ਪਟਿਆਲਾ: ਘੱਗਾ ਦੇ ਪਿੰਡ ਡੱਗਲੀ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਅੱਗ ਲਾ ਦਿੱਤੀ। ਪੀੜਤ ਪਤੀ ਨੇ ਦੱਸਿਆ ਕਿ ਉਸਦੀ ਪਤਨੀ, ਸਾਲੀ ਅਤੇ ਸਾਢੂ ਨੇ ਡੀਜ਼ਲ ਪਾ ਉਸ ਨੂੰ ਅੱਗ ਲਾ ਦਿੱਤੀ। ਜਿਸ ਤੋਂ ਮਗਰੋਂ ਉਸ ਨੂੰ ਗੁਆਂਢੀਆਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ।
ਪਤਨੀ ਦੇ ਸਾਢੂ ਨਾਲ ਸਨ ਨਾਜਾਇਜ਼ ਸਬੰਧ: ਪਤੀ
ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਸਾਢੂ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਉਹ ਰੋਕਦਾ ਸੀ ਪਰ ਉਹ ਉਸ ਦੇ ਕਹਿਣੇ ਤੋਂ ਬਾਹਰ ਸੀ। ਜਿਸ ਕਾਰਨ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਨੇ ਪੀੜਤ ਅੰਮ੍ਰਿਤ ਸਿੰਘ ਦੇ ਬਿਆਨਾਂ ’ਤੇ ਪਤਨੀ ਗੁਰਮੀਤ ਕੌਰ ਸਾਲੀ ਅਤੇ ਸਾਢੂ ਜੋਗੀਰਾਮ ’ਤੇ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕਰ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਬੱਸ ਨਾਲ ਟਕਰਾਉਣ ਕਾਰਨ ਇੱਕ ਨੌਜਵਾਨ ਦੀ ਮੌਤ, ਘਟਨਾ ਸੀਸੀਟੀਵੀ 'ਚ ਕੈਦ