ETV Bharat / city

ਮਲੇਰਕੋਟਲਾ: ਪੁੱਲ ਦੀ ਉਸਾਰੀ ਬਣੀ ਲੋਕਾਂ ਲਈ ਪਰੇਸ਼ਾਨੀ ਦਾ ਸਬਬ

ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਵਿੱਚ ਪਟਿਆਲਾ ਹਾਈਵੇ ਤੋਂ ਸਥਾਨਕ ਜਰਗ ਚੌਕ ਤੱਕ ਇੱਕ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਪੁੱਲ ਦੀ ਉਸਾਰੀ ਲੋਕਾਂ ਲਈ ਦਿਨ-ਬ-ਦਿਨ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਪੁੱਲ ਦੀ ਉਸਾਰੀ ਦੇ ਦੌਰਾਨ ਰਾਹਗੀਰਾਂ ਲਈ ਕੋਈ ਦੂਜਾ ਸੜਕ ਜਾਂ ਰਸਤਾ ਨਾ ਬਣੇ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਹੈ।

ਫੋਟੋ
author img

By

Published : Oct 16, 2019, 8:40 PM IST

ਸੰਗਰੂਰ : ਮਲੇਰਕੋਟਲਾ ਸ਼ਹਿਰ ਵਿੱਚ ਪਟਿਆਲਾ-ਲੁਧਿਆਣਾ ਹਾਈਵੇ ਉੱਤੇ ਇੱਕ ਪੁੱਲ ਦੀ ਉਸਾਰੀ ਦਾ ਕੰਮ ਜਾਰੀ ਹੈ। ਇਹ ਪੁੱਲ ਦੀ ਉਸਾਰੀ ਪਟਿਆਲਾ ਹਾਈਵੇ ਤੋਂ ਮਲੇਰਕੋਟਲਾ ਦੇ ਸਥਾਨਕ ਜਰਗ ਚੌਕ ਤੱਕ ਚੱਲ ਰਿਹਾ ਹੈ। ਇਸ ਦੇ ਕਾਰਨ ਸਥਾਨਕ ਲੋਕ ਬੇਹਦ ਪਰੇਸ਼ਾਨ ਹਨ।

ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਬਾਰੇ ਗੱਲਬਾਤ ਕਰਦਿਆਂ ਸਥਾਨਕ ਰਾਹਗੀਰਾਂ ਨੇ ਦੱਸਿਆ ਕਿ ਇਸ ਪੁੱਲ ਦਾ ਕੰਮ ਬੇਹਦ ਹੌਲੀ ਹੋ ਰਿਹਾ ਹੈ। ਇਸ ਪੁਲ ਦੇ ਉਸਾਰੀ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਪੁੱਲ ਦੀ ਉਸਾਰੀ ਤਾਂ ਕੀਤੀ ਜਾ ਰਹੀ ਹੈ, ਪਰ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਦੇ ਲੰਘਣ ਲਈ ਕਿਸੇ ਰਸਤੇ ਜਾਂ ਸੜਕ ਦੀ ਤਿਆਰੀ ਨਹੀਂ ਕੀਤੀ ਗਈ। ਇਸ ਦੌਰਾਨ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਵੇਖੋ ਵੀਡੀਓ

ਇਸ ਪਰੇਸ਼ਾਨੀ ਦੇ ਚਲਦਿਆਂ ਸਥਾਨਕ ਲੋਕਾਂ ਵੱਲੋਂ ਜ਼ਿਲ੍ਹੇ ਦੇ ਐਸਡੀਐਮ ਕੋਲੋਂ ਜਲਦ ਤੋਂ ਜਲਦ ਇਸ ਸੱਮਸਿਆ ਦਾ ਹੱਲ ਕਢੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮਲੇਰਕੋਟਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਜਲਦ ਤੋਂ ਜਲਦ ਇਸ ਸੱਮਸਿਆ ਨੂੰ ਹੱਲ ਕੀਤੇ ਜਾਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਇਸ ਪੁੱਲ ਦਾ ਕੰਮ ਮਾਰਚ 2020 ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਉਸਾਰੀ ਦਾ ਕੰਮ ਪੂਰਾ ਕਰਨ ਵਾਲੇ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਸਹੀ ਤਰੀਕੇ ਨਾਲ ਕੰਮ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ।

