ETV Bharat / city

ਮੁਸਲਿਮ ਭਾਈਚਾਰੇ ਦੇ ਲੋਕ ਬਣਾ ਰਹੇ ਨੇ ਲੱਖਾਂ ਤਿਰੰਗੇ, ਸਤਿਕਾਰ ਵੱਜੋਂ ਜੁੱਤੀਆਂ ਉਤਾਰ ਕੇ ਕਰ ਰਹੇ ਨੇ ਕੰਮ - ਮੁਸਲਿਮ ਭਾਈਚਾਰੇ ਦੇ ਲੋਕ ਬਣਾ ਰਹੇ ਨੇ ਲੱਖਾਂ ਤਿਰੰਗੇ

ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਦੇ ਸਦਕਾ ਮਲੇਰਕੋਟਲਾ ਦੇ ਹਰ ਘਰ ਵਿੱਚ ਤਿਰੰਗਾ ਬਣਾਉਣ ਦੀ ਮੁਹਿੰਮ ਚੱਲ ਪਈ ਹੈ। ਇੱਥੇ ਦੇ ਕਾਰੀਗਰ ਇਸ ਨੂੰ ਮਾਣ ਵਾਲੀ ਗੱਲ ਮੰਨਦੇ ਹਨ ਕਿ ਉਨ੍ਹਾਂ ਦੇ ਬਣਾਏ ਤਿਰੰਗੇ ਪੂਰੇ ਦੇਸ਼ ਵਿੱਚ ਲਹਿਰਾਉਣਗੇ। ਖਾਸ ਗੱਲ ਹੈ ਕਿ ਉਹ ਤਿਰੰਗੇ ਪ੍ਰਤੀ ਭਾਵਨਾ ਉਨ੍ਹਾਂ ਦੀ ਇੰਨੀ ਜਿਆਦਾ ਹੈ ਕਿ ਉਹ ਇਸ ਨੂੰ ਬਣਾਉਣ ਵੇਲੇ ਪੈਰਾਂ ਵਿੱਚ ਚੱਪਲਾਂ ਜਾਂ ਜੁੱਤੀ ਨਹੀਂ ਪਾ ਰਹੇ ਹਨ।

Etv  HAR GHAR TIRANGA  MALERKOTLA HANDLOOM WORKERBharat
ਮੁਸਲਿਮ ਭਾਈਚਾਰੇ ਦੇ ਲੋਕ ਬਣਾ ਰਹੇ ਨੇ ਲੱਖਾਂ ਤਿਰੰਗੇ
author img

By

Published : Aug 11, 2022, 1:58 PM IST

Updated : Aug 11, 2022, 2:46 PM IST

ਸੰਗਰੂਰ: ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 'ਤੇ ਕੇਂਦਰ ਸਰਕਾਰ ਵੱਲੋਂ 'ਹਰ ਘਰ ਤਿਰੰਗਾ' ਮੁੰਹਿਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੇ ਮਾਲੇਰਕੋਟਲਾ ਕਾਰੋਬਾਰ ਨੂੰ ਵੀ ਹੁਲਾਰਾ ਦਿੱਤਾ ਹੈ। ਮਲੇਰਕੋਲਾ ਮੁਸਲਿਮ ਬਹੁ-ਗਿਣਤੀ ਵਾਲਾ ਸ਼ਹਿਰ ਹੈ ਅਤੇ ਝੰਡੇ ਅਤੇ ਬੈਜ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਵੀ ਜਿਆਦਾ ਦਿਲਚਸਪ ਗੱਲ ਹੈ ਕਿ ਇਹ ਕਾਰੀਗਰ ਝੰਡੇ ਬਣਾਉਣ ਵੇਲੇ ਤਿਰੰਗੇ ਦੇ ਆਦਰ ਦਾ ਪੂਰਾ ਖਿਆਲ ਰੱਖ ਰਹੇ ਹਨ। ਉਹ ਝੰਡੇ ਬਣਾਉਣ ਵਾਲੀ ਥਾਂ 'ਤੇ ਚੱਪਲਾਂ ਜਾ ਜੁੱਤੀ ਨਹੀਂ ਲੈ ਕੇ ਰਹੇ। ਇਨ੍ਹਾਂ ਦਾ ਮੰਨਣਾ ਹੈ ਕਿ ਉਹ ਦੇਸ਼ ਦੇ ਝੰਡੇ ਕੋਲ ਚੱਪਲਾਂ ਨਹੀਂ ਲਿਜਾਣੀਆਂ ਚਾਹੀ ਦੀਆਂ। ਝੰਡੇ ਬਣਾਉਣ ਵਾਲੇ ਪਹਿਲਾਂ ਹੀ ਲਖਾਂ ਝੰਡੇ ਤਿਆਰ ਕਰਕੇ ਦੇਸ਼ ਦੇ ਵੱਖ-ਵੱਖ ਸੂੂੂਬਿਆਂ ਵਿੱਚ ਭੇਜ ਚੁੱਕੇ ਹਨ ਅਤੇ ਹੋਰ ਝੰਡੇ ਬਣਾਉਣ ਲਈ ਵੀ ਸਖ਼ਤ ਮਿਹਨਤ ਕਰ ਰਹੇ ਹਨ। ਇੱਥੇ ਕੰਮ ਕਰ ਰਹੇ ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਮਾਨ ਵਾਲੀ ਗੱਲ ਹੈ ਕਿ ਉਹ ਦੇਸ਼ ਦੇ ਝੰਡੇ ਬਣਾ ਰਹੇ ਹਨ।

