ਸੰਗਰੂਰ: ਜ਼ਿਮਨੀ ਚੋਣ ਨੂੰ ਲੈ ਕੇ ਵੋਟਿੰਗ ਸਵੇਰ 8 ਵਜੇ ਤੋਂ ਜਾਰੀ ਹੈ। ਇਸ ਦੌਰਾਨ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਸੁਨਾਮ ’ਚ ਪਿੰਕ ਪੋਲਿੰਗ ਬੂਥ ਤਿਆਰ ਕੀਤਾ ਗਿਆ ਹੈ। ਜਿਸ ਦਾ ਸਾਰਾ ਕੰਮ ਮਹਿਲਾਵਾਂ ਵੱਲੋਂ ਦੇਖਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਜੋਰਾਵਲ ਵੱਲੋਂ ਜਾਇਜਾ ਲਿਆ ਗਿਆ।
ਸੁਨਾਮ ’ਚ ਤਿਆਰ ਕੀਤੇ ਗਏ ਪਿੰਕ ਬੂਥ ’ਚ ਇੱਕ ਤਰ੍ਹਾਂ ਨਾਲ ਵਿਆਹ ਵਰਗਾ ਮਾਹੌਲ ਲੱਗ ਰਿਹਾ ਹੈ। ਇੱਥੇ ਚਾਰੋ ਪਾਸੇ ਰੰਗ ਬਿਰੰਗੇ ਪਰਦੇ ਲੱਗੇ ਹੋਏ ਸੀ। ਨਾਲ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਦੱਸ ਦਈਏ ਕਿ ਡੀਸੀ ਵੱਲੋਂ ਪਿੰਕ ਬੂਥ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਵੀ ਮੌਜੂਦ ਰਹੇ।
ਇਸ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਜੋਰਾਵਲ ਨੇ ਦੱਸਿਆ ਕਿ ਇਹ ਪਿੰਕ ਬੂਥ ਨੂੰ ਪੂਰੀ ਤਰ੍ਹਾਂ ਮਹਿਲਾਵਾਂ ਵੱਲੋਂ ਸੰਭਾਲਿਆ ਜਾ ਰਿਹਾ ਹੈ। ਇੱਥੇ ਪ੍ਰਬੰਧ ਬਿਲਕੁੱਲ ਸਹੀ ਹਨ। ਲੋਕਾਂ ਵੱਲੋਂ ਵੋਟ ਵੱਧ ਚੜ ਕੇ ਪਾਈ ਜਾ ਰਹੀ ਹੈ। ਬੂਥ ਨੂੰ ਸੰਭਾਲ ਰਹੀਆਂ ਮਹਿਲਾਵਾਂ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਇੱਥੇ ਵੋਟ ਪਾਉਣ ਆਏ ਲੋਕਾਂ ਨੂੰ ਪ੍ਰਬੰਧ ਵਧੀਆ ਲੱਗੇ ਹਨ।
ਇਹ ਵੀ ਪੜੋ: ਵੋਟਿੰਗ ਦੌਰਾਨ ਸੀਐੱਮ ਮਾਨ ਦੀ ਚੋਣ ਕਮਿਸ਼ਨ ਨੂੰ ਅਪੀਲ, ਕਿਹਾ- 'ਇੱਕ ਹੋਰ ਵਧਾਇਆ ਜਾਵੇਗਾ ਵੋਟਿੰਗ ਦਾ ਸਮਾਂ'