Intro:ਜੇਕਰ ਤੁਸੀਂ ਵੀ ਲੁਧਿਆਣਾ ਤੋਂ ਪਟਿਆਲਾ ਅਤੇ ਪਟਿਆਲਾ ਤੋਂ ਲੁਧਿਆਣਾ ਮਲੇਰਕੋਟਲਾ ਸ਼ਹਿਰ ਵਿਚਦੀ ਆਉਣ ਅਤੇ ਜਾਣ ਲਈ ਸੋਚ ਰਹੇ ਹੋ ਤਾਂ ਜ਼ਰਾ ਇਹ ਖ਼ਬਰ ਜ਼ਰੂਰ ਦੇਖ ਲਓ ! ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ ਪਟਿਆਲਾ ਮੁੱਖ ਮਾਰਗ ਤੇ ਸਥਾਨਕ ਮਾਲੇਰਕੋਟਲਾ ਜਰਗ ਚੌਕ ਤੇ ਇੱਕ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਪੁਲ ਦੇ ਨਿਰਮਾਣ ਕਾਰਜ ਤੋਂ ਸਥਾਨਕ ਲੋਕ ਤੇ ਰਾਹਗੀਰ ਬਹੁਤ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ। ਕਿਉਂਕਿ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੰਮ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਵੀ ਕੋਈ ਢੁਕਵਾਂ ਪ੍ਰਬੰਧ ਜਾਣੀਕੀ ਕੋਈ ਸੜਕ ਜਾਂ ਰਸਤਾ ਨਾ ਬਣੇ ਹੋਣ ਕਰਕੇ ਆਏ ਦਿਨ ਇੱਥੇ ਹਾਦਸੇ ਹੁੰਦੇ ਰਹਿੰਦੇ ਨੇ ਜਿਸ ਦੇ ਚੱਲਦਿਆਂ ਹੁਣ ਸਥਾਨਕ ਲੋਕਾਂ ਵੱਲੋਂ ਮਲੇਰਕੋਟਲਾ ਦੇ ਐਸਡੀਐਮ ਨੂੰ ਇਸ ਦੀ ਗੁਹਾਰ ਲਗਾਈ ਹੈ ਜਿੱਥੇ ਐਸਡੀਐਮ ਨੇ ਸਹੀ ਢੰਗ ਨਾਲ ਨਿਰਮਾਣ ਕਰਨ ਦੇ ਹੁਕਮ ਜ਼ਾਰੀ ਕੀਤੇ ਨੇ ।
Body:ਮਲੇਰਕੋਟਲਾ ਸ਼ਹਿਰ ਅਤੇ ਪਟਿਆਲਾ ਲੁਧਿਆਣਾ ਮੁੱਖ ਮਾਰਗ ਜਰਗ ਚੌਕ ਤੇ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਪੁਲ ਦਾ ਨਿਰਮਾਣ ਹੋ ਰਿਹਾ ਹੈ। ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਕਈ ਵਾਰ ਇਸ ਦੀ ਸ਼ਿਕਾਇਤ ਕੀਤੀ ਹੈ ਕਿ ਜੋ ਨਿਰਮਾਣ ਕਾਰਜ ਚੱਲ ਰਿਹਾ ਹੈ ਇਹ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਆਉਣ ਜਾਣ ਵਾਲੇ ਲੋਕਾਂ ਲਈ ਕੋਈ ਢੁਕਵੇਂ ਰਾਹ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਇੱਥੇ ਆਏ ਦਿਨ ਕਾਫੀ ਸੜਕੀ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਲੋਕਾਂ ਦੇ ਸੱਟਾਂ ਲੱਗੀਆਂ ਉਥੇ ਹੀ ਕਿ ਵਹੀਕਲ ਵੀ ਨੁਕਸਾਨੇ ਗਏ ਨੇ। ਹੁਣ ਇਸ ਕਰਕੇ ਸਥਾਨਕ ਲੋਕਾਂ ਵੱਲੋਂ ਇਕੱਠੇ ਹੋ ਕੇ ਮਾਲੇਰਕੋਟਲਾ ਐਸਡੀਐਮ ਨੂੰ ਇਸ ਦੀ ਗੁਹਾਰ ਲਗਾਈ ਅਤੇ ਦੱਸਿਆ ਕਿ ਮਲੇਰਕੋਟਲਾ ਦੇ ਐਸਡੀਐਮ ਵੱਲੋਂ ਮੌਕੇ ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਨਿਰਮਾਣ ਕਰ ਰਹੇ ਠੇਕੇਦਾਰ ਦੇ ਨੁਮਾਇੰਦੇ ਨੂੰ ਵੀ ਬੁਲਾ ਕੇ ਰਾਹਗੀਰਾਂ ਲਈ ਢੁਕਵੀਂ ਸੜਕ ਬਣਾਉਣ ਦੇ ਹੁਕਮ ਜਾਰੀ ਕੀਤੇ ਨੇ ਜਿਸ ਦੇ ਵਿੱਚ ਇਨ੍ਹਾਂ ਸਥਾਨਕ ਲੋਕਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੇ ਕਿਹਾ ਕਿ ਇਹ ਪੁਲ ਦੀ ਉਸਾਰੀ ਜਾਨਕੀ ਦਾ ਇਸ ਦਾ ਨਿਰਮਾਣ ਮਾਰਚ ਮਹੀਨੇ ਵਿੱਚ ਹੋ ਜਾਵੇਗਾ ।

