ਬਠਿੰਡਾ: 2 ਸਾਲਾ ਮਾਸੂਮ ਫ਼ਤਿਹਵੀਰ 6 ਜੂਨ ਸ਼ਾਮ ਨੂੰ 4 ਵਜੇ ਬੋਰਵੈੱਲ 'ਚ ਡਿੱਗਿਆ ਸੀ ਜਿਸ ਦਾ ਅੱਜ ਜਨਮਦਿਨ ਹੈ। ਫ਼ਤਿਹਵੀਰ ਨੂੰ ਬਾਹਰ ਕੱਢਣ ਦਾ ਕੰਮ 80 ਘੰਟਿਆਂ ਤੋਂ ਲਗਾਤਾਰ ਜਾਰੀ ਹੈ। ਤਾਜਾ ਜਾਣਕਾਰੀ ਮੁਤਾਬਿਕ ਦੂਜੇ 3 ਫੁੱਟ ਦੀ ਚੌੜੇ ਬੋਰਵੈੱਲ 'ਚੋਂ ਵਲੰਟੀਅਰ ਬਾਹਰ ਆ ਗਿਆ ਹੈ ਤੇ ਹੁਣ ਐਨ.ਡੀ.ਆਰ.ਐਫ ਦੇ ਜਵਾਨ ਨੂੰ ਬੋਰਵੈਲ ਵਿੱਚ ਭੇਜਿਆ ਗਿਆ ਹੈ। ਫ਼ਤਿਹਵੀਰ ਨੂੰ ਕਿਸੀ ਵੀ ਸਮੇਂ ਹੁਣ ਬਾਹਰ ਲੈ ਕੇ ਆਇਆ ਜਾ ਸਕਦਾ ਹੈ।
PGI, ਲੁਧਿਆਣਾ ਤੇ ਸੰਗਰੂਰ ਤੋਂ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਜਿਵੇਂ ਹੀ ਫ਼ਤਿਹਵੀਰ ਬਾਹਰ ਆਵੇਗਾ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ਲਿਜਾਇਆ ਜਾਵੇਗਾ। NDRF ਟੀਮ ਤੇ ਡੇਰਾ ਸੱਚਾ ਸੌਦਾ ਵਲੋਂ ਬਚਾਅ ਕਾਰਜ ਜਾਰੀ ਹੈ। ਐਨ.ਡੀ.ਆਰ.ਐਫ ਦੀ ਟੀਮ 5 ਦਿਨ ਤੋਂ ਲਗਾਤਾਰ ਰਾਹਤ ਕਾਰਜ 'ਚ ਲੱਗੇ ਹੋਏ ਹਨ।
ਅੱਜ ਫ਼ਤਿਹਵੀਰ ਦਾ ਜਨਮਦਿਨ ਹੈ। ਫ਼ਤਿਹਵੀਰ ਲਈ ਸਾਰਾ ਪੰਜਾਬ ਅੱਜ ਦੁਆਵਾਂ ਕਰ ਰਿਹਾ ਹੈ। ਫ਼ਤਿਹ ਨੂੰ ਬਾਹਰ ਕੱਢਣ ਲਈ ਐਨਡੀਆਰਐਫ ਤੇ ਆਰਮਡ ਇੰਜੀਨੀਅਰ ਪਟਿਆਲਾ ਵੱਲੋਂ ਕੀਤੀ ਇਸ ਸਾਂਝੀ ਮੁਹਿੰਮ 'ਚ ਸਥਾਨਕ ਲੋਕਾਂ ਵੱਲੋਂ ਵੀ ਵੱਧ-ਚੜ ਕੇ ਸਹਿਯੋਗ ਦਿੱਤਾ ਗਿਆ।