਆਂ ਵਿੱਚ ਚਲਾਨ ਪੇਸ਼ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਸੀਜੇਐਮ ਕੋਰਟ ਸੰਗਰੂਰ ਵੱਲੋਂ 17 ਅਕਤੂਬਰ 2022 ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਮੰਤਰੀ ਸਿੰਗਲਾ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪਹਿਲਾ ਇਸ ਸਾਲ 12 ਫਰਵਰੀ ਨੂੰ ਆਈਪੀਸੀ ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤਹਿਤ ਸੰਗਰੂਰ ਥਾਣੇ ਵਿੱਚ ਤਤਕਾਲੀ ਰਿਟਰਨਿੰਗ ਅਫ਼ਸਰ-ਕਮ-ਸੰਗਰੂਰ ਦੇ ਐਸਡੀਐਮ ਵੱਲੋਂ ਪੱਤਰ ਮਿਲਣ ਮਗਰੋਂ ਦਰਜ ਕੀਤਾ ਗਿਆ ਸੀ।
ਐਫਆਈਆਰ ਮੁਤਾਬਿਕ ਫਲਾਇੰਗ ਸਕੁਐਡ ਟੀਮ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਸਿੰਗਲਾ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਲਗਭਗ 70-80 ਲੋਕਾਂ ਦੀ ਇੱਕ ਸਿਆਸੀ ਰੈਲੀ ਦਾ ਆਯੋਜਨ ਕਰਦੇ ਪਾਇਆ ਸੀ।
ਦੂਜੀ ਐਫਆਈਆਰ ਅਗਲੇ ਦਿਨ ਰਿਟਰਨਿੰਗ ਅਫਸਰ ਤੋਂ ਇਕ ਹੋਰ ਪੱਤਰ ਮਿਲਣ ਤੋਂ ਬਾਅਦ ਉਸੇ ਥਾਣੇ ਵਿਚ ਆਈਪੀਸੀ ਦੀਆਂ ਧਾਰਾਵਾਂ ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਦਰਜ ਕੀਤੀ ਗਈ ਸੀ। ਇਸ ਵਿੱਚ ਪੁਲਿਸ ਨੇ ਦੋਸ਼ ਲਾਇਆ ਕਿ ਸਿੰਗਲਾ ਨੇ ਬਿਨਾਂ ਇਜਾਜ਼ਤ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਿਆਂ ਲਗਭਗ 250 ਲੋਕਾਂ ਦੀ ਇੱਕ ਹੋਰ ਸਿਆਸੀ ਰੈਲੀ ਕੀਤੀ ਸੀ।
ਇਹ ਵੀ ਪੜੋ: 'ਭਾਜਪਾ ਵਿੱਚ ਸ਼ਾਮਲ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ'