ਮਲੇਰਕੋਟਲਾ: ਦਿਨ ਦਹਾੜੇ ਵੱਧ ਰਹੀਆਂ ਜ਼ਬਰ ਜਨਾਵਾਂ ਦੀ ਘਟਨਾਵਾਂ ਅਤੇ ਟ੍ਰੈਫ਼ਿਕ ਨਿਯਮਾਂ ਦਾ ਹਾਲ ਵੇਖ ਕੇ ਇੱਕ ਅਹਿਮ ਕਦਮ ਚੁੱਕਿਆ ਹੈ। ਟ੍ਰੈਫਿਕ ਪੁਲਿਸ ਨੇ ਨਿਯਮਾਂ ਬਾਰੇ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ। ਪੁਲਿਸ ਨੇ ਵਿਦਿਆਰਥਣਾਂ ਨੂੰ ਸ਼ਕਤੀ ਐਪ ਦੀ ਵੀ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਕਿਹਾ ਕਿ ਸ਼ਕਤੀ ਐਪ ਦੀ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ। ਉਹ ਇਹ ਐਪ ਜ਼ਰੂਰ ਡਾਊਨਲੋਡ ਕਰਨਗੇ ਅਤੇ ਪੁਲਿਸ ਦਾ ਕਹਿਣਾ ਜ਼ਰੂਰ ਮੰਨਣਗੇ।
ਇਸ ਮੌਕੇ ਐਸ.ਪੀ.ਮਨਜੀਤ ਸਿੰਘ ਬਰਾੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਟ੍ਰੈਫਿਕ ਨਿਯਮਾਂ ਅਤੇ ਸ਼ਕਤੀ ਐਪ ਬਾਰੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ,"ਅੱਜ ਦੇ ਹਾਲਾਤਾਂ ਦੇ ਮੱਦੇਨਜ਼ਰ ਸ਼ਕਤੀ ਐਪ ਅਤੇ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ।"
ਮਨਜੀਤ ਸਿੰਘ ਬਰਾੜ ਨੇ ਇਹ ਵੀ ਕਿਹਾ ਕਿ ਕੁੜੀਆਂ ਦੀ ਸੁਰੱਖਿਆ ਲਈ ਸ਼ਕਤੀ ਐਪ ਇੱਕ ਚੰਗਾ ਕਦਮ ਹੈ ਇਸ ਨਾਲ ਪੁਲਿਸ ਨੂੰ ਵੀ ਉਨ੍ਹਾਂ ਦੀ ਰੱਖਿਆ ਕਰਨ ਲਈ ਕੋਈ ਦਿੱਕਤ ਨਹੀਂ ਆਵੇਗੀ। ਜ਼ਿਕਰਯੋਗ ਹੈ ਕਿ ਵਿਦਿਆਰਥਣਾਂ ਨੇ ਪੁਲਿਸ ਨੂੰ ਇਸ ਜਾਣਕਾਰੀ ਲਈ ਧੰਨਵਾਦ ਕੀਤਾ।