ETV Bharat / city

ਮਹਿਲਾਵਾਂ ਵੱਲੋਂ ਮਲੇਰਕੋਟਲਾ 'ਚ CAA ਵਿਰੁੱਧ ਕੱਢਿਆ ਗਿਆ ਰੋਸ ਮਾਰਚ - ਮਲੇਰਕੋਟਲਾ 'ਚ ਸੀਏਏ ਦਾ ਵਿਰੋਧ

ਮਲੇਰਕੋਟਲਾ 'ਚ ਮਹਿਲਾਵਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਤੇ ਐਨਸੀਆਰ ਦੇ ਵਿਰੋਧ ਵਿੱਚ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੀਆਂ ਮਹਿਲਾਵਾਂ ਨੇ ਵੀ ਇਸ ਰੋਸ ਮਾਰਚ 'ਚ ਹਿੱਸਾ ਲਿਆ। ਇਸ ਰੋਸ ਰੈਲੀ 'ਚ ਮਹਿਲਾਵਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ।

ਮਹਿਲਾਵਾਂ ਨੇ caa ਵਿਰੁੱਧ ਕੀਤਾ ਰੋਸ ਮਾਰਚ
ਮਹਿਲਾਵਾਂ ਨੇ caa ਵਿਰੁੱਧ ਕੀਤਾ ਰੋਸ ਮਾਰਚ
author img

By

Published : Feb 2, 2020, 9:06 PM IST

ਸੰਗਰੂਰ: ਦੇਸ਼ ਭਰ 'ਚ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਸੀਆਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਮਲੇਰਕੋਟਲਾ 'ਚ ਸੀਏਏ ਦੇ ਵਿਰੋਧ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ।

ਮਹਿਲਾਵਾਂ ਨੇ caa ਵਿਰੁੱਧ ਕੀਤਾ ਰੋਸ ਮਾਰਚ

ਇਸ ਰੋਸ ਮਾਰਚ 'ਚ ਘਰੇਲੂ ਮਹਿਲਾਵਾਂ ਸਣੇ, ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀਆਂ ਔਰਤਾਂ ਨੇ ਹਿੱਸਾ ਲਿਆ। ਇਸ ਰੋਸ ਮਾਰਚ ਮਲੇਰਕੋਟਲਾ ਦੇ ਸਰਹੰਦੀ ਗੇਟ ਉੱਤੇ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਵੱਲੋਂ ਕਾਲੇ ਝੰਡੇ ਵਿਖਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ।

ਵਿਰੋਧ ਕਰ ਰਹੀ ਮਹਿਲਾਵਾਂ ਨੇ ਕੇਂਦਰੀ ਸਰਕਾਰ ਦੇ ਵਿਰੁੱਧ ਬੋਲਦਿਆਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇੱਥੇ ਹਰ ਧਰਮ ਦੇ ਲੋਕਾਂ ਨੂੰ ਰਹਿਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਧਰਮ ਦੇ ਨਾਂਅ ਉੱਤੇ ਦੇਸ਼ ਦੇ ਲੋਕਾਂ ਨੂੰ ਵੰਡਣ ਚਾਹੁੰਦੀ ਹੈ, ਪਰ ਦੇਸ਼ ਦੇ ਨਾਗਰਿਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਅਜਿਹਾ ਕਾਨੂੰਨ ਹੈ ਜੋ ਇੱਕ ਧਰਮ ਦੇ ਆਧਾਰ 'ਤੇ ਬਣਾਇਆ ਗਿਆ ਤੇ ਬਾਅਦ ਵਿੱਚ ਹੌਲੀ-ਹੌਲੀ ਘੱਟ ਗਿਣਤੀ ਲੋਕਾਂ ਨੂੰ ਇਸ ਦੇ ਅਧੀਨ ਲਿਆਂਦਾ ਜਾਵੇਗਾ। ਇਹ ਦੇਸ਼ ਦੇ ਲੋਕਤੰਤਰ 'ਤੇ ਵੱਡੀ ਸੱਟ ਹੈ। ਪ੍ਰਦਰਸ਼ਨਕਾਰੀਆਂ ਨੇ ਜਲਦ ਤੋਂ ਜਲਦ ਇਸ ਕਾਨੂੰਨ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।

