ETV Bharat / city

ਅਧਿਆਪਕਾਂ ਦੀ ਘਾਟ ਤੋਂ ਅੱਕੇ ਲੋਕਾਂ ਨੇ ਹੁਣ ਘੇਰਿਆ ਐੱਸਡੀਐਮ ਦਫ਼ਤਰ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ

ਲਹਿਰਾਗਾਗਾ ਦੇ ਪਿੰਡ ਲਹਿਲ ਖੁਰਦ ਵਿਖੇ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਪਿੰਡਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਅਧਿਆਪਕ ਪੂਰੇ ਨਹੀਂ ਕੀਤੇ ਜਾਂਦੇ ਐੱਸਡੀਐੱਮ ਦਫ਼ਤਰ ਦਾ ਘਿਰਾਓ ਜਾਰੀ ਰਹੇਗਾ।

ਘੇਰੇ ਐੱਸਡੀਐਮ ਦਫ਼ਤਰ
ਘੇਰੇ ਐੱਸਡੀਐਮ ਦਫ਼ਤਰ
author img

By

Published : Aug 4, 2022, 5:47 PM IST

Updated : Aug 4, 2022, 9:54 PM IST

ਸੰਗਰੂਰ: ਲਹਿਰਾਗਾਗਾ ਸਥਾਨਕ ਸ਼ਹਿਰ ਦੇ ਬਿਲਕੁਲ ਨੇੜੇ ਲੱਗਦੇ ਪਿੰਡ ਲਹਿਲ ਖੁਰਦ ਵਿਖੇ ਪ੍ਰਾਇਮਰੀ ਸਕੂਲ ਵਿੱਚ ਟੀਚਰਾਂ ਦੀ ਘਾਟ ਨੂੰ ਲੈ ਕੇ ਚੌਥੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਵੱਲੋਂ ਸੰਘਰਸ਼ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਲਹਿਰਾ- ਪਾਤੜਾਂ ਰੋਡ ਜਾਮ ਕੀਤਾ ਗਿਆ ਸੀ ਪਰ ਅੱਜ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਸਥਾਨਕ ਐੱਸਡੀਐੱਮ ਦਫ਼ਤਰ ਦਾ ਘਿਰਾਓ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਚੌਥਾ ਦਿਨ ਹੋ ਗਿਆ ਹੈ , ਪਰ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਟੀਚਰ ਭੇਜਣ ਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ। ਆਗੂਆਂ ਨੇ ਕਿਹਾ ਕਿ ਨੌਕਰੀਆਂ ਵਾਸਤੇ ਅਧਿਆਪਕ ਕਦੇ ਟੈਂਕੀਆਂ ਤੇ ਚੜ੍ਹੇ ਹੁੰਦੇ ਹਨ ਕਦੇ ਸਿੱਖਿਆ ਮੰਤਰੀ ਦੇ ਦਫ਼ਤਰ ਮੂਹਰੇ ਧਰਨੇ ਲਾਉਂਦੇ ਹਨ ਜਿਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ।

ਘੇਰੇ ਐੱਸਡੀਐਮ ਦਫ਼ਤਰ

ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾ ਹੋਣ ਕਰਕੇ ਪਿੰਡ ਦੇ ਬੇਰੁਜ਼ਗਾਰ ਬੀਐੱਡ ਨੌਜਵਾਨ ਇਨ੍ਹਾਂ ਬੱਚਿਆਂ ਨੂੰ ਗੁਰੂ ਘਰ ਦੇ ਲੰਗਰ ਹਾਲ ਵਿਚ ਪੜ੍ਹਾ ਰਹੇ ਹਨ ਤਾਂ ਜੋ ਇਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਅਧਿਆਪਕ ਪੂਰੇ ਨਹੀਂ ਕੀਤੇ ਜਾਂਦੇ ਐੱਸਡੀਐੱਮ ਦਫ਼ਤਰ ਦਾ ਘਿਰਾਓ ਜਾਰੀ ਰਹੇਗਾ।

ਮਾਮਲੇ ਸਬੰਧੀ ਐਸਡੀਐਮ ਲਹਿਰਾ ਨਵਨੀਤ ਕੌਰ ਸੇਖੋਂ ਨੇ ਦੱਸਿਆ ਕਿ ਇਸ ਸਕੂਲ ਵਿੱਚ ਪੰਜ ਹੀ ਪੋਸਟਾਂ ਹਨ ਜਿਨ੍ਹਾਂ ਵਿੱਚੋਂ ਚਾਰ ਮੌਜੂਦ ਹਨ ਅਤੇ ਇਕ ਹੋਰ ਈਟੀਟੀ ਅਧਿਆਪਕ ਡੈਪੂਟੇਸ਼ਨ ’ਤੇ ਪਹੁੰਚ ਗਿਆ ਹੈ। ਜਿਸ ਕਾਰਨ ਅਧਿਆਪਕਾਂ ਦੀ ਗੌਰਮਿੰਟ ਮੁਤਾਬਕ ਗਿਣਤੀ ਪੂਰੀ ਹੈ। ਪਰ ਪਿੰਡ ਵਾਸੀ ਦੋ ਅਧਿਆਪਕ ਹੋਰ ਮੰਗ ਰਹੇ ਹਨ। ਜਿਸ ਬਾਰੇ ਅਸੀਂ ਸਰਕਾਰ ਨੂੰ ਰਿਵਿਊ ਕਰਨ ਲਈ ਕਿਹਾ ਹੈ। ਜੇਕਰ ਹੋ ਸਕਿਆ ਤਾਂ ਉਹ ਵੀ ਜ਼ਰੂਰ ਭੇਜ ਦਿੱਤੇ ਜਾਣਗੇ।

ਇਹ ਵੀ ਪੜੋ: ਹੁਣ ਇਹ ਵਿਧਾਇਕ ਵਿਵਾਦਾਂ ’ਚ, ਪੀਏ ’ਤੇ ਲੱਗੇ ਰਿਸ਼ਵਤ ਮੰਗਣ ਦੇ ਇਲਜ਼ਾਮ

Last Updated : Aug 4, 2022, 9:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.