ETV Bharat / city

ਪੰਚਾਇਤ ਮੰਤਰੀ ਦੇ ਫੈਸਲੇ ਦੀ ਪੋਸਟ ਵ੍ਹਟਸਐਪ ਉੱਤੇ ਪਾਉਣ ਕਾਰਨ ਭੜਕੀ ਮਹਿਲਾ ਸਰਪੰਚ, ਮਾਮਲਾ ਪਹੁੰਚਿਆ ਥਾਣੇ

author img

By

Published : Sep 4, 2022, 10:08 AM IST

Updated : Sep 4, 2022, 1:49 PM IST

ਰਿਟਾਇਰਡ ਫੌਜੀ ਪੰਜਾਬ ਸਰਕਾਰ ਦੇ ਮਹਿਲਾ ਸਰਪੰਚਾ ਨੂੰ ਲੈੈ ਕੇ ਫੈਸਲਾ ਲਿਆ ਗਿਆ ਹੈ ਉਸ ਦੀ ਪੋਸਟ ਪਿੰਡ ਦੇ ਵ੍ਹਟਸਐਪ ਗੁਰੱਪ ਵਿੱਚ ਪਾਈ ਗਈ ਸੀ। ਇਲਜ਼ਾਮ ਹੈ ਕਿ ਉਸ ਤੋਂ ਬਾਅਦ ਸਰਪੰਚ ਰਿਵਾਲਵਰ ਲੈ ਕੇ ਮੈਨੂੰ ਮਾਰਨ ਮੇਰੇ ਘਰੇ ਪਹੁੰਚੀ ਸੀ ਅਤੇ ਮੇਰੀ ਪਤਨੀ ਨੂੰ ਧਮਕੀਆਂ ਵੀ ਦਿੱਤੀ ਗਈਆਂ ਹਨ।

lady sarpanch threat on to retired army man
ਪੰਚਾਇਤ ਮੰਤਰੀ ਦੇ ਫੈਸਲੇ ਦੀ ਪੋਸਟ ਵ੍ਹਟਸਐਪ ਉੱਤੇ ਪਾਉਣ ਕਾਰਨ ਭੜਕੀ ਮਹਿਲਾ ਸਰਪੰਚ

ਸੰਗਰੂਰ: ਪਿੰਡ ਖਨਾਲ ਕਲਾਂ ਵਿੱਚ ਰਿਟਾਇਰਡ ਫੌਜੀ ਵੱਲੋਂ ਵ੍ਹੱਟਸਐਪ ਗਰੁੱਪ ਵਿੱਚ ਪੰਚਾਇਚ ਮੰਤਰੀ ਦੇ ਮਹਿਲਾਂ ਸਰਪੰਚਾਂ ਲਏ ਗਏ ਫੈਸਲੇ ਦੀ ਪੋਸਟ ਪਾਉਣ ਕਾਰਨ ਹੰਗਾਮਾ ਖੜਾ ਹੋ ਗਿਆ। ਰਿਟਾਇਰਡ ਫੌਜੀ ਦਾ ਇਲਜ਼ਾਮ ਹੈ ਕਿ ਪੋਸਟ ਪਾਉਣ ਕਾਰਨ ਰਿਵਾਲਵਰ ਲੈ ਕੇ ਮੇਰੇ ਘਰੇ ਆ ਕੇ ਮੈਨੂੰ ਮਾਰਨ ਦੀ ਧਮਕੀ (lady sarpanch threat on to retired army man) ਦਿੱਤੀ ਗਈ ਹੈ। ਮਹਿਲਾਂ ਸਰਪੰਚ ਦਾ ਕਹਿਣਾ ਹੈ ਕਿ ਰਿਟਾਇਰਡ ਫੌਜੀ ਦੇ ਤਰਫ਼ੋਂ ਲਾਏ ਇਲਜ਼ਾਮ ਉੱਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਸ ਫੈਸਲੇ ਦੀ ਪੋਸਟ ਰਿਟਾਇਰਡ ਫੌਜੀ ਵਾਰ ਵਾਰ ਗਰੁੱਪ ਵਿੱਚ ਪਾ ਰਿਹਾ ਸੀ। ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਉਹ ਜਾਣ ਬੁੱਝ ਕੇ ਮੈਨੂੰ ਟਾਰਗੇਟ ਕਰ ਰਿਹਾ ਸੀ।

