ਸੰਗਰੂਰ: ਲਹਿਰਾਗਾਗਾ ਦੇ ਪਿੰਡ ਰਾਮਪੁਰਾ ਗੁੱਜਰਾਂ ਦੇ ਕੋਚ ਅਮਰੀਕ ਸਿੰਘ coach Amrik Singh ਲੜਕੇ ਅਤੇ ਲੜਕੀਆਂ ਨੂੰ ਕਬੱਡੀ, ਖੋ-ਖੋ, ਦੌੜਾਂ ਆਦਿ ਦੀ ਮੁਫ਼ਤ ਕੋਚਿੰਗ ਦੇ ਰਹੇ ਹਨ। ਅਮਰੀਕ ਸਿੰਘ ਦਾ ਸੁਪਨਾ ਹੈ ਕਿ ਉਸ ਨੇ ਬੱਚਿਆਂ ਨੂੰ ਇੰਟਰਨੈਸ਼ਨਲ ਖਿਡਾਰੀ ਬਣਾਉਣਾ ਹੈ। Amrik Singh giving free coaching to the players
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੋਚ ਅਮਰੀਕਾ ਸਿੰਘ coach Amrik Singh ਨੇ ਕਿਹਾ ਕਿ ਉਸ ਦੀ ਸੋਚ ਹੈ ਕਿ ਉਹ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਕੇ ਬੱਚੇ ਨੂੰ ਇੰਟਰਨੈਸ਼ਨਲ ਖਿਡਾਰੀ ਬਣਾਵੇਗਾ। ਇਸ ਤੋਂ ਇਲਾਵਾ coach Amrik Singh ਕੋਚ ਅਮਰੀਕ ਸਿੰਘ 150 ਖਿਡਾਰੀਆਂ ਨੂੰ ਮੁਫ਼ਤ ਕੋਚਿੰਗ ਦੇ ਰਹੇ ਹੈ।ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਆਪਣੇ ਖੇਤ ਵਿੱਚ ਹੀ ਕੋਚਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਮੇਰੇ ਕੋਲ ਸਿਰਫ਼ ਪੰਜ- ਛੇ ਨੌਜਵਾਨ ਹੀ ਕੋਚਿੰਗ ਲੈਣ ਆਉਂਦੇ ਸਨ। ਉਸ ਉਪਰੰਤ ਮੈਨੂੰ ਮਾਸਟਰ ਡੀ.ਪੀ ਸ਼ਾਮ ਸੁੰਦਰ ਜੋ ਭੁੱਲਣ ਪਿੰਡ ਤੋਂ ਆਉਂਦੇ ਹਨ ਨੇ ਪ੍ਰੇਰਿਤ ਕੀਤਾ। ਜਿਸ ਤੋਂ ਬਾਅਦ ਅਸੀਂ ਹੋਰ ਉਤਸ਼ਾਹਤ ਹੋਏ। ਇਸ ਉਪਰੰਤ ਗਰਾਊਂਡ ਵਿੱਚ ਕੋਚਿੰਗ ਦੇਣੀ ਸ਼ੁਰੂ ਕੀਤੀ।
ਇਸ ਤੋਂ ਇਲਾਵਾ ਅੱਗ ਗੱਲਬਾਤ ਕਰਦਿਆ ਅਮਰੀਕ ਸਿੰਘ coach Amrik Singh ਕਿਹਾ ਕਿ ਉਸ ਕੋਲ ਹੁਣ ਕਰੀਬ 150 ਮੁੰਡੇ ਤੇ ਕੁੜੀਆਂ ਕੋਚਿੰਗ ਲੈ ਰਹੇ ਹਨ। ਜਿਨ੍ਹਾਂ ਵਿਚੋਂ ਰਾਮਪੁਰਾ, ਗਨੋਟਾ, ਘਮੂਰਘਾਟ, ਕੁੰਦਨੀ, ਹਾਂਡਾਂ ਆਦਿ ਪਿੰਡਾਂ ਦੇ ਲੜਕੇ ਅਤੇ ਲੜਕੀਆਂ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਆਉਂਦੇ ਹਨ। ਜਿਨ੍ਹਾਂ ਵਿੱਚੋਂ ਪੰਦਰਾਂ ਨੌਜਵਾਨ ਸਟੇਟ ਪੱਧਰ ਉੱਤੇ ਖੇਡਣ ਲਈ ਚੁਣੇ ਗਏ।
ਇਸ ਦੌਰਾਨ ਕੋਚਿੰਗ ਲੈਣ ਆਏ ਖਿਡਾਰੀਆਂ ਅਤੇ ਖਿਡਾਰਣਾਂ ਨੇ ਦੱਸਿਆ, ਕਿ ਪਹਿਲਾਂ ਸਾਨੂੰ ਮਾਪੇ ਘਰਾਂ ਤੋਂ ਬਾਹਰ ਨਿਕਲ ਨਹੀਂ ਦਿੰਦੇ ਸਨ, ਪ੍ਰੰਤੂ ਹੁਣ ਕੋਚ ਅਮਰੀਕ ਸਿੰਘ coach Amrik Singh ਦੀ ਪ੍ਰੇਰਨਾ ਸਦਕਾ ਸਾਡੇ ਮਾਪੇ ਸਾਨੂੰ ਕੋਚਿੰਗ ਲਈ ਨਿਰੰਤਰ ਭੇਜ ਰਹੇ ਹਨ। ਸਾਡਾ ਵਿਸ਼ਵਾਸ ਹੈ ਕਿ ਅਸੀਂ ਇਨ੍ਹਾਂ ਤੋਂ ਕੋਚਿੰਗ ਲੈਂਦੇ ਹੋਏ ਸੂਬਾ, ਇੰਟਰਨੈਸ਼ਨਲ ਤੋਂ ਲੈ ਕੇ ਇੱਕ ਦਿਨ ਓਲੰਪਿਕ ਗੇਮਾਂ ਤੱਕ ਜਰੂਰ ਅੱਪੜਾਂਗੇ। ਅਮਰੀਕ ਸਿੰਘ ਨੇ ਕਿਹਾ, ਕਿ ਮੇਰੀ ਸੋਚ ਹੈ ਕਿ ਜਿੱਥੇ ਬੱਚੇ ਖੇਡਾਂ ਵਿੱਚ ਭਾਗ ਲੈ ਕੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਬਣਨਗੇ। ਉੱਥੇ ਹੀ ਨਸ਼ਿਆਂ ਤੋਂ ਵੀ ਬਚੇ ਰਹਿਣਗੇ।
ਇਹ ਵੀ ਪੜੋ:- ਵਿਰੋਧ ਪ੍ਰਦਰਸ਼ਨ ਤੋਂ ਲੈ ਕੇ ਸੁਪਰੀਮ ਕੋਰਟ ਦੇ ਨੋਟਿਸ ਤੱਕ...ਇਥੇ ਵੇਖੋ ਵਿਵਾਦਤ ਫਿਲਮਾਂ ਦਾ ਸਫ਼ਰ