ਪਟਿਆਲਾ: ਪਟਿਆਲਾ ਸਰਹਿੰਦ ਰੋਡ 'ਤੇ ਪਿੰਗ ਬਾਰਨ ਨਜ਼ਦੀਕ ਚੋਰਾਂ ਵਲੋਂ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੇਰ ਰਾਤ ਸੱਤ ਤੋਂ ਅੱਠ ਬਦਮਾਸ਼ ਜੋ ਇਨੋਵਾ ਕਾਰ 'ਚ ਆਏ ਪੰਪ ਦੇ ਕਰਿੰਦਿਆਂ ਕੋਲੋਂ ਨਕਦੀ, ਮੋਬਾਇਲ ਫੋਨ ਅਤੇ ਹੋਰ ਸਮਾਨ ਲੈਕੇ ਫ਼ਰਾਰ ਹੋ ਗਏ।
ਇਸ ਮੌਕੇ ਪੈਟਰੋਲ ਪੰਪ ਦੇ ਕਰਿੰਦੇ ਦਾ ਕਹਿਣਾ ਕਿ ਬਦਮਾਸ਼ਾਂ ਇਨੋਵਾ ਕਾਰ 'ਚ ਆਏ ਸੀ ਅਤੇ ਉਨ੍ਹਾਂ ਕੋਲ ਪਿਸਤੌਲ ਸੀ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਵਲੋਂ ਉਨ੍ਹਾਂ ਨੂੰ ਹਥਿਆਰਾਂ ਦੀ ਨੋਕ 'ਤੇ ਬੰਧਕ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਦੀ ਗਿਣਤੀ ਸੱਤ ਤੋਂ ਅੱਠ ਸੀ ਅਤੇ ਉਨ੍ਹਾਂ ਵਲੋਂ ਪੰਪ 'ਤੇ ਪਈ ਨਕਦੀ ਅਤੇ ਮੁਲਾਜ਼ਮਾਂ ਦੇ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਪੰਪ ਮੁਲਾਜ਼ਮ ਨੇ ਦੱਸਿਆ ਕਿ ਚੋਰ ਨਾਲ ਹੀ ਇਕ ਬਾਕਸ ਵੀ ਲੈ ਗਏ, ਜਿਸ 'ਚ ਪੰਪ ਦੇ ਕਾਗਜ਼ਾਤ ਪਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਰਾਤ ਦੇ ਦੋ ਤੋਂ ਢਾਈ ਵਜੇ ਦੇ ਵਿਚਕਾਰ ਦੀ ਹੈ।
ਇਸ ਸਬੰਧੀ ਪੰਪ ਦੇ ਮਾਲਿਕ ਦਾ ਕਹਿਣਾ ਕਿ ਉਸ ਦੇ ਕਰਿੰਦਿਆਂ ਵਲੋਂ ਚੋਰੀ ਦੀ ਜਾਣਕਾਰੀ ਉਸ ਨੂੰ ਦਿੱਤੀ ਗਈ ਸੀ,ਜਿਸ ਤੋਂ ਬਾਅਦ ਉਨ੍ਹਾਂ ਮੌਕੇ 'ਤੇ ਪਹੁੰਚ ਦੇਖਿਆ ਤਾਂ ਭੰਨਤੋੜ ਹੋਈ ਪਈ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਚੁੱਕੀ ਹੈ। ਜਿਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ:ਬੇਰੁਜ਼ਗਾਰ ਲਾਉਣ ਲੱਗੇ 'ਦਿਓ ਜਵਾਬ-ਕੈਪਟਨ ਸਾਬ' ਦੇ ਪੋਸਟਰ