ਇਸ ਮੌਕੇ ਜਦੋਂ ਮਾਲੇਰਕੋਟਲਾ ਪੀਡਬਲਯੂਡੀ ਦੇ ਅਧਿਕਾਰੀ ਨਾਲ ਐਸਡੀਐਮ ਦਫਤਰੋਂ ਬਾਹਰ ਨਿਕਲਦੇ ਹੋਏ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਦਾ ਜਵਾਬ ਘੁਮਾਫਿਰਾ ਕੇ ਦਿੰਦੇ ਹੋਏ ਕਿਹਾ ਕਿ ਪੁਲ ਦੇ ਨਿਰਮਾਣ ਦੀ ਕੋਈ ਗੱਲ ਨਹੀਂ ਹੋਈ ਜੇਕਰ ਗੱਲ ਹੋਈ ਤਾਂ ਰਾਹ ਨੂੰ ਸਹੀ ਤਰੀਕੇ ਨਾਲ ਕਰਨ ਦੀ ਜੋ ਨਗਰ ਕੌਂਸਲ ਮਾਲੇਰਕੋਟਲਾ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਬੋਲ ਦਿੱਤਾ ਹੈ ਇਹ ਕਹਿ ਕੇ ਸਾਹਬ ਚੱਲਦੇ ਬਣੇ ।Conclusion:ਉਧਰ ਐਸਡੀਐਮ ਮਾਲੇਰਕੋਟਲਾ ਵਿਕਰਮਜੀਤ ਸਿੰਘ ਪੈਂਥੇ ਨਾਲ ਮੀਟਿੰਗ ਕਰਨ ਉਪਰੰਤ ਬਾਹਰ ਆਏ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਡੀਐਮ ਨੂੰ ਗੁਹਾਰ ਲਗਾਈ ਗਈ ਸੀ ਕਿ ਜਿੱਥੇ ਨਿਰਮਾਣ ਕਾਰਜ ਬੜੀ ਧੀਮੀ ਗਤੀ ਨਾਲ ਚੱਲ ਰਹੇ ਨੇ ਉੱਥੇ ਹੀ ਰਾਹਗੀਰਾਂ ਲਈ ਕੋਈ ਸਹੀ ਤੇ ਢੁਕਵਾਂ ਰਸਤਾ ਨਾ ਹੋਣ ਕਰਕੇ ਆਏ ਦਿਨ ਹਾਦਸੇ ਹੁੰਦੇ ਰਹੇ ਜਿਸ ਤੋਂ ਬਾਅਦ ਐਸਡੀਐਮ ਮਲੇਰਕੋਟਲਾ ਵੱਲੋਂ ਠੇਕੇਦਾਰ ਅਤੇ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ ਕਿ ਰਾਹਗੀਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਕੋਈ ਵਧੀਆ ਢੁਕਵਾਂ ਰਸਤਾ ਰਾਹਗੀਰਾਂ ਲਈ ਬਣਾਇਆ ਜਾਵੇ ਤਾਂ ਜੋ ਹਾਦਸੇ ਨਾ ਹੋਣ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਠੇਕੇਦਾਰਾਂ ਦੇ ਨੁਮਇੰਦਿਆਂ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਐਸਡੀਐਮ ਨੂੰ ਕਿਹਾ ਗਿਆ ਕਿ ਤੀਜੇ ਮਹੀਨੇ ਵਿੱਚ ਇਹ ਪੁੱਲ ਦੀ ਉਸਾਰੀ ਜਾਣੀਕੇ ਪੁਲ ਬਣ ਕੇ ਤਿਆਰ ਹੋ ਜਾਵੇਗਾ। ਪਰ ਹੁਣ ਦੇਖਣਾ ਹੋਵੇਗਾ ਕਿ ਮਾਰਚ ਮਹੀਨੇ ਵਿੱਚ ਇਹ ਪੁਲ ਬਣੇਗਾ ਜਾਂ ਹਾਲੇ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ । ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਦੱਸ ਦਈਏ ਕੇ ਇਸ ਪੁੱਲ ਦੇ ਨਿਰਮਾਣ ਕਾਰਜ ਕਰਕੇ ਬਹੁਤ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਈਟ 01 pwd ਅਧਿਕਾਰੀ
ਬਾਈਟ 02 ਸਥਾਨਕ ਲੋਕ
ਬਾਈਟ 03 ਸਥਾਨਕ ਲੋਕ

Malerkotla Sukha Khan-9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.