ETV Bharat / city

ਪਟਿਆਲਾ ਵਿੱਚ ਤਿੰਨ ਕਰੋੜ ਤੋਂ ਵੱਧ ਦਾ ਕਣਕ ਘੁਟਾਲਾ, ਦੋਸ਼ੀ ਪਰਿਵਾਰ ਸਮੇਤ ਵਿਦੇਸ਼ ਫਰਾਰ

ਪਟਿਆਲਾ ਵਿੱਚ ਤਿੰਨ ਕਰੋੜ ਦੇ ਕਰੀਬ ਦਾ ਕਣਕ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ 20 ਜੁਲਾਈ ਨੂੰ ਹੀ ਪਰਿਵਾਰ ਨਾਲ ਵਿਦੇਸ਼ ਫਰਾਰ ਹੋ ਗਿਆ ਹੈ।

wheat scam
ਕਰੋੜਾਂ ਰੁਪਏ ਦਾ ਕਣਕ ਘੁਟਾਲਾ
author img

By

Published : Aug 19, 2022, 2:02 PM IST

Updated : Aug 19, 2022, 4:19 PM IST

ਪਟਿਆਲਾ: ਜ਼ਿਲ੍ਹੇ ਵਿੱਚ 3 ਕਰੋੜ 13 ਲੱਖ ਰੁਪਏ ਦਾ ਕਣਕ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਪਰ ਪੱਤਾ ਲੱਗਾ ਕਿ ਮੁਲਜ਼ਮ ਗੁਰਿੰਦਰ ਸਿੰਘ 20 ਜੁਲਾਈ ਨੂੰ ਹੀ ਪਰਿਵਾਰ ਨਾਲ ਵਿਦੇਸ਼ ਫਰਾਰ ਹੋ ਗਿਆ ਹੈ। ਦੱਸ ਦਈਏ ਕਿ ਜਿਸ ਵਿਅਕਤੀ ’ਤੇ ਘਪਲਾ ਕਰਨ ਦੇ ਇਲਜ਼ਾਮ ਲੱਗੇ ਹਨ ਉਹ ਪਨਸਪ ਦਾ ਮੁਲਜ਼ਮ ਹੈ।

ਦੱਸਿਆ ਜਾ ਰਿਹਾ ਹੈ ਗੁਰਿੰਦਰ ਸਿੰਘ ਆਪਣੇ ਪਰਿਵਾਰ ਨਾਲ ਵਿਦੇਸ਼ ਫਰਾਰ ਹੋ ਗਿਆ ਹੈ। ਪਟਿਆਲਾ ਤੋਂ ਪਨਸਪ ਦੇ ਹਲਕਾ ਇੰਚਾਰਜ ਗੁਰਿੰਦਰ ਸਿੰਘ ਦੇ ਖਿਲਾਫ ਥਾਣਾ ਸਦਰ ਦੇ ਵਿੱਚ 17 ਤਾਰੀਖ ਨੂੰ ਇੱਕ ਐੱਫਆਈਆਰ ਦਰਜ ਹੋਈ ਹੈ ਜਿਹੜੀ ਕਿ ਪਨਸਪ ਦੇ ਡੀ.ਐਮ ਮੈਨੇਜਰ ਅਮਿਤ ਕੁਮਾਰ ਵੱਲੋਂ ਕਾਰਵਾਈ ਗਈ ਹੈ। ਜਿਸ ਗੁਦਾਮ ਵਿੱਚ ਇਹ ਘਪਲਾ ਹੋਇਆ ਹੈ ਉਹ ਗੁਦਾਮ ਪਟਿਆਲਾ ਦੇਵੀਗੜ ਰੋਡ ’ਤੇ ਸਥਿਤ ਹੈ। ਗੁਰਿੰਦਰ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਐਫਆਈਆਰ ਦਰਜ ਹੋਈ ਹੈ।

ਕਰੋੜਾਂ ਰੁਪਏ ਦਾ ਕਣਕ ਘੁਟਾਲਾ

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਾਲ 2021 ਅਤੇ ਸਾਲ 2022-23 ਦੌਰਾਨ ਕਣਕ ਦੇ ਸਟਾਕ ਵਿਚ ਘਪਲਾ ਕੀਤਾ ਗਿਆ ਸੀ ਅਤੇ ਇਹ ਮੁਲਜ਼ਮ ਪਿਛਲੇ ਕਈ ਮਹੀਨਿਆਂ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ ਜਿਸ ਕਰ ਕੇ ਜਾਂਚ ਪੜਤਾਲ ਦੌਰਾਨ ਘਪਲਾ ਕਰਨ ਦੇ ਦੋਸ਼ ਹੇਠ ਇਸ ਮੁਲਜ਼ਮ ਦੇ ਖਿਲਾਫ ਐਫਆਈਆਰ ਨੰਬਰ 124 ਮਿਤੀ 17-8-2022 ਨੂੰ ਅੰਡਰ ਸੈਕਸ਼ਨ 406,409,420,467,468,471 ਐਫਆਈਆਰ ਪਟਿਆਲਾ ਦੇ ਥਾਣਾ ਸਦਰ ਵਿਖੇ ਦਰਜ ਕੀਤੀ ਗਈ ਹੈ।

ਇਹ ਵੀ ਪੜੋ: ਸਿਸੋਦੀਆ ਦੇ ਘਰ ਛਾਪੇਮਾਰੀ ਉੱਤੇ ਭੜਕੇ ਸੀਐਮ ਮਾਨ, ਕਿਵੇਂ ਅੱਗੇ ਵਧੇਗਾ ਭਾਰਤ

Last Updated : Aug 19, 2022, 4:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.