'ਸਾਡੇ ਲਈ ਮਾਣ ਵਾਲੀ ਗੱਲ': ਮਲੇਰਕੋਟਲੇ ਦੀ ਕਾਰੀਗਰ ਸੁਕਰੀਆ ਦਾ ਕਹਿਣਾ ਹੈ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਹਰ ਘਰ 'ਤੇ ਲਹਿਰਾਉਣ ਵਾਲਾ ਤਿੰਰਗਾ ਅਸੀਂ ਬਣਾ ਰਹੇ ਹਾਂ। ਤਿਰੰਗਾ ਬਣਾਉਣ ਵੇਲੇ ਅਸੀਂ ਇਸ ਦੇ ਸਨਮਾਨ ਦੀ ਧਿਆਨ ਰੱਖ ਰਹੇ ਹਾਂ। ਅਸੀਂ ਜਿਸ ਕਮਰੇ ਵਿੱਚ ਤਿਰੰਗਾ ਬਣਾ ਰਹੇ ਹਾਂ ਉਸ ਕਮਰੇ ਵਿੱਚ ਕੋਈ ਚੱਪਲਾਂ ਨਹੀਂ ਲੈ ਕੇ ਆ ਰਿਹਾ। ਸਾਡੇ ਜਵਾਕਾਂ ਨੂੰ ਵੀ ਅਸੀਂ ਚੱਪਲਾਂ ਬਾਹਰ ਰੱਖ ਕੇ ਆਉਣ ਲਈ ਕਹੇ ਰਹੇ ਹਾਂ ਅਤੇ ਉਹ ਸਾਡੇ ਗੱਲ ਨੂੰ ਮੰਨ ਰਹੇ ਹਨ। ਇਸ ਤੋਂ ਇਲਾਵਾ ਸੁਨਾਮੀ ਗੇਟ ਇਲਾਕੇ ਦੀ ਨੌਜਵਾਨ ਕਢਾਈ ਕਲਾਕਾਰ ਰੇਸ਼ਮਾ ਜੋ ਕਰੀਬ 8 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਝੰਡੇ ਬਣਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਲਹਿਰਾਏ ਜਾਣ ਵਾਲੇ ਝੰਡੇ ਬਣਾ ਰਹੇ ਹਾਂ। ਅਸੀਂ ਆਜ਼ਾਦੀ ਦਿਵਸ 'ਤੇ ਤਿਰੰਗਾ ਲਹਿਰਾਉਣ ਦੀ ਯੋਜਨਾ ਵੀ ਬਣਾ ਰਹੇ ਹਾਂ ਕਿਉਂਕਿ ਸਾਡਾ ਰਾਸ਼ਟਰੀ ਝੰਡੇ ਨਾਲ ਭਾਵਨਾਤਮਕ ਅਤੇ ਨਿੱਜੀ ਸਬੰਧ ਹੈ।

ਮੁਸਲਿਮ ਭਾਈਚਾਰੇ ਦੇ ਲੋਕ ਬਣਾ ਰਹੇ ਨੇ ਲੱਖਾਂ ਤਿਰੰਗੇ

ਕੀ ਕਹੀ ਰਹੇ ਹਨ ਝੰਡਾ ਬਣਾਉਣ ਵਾਲੇ ਕਾਰੀਗਰ: ਝੰਡਾ ਅਤੇ ਬੈਜ ਬਣਾਉਣ ਵਾਲਿਆਂ ਨੇ ਕਿਹਾ ਕਿ ਆਮ ਤੌਰ 'ਤੇ ਅਸੀਂ ਜੋ ਬੈਜ ਬਣਾਉਂਦੇ ਹਾਂ ਉਹ ਫੌਜੀਆਂ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ਵਰਦੀ 'ਤੇ ਪਹਿਨੇ ਜਾਂਦੇ ਹਨ, ਪਰ 'ਹਰ ਘਰ ਤਿਰੰਗਾ' ਮੁਹਿੰਮ ਤੋਂ ਬਾਅਦ ਅਸੀਂ ਜ਼ਿਆਦਾਤਰ ਤਿਰੰਗੇ ਝੰਡੇ ਹੀ ਬਣਾਏ ਜਾ ਰਹੇ ਹਨ। ਸਾਥਾ ਬਾਜ਼ਾਰ ਦੇ ਕਾਰੋਬਾਰੀ ਇਵਾਦ ਆਲੀ ਰਾਣਾ (40) ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 2 ਤਰ੍ਹਾਂ ਦੇ ਰਾਸ਼ਟਰੀ ਝੰਡਿਆਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਕਢਾਈ ਵਾਲੇ ਅਤੇ ਪ੍ਰਿੰਟ ਵਾਲੇ ਝੰਡੇ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਢਾਈ ਵਾਲੇ ਝੰਡੇ ਬਣਾਉਂਦੇ ਹਨ ਅਤੇ ਦਿਨ 'ਚ ਅਜਿਹੇ 15-20 ਝੰਡੇ ਬਣਾ ਲੈਂਦੇ ਹਨ ਜਿਸ ਦੀ ਕੀਮਤ 400 ਤੋਂ 700 ਰੁਪਏ ਤੱਕ ਦੀ ਹੁੰਦੀ ਹੈ।

