ਸੰਗਰੂਰ: ਜ਼ਿਲ੍ਹੇ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ (person tried disrespect at Gurudwara Mastuana Sahib) ਗਈ, ਜਿਸ ਨੂੰ ਸੇਵਾਦਾਰਾਂ ਨੇ ਮੌਕੇ ਉੱਤੇ ਫੜ੍ਹ ਲਿਆ। ਦੱਸ ਦਈਏ ਕਿ ਘਟਨਾ ਸਵੇਰੇ 5 ਤੋਂ 6 ਵਜੇ ਦੇ ਕਰੀਬ ਦੀ ਹੈ ਜਦੋਂ ਗੁਰਦੁਆਰਾ ਸਾਹਿਬ 'ਚ ਜੰਗਲਾ ਟੱਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾ ਰਹੇ ਮੁਲਜ਼ਮ ਨੂੰ ਸੇਵਾਦਾਰਾਂ ਨੇ ਕਾਬੂ ਕਰ ਲਿਆ।
ਇਹ ਵੀ ਪੜੋ: ਕੈਨੇਡਾ ਵਿੱਚ 16 ਸਾਲਾ ਜਪਗੋਬਿੰਦ ਸਿੰਘ ਬਣਿਆ ਸੋਲੋ ਪਾਇਲਟ
ਇਸ ਦੌਰਾਨ ਜਦੋਂ ਸੇਵਾਦਾਰਾਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਲੱਗੀ ਗਰਿੱਲ ਨੂੰ ਜੋਰ ਨਾਲ ਫੜ ਲਿਆ ਅਤੇ ਗਰਿੱਲ ਤੋੜ ਦਿੱਤੀ। ਉਕਤ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੋਂ ਦਾ ਹੈ ਅਤੇ ਉਸ ਦਾ ਕੀ ਇਰਾਦਾ ਸੀ।
ਉਥੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਹਿਣਾ ਹੈ ਕੇ ਅਸੀਂ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਸੇਵਾਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕੋਈ ਪੁਲਿਸ ਕਾਰਵਾਈ ਨਹੀਂ ਕਰਾਂਗੇ ਨਾਂ ਹੀ ਕੋਈ ਕਾਨੂੰਨੀ ਸਹਾਇਤਾ ਲਵਾਂਗੇ ਕਿਉਂਕਿ ਪਿਛਲੇ ਸਮੇਂ ਵਿੱਚ ਬੇਅਦਬੀ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਅਜੇ ਤਕ ਇਨਸਾਫ ਨਹੀਂ ਮਿਲਿਆ।
ਇਹ ਵੀ ਪੜੋ: overage ਨੌਜਵਾਨਾਂ ਨੇ ਭਰਤੀ ਲਈ ਮਾਨ ਸਰਕਾਰ ਤੋਂ ਮੰਗਿਆ ਇੱਕ ਮੌਕਾ