ETV Bharat / city

ਪੀਆਰਟੀਸੀ ਡਰਾਈਵਰ ਦੀ ਮੌਤ, ਗੇਟ ਉੱਤੇ ਲਾਸ਼ ਰੱਖ ਕੇ ਬੱਸ ਅੱਡਾ ਕੀਤਾ ਬੰਦ - Sangrur bus stand shut after protest

ਡਰਾਈਵਰ ਨੂੰ ਬਿਮਾਰ ਹੋਣ ਤੋਂ ਬਾਅਦ ਵੀ ਜ਼ਬਰਦਸਤੀ ਡਿਊਟੀ ’ਤੇ ਭੇਜਣ ਵਾਲੇ ਅਧਿਕਾਰੀ ਖ਼ਿਲਾਫ਼ ਅਤੇ ਪਰਿਵਾਰ ਨੂੰ ਰੁਜ਼ਗਾਰ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਬੱਸ ਡਰਾਈਵਰ ਦੇ ਪਰਿਵਾਰ ਵੱਲੋਂ ਬੱਸ ਅੱਡਾ ਬੰਦ ਕੀਤੀ ਗਿਆ ਹੈ।

protest due to prtc bus driver death
ਪੀਆਰਟੀਸੀ ਡਰਾਈਵਰ ਦੀ ਮੌਤ, ਗੇਟ ਉੱਤੇ ਲਾਸ਼ ਰੱਖ ਕੇ ਬੱਸ ਅੱਡਾ ਕੀਤਾ ਬੰਦ
author img

By

Published : Sep 8, 2022, 4:04 PM IST

Updated : Sep 11, 2022, 5:17 PM IST

ਸੰਗਰੂਰ: ਪੀਆਰਟੀਸੀ ਡਰਾਈਵਰ ਦੀ ਬਿਮਾਰ ਹੋਣ ਤੋਂ ਬਾਅਦ ਵੀ ਜ਼ਬਰਦਸਤੀ ਡਿਊਟੀ ’ਤੇ ਭੇਜਣ ਵਾਲੇ ਅਧਿਕਾਰੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਮਾਰੀ ਦੌਰਾਨ ਡਿਊਟੀ ਕਰਨ ਕਾਰਨ ਬਿਮਾਰੀ ਵੱਧ ਗਈ ਸੀ ਅਤੇ ਉਸ ਪੀਆਰਟੀਸੀ ਡਰਾਈਵਰ ਦੀ ਮੌਤ (prtc bus driver death) ਹੋ ਗਈ ਸੀ। ਇਸ ਨੂੰ ਲੈ ਕੇ ਬੱਸ ਡਰਾਈਵਰ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਬੱਸ ਅੱਡਾ ਬੰਦ ਕੀਤੀ (Sangrur bus stand shut) ਗਿਆ ਹੈ। ਮ੍ਰਿਤਰ ਦੇ ਪਰਿਵਾਰ ਵੱਲੋਂ ਰੁਜ਼ਗਾਰ ਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ, ਉਸਦਾ ਪਤੀ ਪੀਆਰਟੀਸੀ ਵਿੱਚ ਸੰਗਰੂਰ ਡੀਪੂ ਵਿੱਚ ਬਤੌਰ ਡਰਾਈਵਰ ਕੰਮ ਕਰਦਾ ਸੀ, ਪਰ 25 ਅਗਸਤ ਨੂੰ ਸ਼ਾਮ ਨੂੰ ਘਰ ਜਾ ਰਿਹਾ ਸੀ ਕਿ ਉਸਦਾ ਹਾਦਸਾ ਹੋ ਗਿਆ। ਜਿਸ ਕਾਰਨ ਉਸ ਦਾ ਨੇ ਕੁਝ ਦਿਨਾਂ ਦੀ ਛੁੱਟੀ ਮੰਗੀ ਪਰ ਪੀਆਰਟੀਸੀ ਸੰਗਰੂਰ ਡਿਪੂ ਵੱਲੋਂ ਛੁੱਟੀ ਮਨਜ਼ੂਰ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਕੰਮ ’ਤੇ ਬੁਲਾਇਆ ਗਿਆ।

ਪੀਆਰਟੀਸੀ ਡਰਾਈਵਰ ਦੀ ਮੌਤ, ਗੇਟ ਉੱਤੇ ਲਾਸ਼ ਰੱਖ ਕੇ ਬੱਸ ਅੱਡਾ ਕੀਤਾ ਬੰਦ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਿਮਾਰ ਪਤੀ ਦੀ ਡਿਊਟੀ ਦਿੱਲੀ ਰੂਟ ਉੱਤੇ ਲਗਾਈ ਗਈ ਜਿਸ ਕਾਰਨ ਉਨ੍ਹਾਂ ਦੇ ਪੇਟ ਵਿਚ ਇਨਫੈਕਸ਼ਨ ਹੋਰ ਵੀ ਵੱਧ ਗਈ, ਜਿਸ ਨੂੰ ਬਾਅਦ ਵਿੱਚ ਮ੍ਰਿਤਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਸਾਡੇ ਵੱਲੋਂ 3 ਲੱਖ ਤੋਂ ਵੱਧ ਖਰਚੇ ਗਏ ਸਨ, ਪਰ ਫਿਰ ਵੀ ਮੇਰੇ ਪਤੀ ਦੀ ਮੋਤ ਹੋ ਗਈ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਕਹੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਛੁੱਟੀ ਸਵੀਕਾਰ ਨਹੀਂ ਕੀਤੀ। ਨਾਲ ਹੀ ਮੰਗ ਕੀਤੀ ਗਈ ਹੈ ਬੱਚੇ ਛੋਟੇ ਹਨ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਲਈ ਕੋਈ ਮਦਦ ਕੀਤੀ।

ਇਹ ਵੀ ਪੜ੍ਹੋ: ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਤੁਸੀਂ ਵੀ ਰਹੋ ਸਾਵਧਾਨ

Last Updated : Sep 11, 2022, 5:17 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.