ਮੁਹਿੰਮ ਕਾਰਨ ਵਧੀ ਤਿਰੰਗੇ ਝੰਡੇ ਦੀ ਮੰਗ: ਇਸ ਕਾਰੋਬਾਰ ਦੇ ਪ੍ਰਮੁੱਖੀ ਨੇ ਕਿਹਾ ਕਿ 'ਹਰ ਘਰ ਤਿਰੰਗਾ' ਮੁਹਿੰਮ ਨੇ ਝੰਡਿਆਂ ਦੀ ਵੱਡੀ ਮੰਗ ਨੂੰ ਵਧਾ ਦਿੱਤਾ ਹੈ, ਇਸ ਲਈ ਉਨ੍ਹਾਂ ਦੇ ਕਾਰੀਗਰ ਕੰਮ ਪੂਰਾ ਕਰਨ ਲਈ ਓਵਰਟਾਈਮ ਕੰਮ ਕਰ ਰਹੇ ਹਨ। ਇਵਾਦ ਆਲੀ ਰਾਣਾ ਦਾ ਕਰਿਣਾ ਹੈ ਕਿ ਉਹ ਹਣ ਤੱਕ ਇੱਕ ਲੱਖ ਦੇ ਕਰੀਬ ਝੰਡੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਭੇਜ ਚੁਕੇ ਹਨ ਅਤੇ ਇੱਕ ਲੱਖ ਦੀ ਡਿਮਾਂਡ ਹੋਰ ਹੈ ਜੋ ਅਸੀਂ ਬਾਕੀ ਬਚੇ ਦਿਨਾਂ ਵਿੱਚ ਪੂਰੀ ਕਰਨੀ ਹੈ। ਦੂਜੇ ਪਾਸੇ ਸ਼ਹਿਨਾਜ ਦਾ ਕਹਿਣਾ ਹੈ ਕਿ ਝੰਡਿਆਂ ਦੀ ਮੰਗ ਵੱਧਣ ਕਾਰਨ ਅਸੀਂ ਰਾਤ ਨੂੰ ਲੇਟ ਸੌਂ ਰਹੇ ਹਾਂ ਅਤੇ ਸਵੇਰੇ ਜਲਦੀ ਉੱਠ ਕੇ ਕੰਮ ਸ਼ੁਰੂ ਕਰ ਦਿੰਨੇ ਆ। ਅਸੀਂ ਸਾਰੇ ਆਰਡਰ 13 ਅਗਸਤ ਤੱਕ ਪੂਰਾ ਕਰਨੇ ਹਨ। ਹਰ ਘਰ ਤਿਰੰਗਾ ਮੁਹਿੰਮ ਤਹਿਤ ਪੂਰੇ ਦੇਸ਼ ਵਿੱਚ ਹੀ ਝੰਡੇ ਮੰਗ ਵਧੀ ਹੈ ਜਿਸ ਕਾਰਨ ਝੰਡਾ ਬਣਾਉਣ ਵਾਲਿਆ ਲਈ ਖ਼ੁਸ਼ੀ ਦੀ ਗੱਲ ਹੈ।

ਹਰ ਘਰ ਤਿਰੰਗਾ ਮੁਹਿੰਮ: 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਰਕਾਰ ਵੱਲੋਂ ਭਾਰਤ ਦੇ ਹਰ ਨਾਗਰਿਕ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਗਈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਮਨ ਕੀ ਬਾਤ' ਦੇ 91ਵੇਂ ਐਡੀਸ਼ਨ ਵਿੱਚ ਦੇਸ਼ ਵਾਸੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਦਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ 13 ਅਗਸਤ ਤੋਂ 15 ਅਗਸਤ ਘਰਾਂ ਵਿੱਚ ਤਿਰੰਗਾ ਲਹਿਰਾ ਕੇ ਇਸ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਨਾਲ ਪ੍ਰਧਾਨ ਮੰਤਰੀ ਨੇ 2 ਅਗਸਤ ਨੂੰ ਲੋਕਾਂ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀਆਂ ਫੋਟੋਆਂ ਨੂੰ ਤਿਰੰਗੇ ਨਾਲ ਬਦਲਣ ਦਾ ਸੱਦਾ ਦਿੱਤਾ ਸੀ।

ਇਹ ਵੀ ਪੜ੍ਹੋ: ਬਰਨਾਲਾ ਵਿਖੇ ਸਿਹਤ ਮੰਤਰੀ ਜੌੜਾਮਾਜਰਾ ਲਹਿਰਾਉਣਗੇ ਕੌਮੀ ਝੰਡਾ

Last Updated : Aug 11, 2022, 2:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.