Intro:ਦੇਸ਼ ਅੰਦਰ ਸੀ ਏ ਅਤੇ ਐਨਰਜੀ ਨੂੰ ਲੈ ਕੇ ਲਗਾਤਾਰ ਇਸ ਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਦਾ ਹੈ ਮਾਲੇਰਕੋਟਲਾ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਹਰ ਰੋਜ਼ ਇੱਥੇ ਇਸ ਦੇ ਵਿਰੁੱਧ ਪ੍ਰਦਰਸ਼ਨ ਹੁੰਦੇ ਨੇ ਹੁਣ ਜੇਕਰ ਤਾਜ਼ਾ ਮਾਮਲੇ ਦੀ ਇੱਕ ਵਾਰ ਫਿਰ ਗੱਲ ਕਰੀਏ ਤਾਂ ਮਹਿਲਾਵਾਂ ਸੜਕਾਂ ਤੇ ਉੱਤਰੀਆਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਸਿਰਫ ਮੁਸਲਿਮ ਨਹੀਂ ਬਲਕਿ ਹੋਰ ਧਰਮਾਂ ਦੀਆਂ ਮਹਿਲਾਵਾਂ ਲੜਕੀਆਂ ਨੇ ਵੀ ਇਸ ਧਰਨੇ ਦਾ ਸਾਥ ਦਿੱਤਾ ਅਤੇ ਇਸ ਨਵੇਂ ਕਾਨੂੰਨ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ

Body:ਪੂਰੇ ਦੇਸ਼ ਅੰਦਰ ਨਵੇਂ ਬਣੇ ਕਾਨੂੰਨ ਐੱਨ ਆਰ ਸੀ ਅਤੇ ਸੀ ਏ ਨੂੰ ਲੈ ਕੇ ਇਸਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਦਾ ਹੈ ਜਿਸ ਦਾ ਸ਼ਾਹੀਨ ਬਾਗ ਦੇ ਵਿੱਚ ਲਗਾਤਾਰ ਧਰਨੇ ਮੁਜ਼ਾਹਰੇ ਹੋ ਰਹੇ ਨੇ ਉਸੇ ਤਰ੍ਹਾਂ ਮਾਲੇਰਕੋਟਲਾ ਦੇ ਸਰਹੰਦੀ ਗੇਟ ਵਿਖੇ ਵੀ ਰੋਜ਼ਾਨਾ ਕੈਂਡਲ ਮਾਰਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿੱਥੇ ਮਰਦ ਇਨ੍ਹਾਂ ਧਰਨਿਆਂ ਦੇ ਵਿੱਚ ਸ਼ਾਮਿਲ ਹੁੰਦੇ ਉੱਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਸੜਕਾਂ ਤੇ ਉਤਰਦੀਆਂ ਨੇ ਅਤੇ ਇੱਕ ਵਾਰ ਫਿਰ ਵੀ ਅਜਿਹਾ ਦਿੱਖਣ ਮਿਲਿਆ

Conclusion:ਮਹਿਲਾਵਾਂ ਜੋ ਘਰੇਲੂ ਮਹਿਲਾਵਾਂ ਨੇ ਤੇ ਕਰਦਾ ਅਕਸਰ ਕੰਮਕਾਰ ਕਰਦੀਆਂ ਨੇ ਪਰ ਹੁਣ ਪਿਛਲੇ ਲੰਮੇ ਸਮੇਂ ਤੋਂ ਉਹ ਇਸ ਨਵੇਂ ਬਣੇ ਕਾਨੂੰਨ ਸੀ ਏ ਅਤੇ ਐਨਆਰਸੀ ਨੂੰ ਲੈ ਕੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਇਸ ਦਾ ਵਿਰੋਧ ਕਰ ਰਹੀਆਂ ਨੇ ਇਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਜੋ ਕਾਨੂੰਨ ਹੈ ਉਹ ਇੱਕ ਧਰਮ ਨੂੰ ਟਾਰਗੇਟ ਕਰਨ ਦੇ ਲਈ ਬਣਾਇਆ ਗਿਆ ਹੈ ਅਤੇ ਬਾਅਦ ਦੇ ਵਿੱਚ ਹੌਲੀ ਹੌਲੀ ਘੱਟ ਗਿਣਤੀਆਂ ਨੂੰ ਇਸ ਦੇ ਅਧੀਨ ਲੈ ਲਏਗਾ ਅਤੇ ਨੁਕਸਾਨ ਪੂਰੇ ਦੇਸ਼ ਨੂੰ ਉਠਾਉਣਾ ਪਏਗਾ ਇਨ੍ਹਾਂ ਮਹਿਲਾਵਾਂ ਨੇ ਕਿਹਾ ਕਿ ਜੇਕਰ ਜਲਦੀ ਕਾਨੂੰਨ ਵਾਪਸ ਨਹੀਂ ਲਿਆ ਜਾਏਗਾ ਉਦੋਂ ਤੱਕ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ
ਬਾਈਟ ਪ੍ਰਦਰਸ਼ਨਕਾਰੀ ਮਹਿਲਾਵਾਂ
ਬਾਈਟ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ

ਮਾਲੇਰਕੋਟਲਾ ਤੋਂ ਈ ਟੀ ਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2025 Ushodaya Enterprises Pvt. Ltd., All Rights Reserved.