ਸੰਗਰੂਰ: ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਦੇ ਦਿਨ ਨੂੰ ਜਨਤਾ ਕਰਫ਼ਿਊ ਦੇ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਵਿੱਚ ਆਮ ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਇੱਕ ਦਿਨ ਪੂਰਾ ਆਪਣੇ ਘਰ ਦੇ ਵਿੱਚ ਰਹਿਣ ਅਤੇ ਘਰ ਤੋਂ ਬਾਹਰ ਨਾ ਜਾਣ। ਇਸ ਦੇ ਚੱਲਦੇ ਇਸ ਦੇ ਸਮਰਥਨ ਦੇ ਲਈ ਵੱਖ-ਵੱਖ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ।
ਅਜਿਹੇ 'ਚ ਸੰਗਰੂਰ ਦੇ ਕੁੱਝ ਨੌਜਵਾਨਾਂ ਵੱਲੋਂ ਲੋਕਾਂ ਨੂੰ ਵਾਇਰਸ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਬਡਰੁੱਖਾਂ ਦਾ ਰਹਿਣ ਵਾਲਾ ਸਿਮਰਨਜੀਤ ਦਿੱਲੀ ਦੇ ਏਅਰਪੋਰਟ 'ਤੇ ਕੰਮ ਕਰਦਾ ਹੈ ਪਰ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਲਈ ਉਸ ਨੇ ਆਪਣੇ ਕੰਮ ਤੋਂ ਛੁੱਟੀ ਲੈ ਲਈ ਹੈ। ਹੁਣ ਉਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਦਲ ਯਾਤਰਾ ਕਰਕੇ ਆਮ ਜਨਤਾ ਨੂੰ ਜਨਤਾ ਕਰਫ਼ਿਊ ਦੇ ਫਾਇਦੇ ਦੀ ਗੱਲ ਸਮਝਾਉਣ 'ਚ ਲੱਗਿਆ ਹੋਇਆ ਹੈ।
ਸਿਮਰਨਜੀਤ ਸਿੰਘ ਆਪਣੇ ਦੋਸਤਾਂ ਨਾਲ ਮਿਲ ਕੇ ਜਨਤਾ ਕਰਫਿਊ ਦੇ ਬਾਰੇ ਆਮ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਨਤਾ ਕਰਫਿਊ ਲੋਕਾਂ ਦੇ ਹਿੱਤ ਦੇ ਲਈ ਹੈ। ਇਸ ਨਾਲ ਵਾਇਰਸ ਦਾ ਲੋਕਾਂ ਦੇ ਵਿੱਚ ਘੱਟ ਤੋਂ ਘੱਟ ਪਹੁੰਚੇਗਾ। ਇਸ ਨਾਲ ਕੋਰੋਨਾ ਵਾਇਰਸ ਦੇ ਫੈਲਣ ਵਿੱਚ ਰੋਕ ਲੱਗ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਸਿਮਰਨਜੀਤ ਨੇ ਦੱਸਿਆ ਕਿ ਉਸ ਨੇ ਪਿੰਡ ਦੀ ਔਰਤਾਂ ਅਤੇ ਭੈਣਾਂ ਨਾਲ ਮਿਲ ਕੇ ਘਰ ਦੇ ਵਿੱਚ ਮਾਸਕ ਬਣਾਏ ਜਿਨ੍ਹਾਂ ਨੂੰ ਉਸ ਨੇ ਗਰੀਬ ਲੋਕਾਂ ਦੇ ਵਿੱਚ ਵੰਡੇ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਲ ਪੂਰਾ ਭਾਰਤ ਮਿਲ ਕੇ ਇਹ ਜੰਗ ਜਿੱਤ ਸਕਦਾ ਹੈ। ਇਸ ਦੇ ਚੱਲਦੇ ਜਨਤਾ ਕਰਫਿਊ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਦੇ ਨਾਲ ਹੀ ਪਿੰਡ ਦੇ ਬਾਕੀ ਨੌਜਵਾਨ ਸਿਮਰਨਜੀਤ ਸਿੰਘ ਦੀ ਸੋਚ ਨਾਲ ਸਹਿਮਤ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਿਲ ਕੇ ਬਡਰੁੱਖਾਂ ਤੋਂ ਸੰਗਰੂਰ ਪੈਦਲ ਆਏ ਹਨ ਅਤੇ ਇਸ ਸੰਦੇਸ਼ ਨੂੰ ਉਹ ਪੈਦਲ ਹੀ ਲੋਕਾਂ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਦੇ ਮੁੱਖ ਬਾਜ਼ਾਰ ਵਿੱਚ ਪਹੁੰਚੇ ਹਨ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੇਕਰ ਉਹ ਐਤਵਾਰ ਨੂੰ ਆਪਣੀ ਦੁਕਾਨਾਂ ਬੰਦ ਰੱਖਣਗੇ ਤਾਂ ਲੋਕ ਵੀ ਬਾਜ਼ਾਰਾਂ ਦੇ ਵਿੱਚ ਨਹੀਂ ਆਉਣਗੇ।