ਨਾਭਾ: ਸ਼ਹਿਰ ਦਾ ਕਰੀਬ 95 ਸਾਲ ਪੁਰਾਣਾ ਬਾਗ ਜੋ ਕਿ ਭਗਤਾਂ ਦੇ ਬਾਗ਼ ਦੇ ਨਾਲ ਜਾਣਿਆ ਜਾਂਦਾ ਹੈ। ਇਸ ਬਾਗ ਵਿੱਚ ਹਰ ਤਰ੍ਹਾਂ ਦੇ ਫਲ ਲੱਗਦੇ ਹਨ। ਜ਼ਿਆਦਾਤਰ ਇਸ ਬਾਗ ਵਿੱਚ ਲੱਗਣ ਵਾਲੇ ਕਈ ਕਿਸਮਾਂ ਦੇ ਅੰਬ ਵੀ ਬਹੁਤ ਮਸ਼ਹੂਰ ਹਨ। ਇਸ ਵਾਰ ਜਿੱਥੇ ਅੰਬਾਂ ਦੀ ਬੰਪਰ ਫਸਲ ਹੋਈ ਸੀ, ਪਰ ਕਿਤੇ ਨਾ ਕਿਤੇ ਬੀਤੀ ਰਾਤ ਤੇਜ਼ ਹਨ੍ਹੇਰੀ ਤੇਜ਼ ਝੱਖੜ ਨੇ ਅੰਬਾਂ ਦੀ ਕਾਸ਼ਤ ਕਰ ਖੇਤੀ ਤੇ ਪਾਣੀ ਫੇਰ ਦਿੱਤਾ। ਬਾਗਾਂ ਦੇ ਵਿੱਚ ਜਿੱਥੇ ਦਰੱਖਤ ਤਹਿਸ ਨਹਿਸ ਹੋ ਗਏ। ਉੱਥੇ ਹੀ ਅੰਬਾਂ ਦੀ ਫਸਲ ਵੀ ਬਿਲਕੁੱਲ ਖ਼ਰਾਬ ਹੋ ਗਈ ਅਤੇ ਹੁਣ ਇਹ ਅੰਬ ਜਿੱਥੇ ਮਹਿੰਗੇ ਭਾਅ ਵਿੱਚ ਵਿਕਣੇ ਸੀ ਹੁਣ ਕੌਡੀਆਂ ਦੇ ਭਾਅ ਰਹਿ ਗਏ ਹਨ।
ਇਹ ਵੀ ਪੜੋ: ਤੇਜ਼ ਹਵਾਵਾਂ ਅਤੇ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ
ਇਸ ਮੌਕੇ ’ਤੇ ਅੰਬਾਂ ਦੇ ਕਾਸ਼ਤਕਾਰ ਸੁਸ਼ੀਲ ਕੁਮਾਰ ਬਿਰਦੀ ਨੇ ਕਿਹਾ ਕਿ ਇਹ ਜੋ ਸਾਡਾ ਬਾਗ ਹੈ ਪਿਛਲੇ 95 ਸਾਲ ਪੁਰਾਣਾ ਬਾਗ਼ ਹੈ। ਇਸ ਬਾਗ ਵਿਚ ਅਨੇਕਾਂ ਤਰ੍ਹਾਂ ਦੇ ਹੀ ਫਲ ਲੱਗਦੇ ਹਨ, ਪਰ ਅਸੀਂ ਜ਼ਿਆਦਾਤਰ ਅੰਬਾਂ ਦੀ ਖੇਤੀ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਬੀਤੀ ਰਾਤ ਆਈ ਤੇਜ਼ ਹਨੇਰੀ ਝੱਖੜ ਨੇ ਸਾਡੀਆਂ ਸੱਧਰਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਉਂਕਿ ਸਾਨੂੰ ਉਮੀਦ ਸੀ ਕਿ ਇਸ ਵਾਰ ਅੰਬਾਂ ਦੀ ਬੰਪਰ ਫਸਲ ਹੋਵੇਗੀ, ਪਰ ਇਹ ਤਹਿਸ ਨਹਿਸ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਵੱਖ-ਵੱਖ ਖੇਤੀ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ, ਉਥੇ ਹੀ ਬਾਗਬਾਨੀ ਵਿਭਾਗ ਵੱਲੋਂ ਵੀ ਅੰਬਾਂ ਦੀ ਕਾਸ਼ਤਕਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ 2 ਤੋਂ 3 ਲੱਖ ਤਕ ਨੁਕਸਾਨ ਹੋ ਗਿਆ ਹੈ।
ਇਹ ਵੀ ਪੜੋ: weather update: ਆਉਂਦੇ ਦੋ ਦਿਨ ਤੱਕ ਪੰਜਾਬ ਵਿੱਚ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