ਰਿਟਾਇਰਡ ਫੌਜੀ ਗੁਰਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ ਪਿੰਡ ਦੇ ਵ੍ਹਟਸਐਪ ਗਰੁੱਪ ਵਿਚ ਪੋਸਟ ਪਾਈ ਗਈ ਸੀ। ਇਸ ਤੋਂ ਬਾਅਦ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਫੋਨ 'ਤੇ ਉਸ ਨੂੰ ਧਮਕੀ ਤੇ ਗੰਦੀਆਂ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਮਹਿਲਾ ਸਰਪੰਚ ਕੁਝ ਬੰਦਿਆਂ ਨੂੰ ਲੈ ਕੇ ਉਸਦੇ ਘਰ ਜਾ ਕੇ ਉਸ ਦੇ ਮੇਰੀ ਪਤਨੀ ਨੂੰ ਧਮਕੀ ਦਿੰਦੀ ਹੈ। ਇਸ ਨੂੰ ਲੈ ਕੇ ਮੈਂ ਦਿੜਬਾ ਥਾਣਾ ਦੇ ਵਿੱਚ ਮਹਿਲਾ ਸਰਪੰਚ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮਾਮਲੇ 'ਤੇ ਮਹਿਲਾ ਸਰਪੰਚ ਗੁਰਸ਼ਰਨ ਕੌਰ ਨੂੰ ਗੱਲਬਾਤ ਕੀਤੀ ਤਾਂ ਉਸ ਨੇ ਗੁਰਪ੍ਰੀਤ ਸਿੰਘ ਦੀ ਤਰਫ਼ੋਂ ਲਾਏ ਇਲਜ਼ਾਮ ਨੂੰ ਸਾਫ਼ ਕਹਿ ਦਿੱਤਾ ਕਿ ਪੰਜਾਬ ਸਰਕਾਰ ਨੇ ਜੋ ਫ਼ੈਸਲਾ ਦਿੱਤਾ ਗਿਆ ਉਸ ਫੈਸਲੇ ਦੀ ਪੋਸਟ ਗੁਰਪ੍ਰੀਤ ਸਿੰਘ ਵੱਲੋਂ ਵਾਰ ਵਾਰ ਗਰੁੱਪ ਵਿੱਚ ਪਾਈ ਜਾ ਰਹੀ ਸੀ। ਉਹ ਜਾਣ ਬੁੱਝ ਕੇ ਮੈਨੂੰ ਟਾਰਗੇਚ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਵੀ ਭੱਦੀ ਸ਼ਬਦਾਵਲੀ ਤੇ ਗ਼ਲਤ ਬੋਲੇ ਪਰ ਕਾਲਰ ਦੀ ਰਿਕਾਰਡਿੰਗ ਨਹੀਂ ਕੀਤੀ। ਗੁਰਪ੍ਰੀਤ ਸਿੰਘ ਨੇ ਉਸ ਸਮੇਂ ਕਾਲ ਰਿਕਾਡਿੰਗ ਕੀਤੀ ਹੈ ਜਿਸ ਸਮੇਂ ਮੈਂ ਉਸ ਨਾਲ ਗੱਲ ਕਰ ਰਹੀ ਸੀ।

ਮਹਿਲਾ ਸਰਪੰਚ ਬੋਲੇ ਕਿ ਤਿੰਨ ਸਾਲ ਤੋਂ ਜ਼ਿਆਦਾ ਪਿੰਡ ਦੇ ਵੱਡੇ ਤੋਂ ਵੱਡੇ ਕੰਮ ਮੇਰੇ ਵੱਲੋਂ ਕਰਵਾਏ ਗਏ ਹਨ ਪਰ ਗੁਰਪ੍ਰੀਤ ਸਿੰਘ ਵੱਲੋਂ ਜਾਣ ਬੁੱਝ ਕੇ ਮੇਰੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਮੈਨੂੰ ਪਿੰਡਾਂ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਜਾ ਰਹੀ ਸੀ।

ਇਸ ਮਾਮਲੇ ਵਿਚ ਦਿੜ੍ਹਬਾ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਨਾਲ ਖੁਰਦ ਦੇ ਗੁਰਪ੍ਰੀਤ ਸਿੰਘ ਫ਼ੌਜੀ ਵੱਲੋਂ ਇੱਕ ਸ਼ਿਕਾਇਤ ਉਨ੍ਹਾਂ ਦੇ ਕੋਲ ਦਰਜ ਕਰਵਾਈ ਜਾ ਰਹੀ ਹੈ ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ 31 ਅਗਸਤ ਨੂੰ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫੈਸਲਾ (Kuldeep Dhaliwal panchayat minister decision) ਲਿਆ ਸੀ ਕਿ ਪਿੰਡਾ ਵਿੱਚ ਮਹਿਲਾ ਸਰਪੰਚ ਹੀ ਪੰਚਾਇਤ ਅਤੇ ਸਰਕਾਰ ਦਫ਼ਤਰ ਵਿੱਚ ਕੰਮ ਕਰਣਗੀਆਂ। ਉਨ੍ਹਾਂ ਦੇ ਪਿਤਾ, ਪਤੀ ਜਾਂ ਪੁੱਤਰ ਵੱਲੋਂ ਕੋਈ ਦਖ਼ਲ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ASI ਬਲਵਿੰਦਰ ਸਿੰਘ ਸਸਪੈਂਡ, ਰਿਸ਼ਵਤ ਲੈਣ ਦੀ ਵੀਡੀਓ ਹੋਈ ਸੀ ਵਾਇਰਲ

Last Updated : Sep 4, 2022, 1:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.