ETV Bharat / city

ਕੈਪਟਨ ਦੇ ਗੜ੍ਹ 'ਚ ਨਵਜੋਤ ਕੌਰ ਸਿੱਧੂ ਦੀ ਗੜਕ, ਸਰਕਾਰ ਦੀ ਕਾਰਗੁਜਾਰੀ 'ਤੇ ਚੁੱਕੇ ਸਾਵਲ - ਹੋਰ ਨੌਜਵਾਨ ਨੂੰ ਨੌਕਰੀ

ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸਰਕਾਰੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਕਾਰਨ ਕਈ ਹਾਦਸੇ ਹੋ ਰਹੇ ਹਨ। ਉਨ੍ਹਾਂ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਸਲਾਹ 'ਤੇ ਗੌਰ ਨਹੀਂ ਕੀਤਾ ਗਿਆ।

ਸਿੱਧੂ ਨੇ ਸਰਕਾਰ ਨੂੰ ਰੈਵੀਨਿਊ ਵਧਾਉਣ ਦਾ ਦਿੱਤਾ ਸੀ ਫਾਰਮੂਲਾ: ਨਵਜੋਤ ਕੌਰ ਸਿੱਧੂ

author img

By

Published : Jun 6, 2021, 7:39 AM IST

ਪਟਿਆਲਾ: ਵਿਸ਼ਵ ਵਾਤਾਵਰਣ ਦਿਵਸ ਨੂੰ ਲੈਕੇ ਪਿੰਡ ਨੈਣਾਕੋਟ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੀ ਐਨ.ਜੀ.ਓ ਵਲੋਂ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜਾਰੀ ਅਤੇ ਕੋਰੋਨਾ ਪ੍ਰਬੰਧਾਂ ਨੂੰ ਲੈਕੇ ਕਈ ਸਵਾਲ ਖੜੇ ਕੀਤੇ। ਜਿਥੇ ਉਨ੍ਹਾਂ ਵਲੋਂ ਪ੍ਰੈਸ ਵਾਰਤਾ ਕਰਦਿਆਂ ਜਿਥੇ ਆਪਣੀ ਸੰਸਥਾ ਸਬੰਧੀ ਕੀਤੇ ਜਾ ਰਹੇ ਕੰਮਾਂ 'ਤੇ ਚਾਨਣਾ ਪਾਇਆ, ਉਥੇ ਹੀ ਪੰਜਾਬ ਦੇ ਹਸਪਤਾਲਾਂ 'ਚ ਆ ਰਹੀ ਆਕਸੀਜਨ ਅਤੇ ਵੈਕਸੀਨ ਦੀ ਕਮੀ ਨੂੰ ਲੈਕੇ ਵੀ ਸਵਾਲ ਖੜੇ ਕੀਤੇ।

ਸਿੱਧੂ ਨੇ ਸਰਕਾਰ ਨੂੰ ਰੈਵੀਨਿਊ ਵਧਾਉਣ ਦਾ ਦਿੱਤਾ ਸੀ ਫਾਰਮੂਲਾ: ਨਵਜੋਤ ਕੌਰ ਸਿੱਧੂ

ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਕਦੇ ਵੀ ਆਪਣੇ ਇਲਾਜ ਲਈ ਸਰਕਾਰੀ ਖਰਚ ਦੀ ਮੰਗ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ 'ਚ ਨਿਵੇਸ਼ ਕਰਨ ਲਈ ਐਨ.ਆਰ.ਈਜ਼ ਦਾ ਭਰੋਸਾ ਉਠ ਚੁੱਕਿਆ, ਜਿਸ ਨੂੰ ਮੁੜ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਦੇਣ 'ਤੇ ਕਿਹਾ ਕਿ ਸਿਹਤ ਸਹੂਲਤਾਂ ਨੂੰ ਲੈਕੇ ਸਰਕਾਰ ਵਲੋਂ ਕੌਝਾ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸਰਕਾਰੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਕਾਰਨ ਕਈ ਹਾਦਸੇ ਹੋ ਰਹੇ ਹਨ। ਉਨ੍ਹਾਂ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਸਲਾਹ 'ਤੇ ਗੌਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮਾਈਨਿੰਗ ਅਤੇ ਸ਼ਰਾਬ ਮਾਫੀਆ ਨੂੰ ਸਰਕਾਰੀ ਕਰ ਦਿੰਦੀ ਤਾਂ ਕਈ ਕਰੋੜ ਦਾ ਰੈਵੀਨਿਊ ਸਰਕਾਰ ਕੋਲ ਆਉਣਾ ਸੀ, ਜਿਸ ਨਾਲ ਹੋਰ ਨੌਜਵਾਨ ਨੂੰ ਨੌਕਰੀ ਮਿਲ ਸਕਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਨੋਜਵਾਨਾਂ ਨੂੰ ਨੌਕਰੀ ਮਿਲਦੀ ਹੈ ਤਾਂ ਹੀ ਉਹ ਖੁਸ਼ ਰਹਿ ਪਾਉਣਗੇ।

ਇਹ ਵੀ ਪੜ੍ਹੋ:ਪੰਜਾਬ ’ਚ 309 ਰੁਪਏ ਵਾਲੀ ਵੈਕਸੀਨ 1,560 ਰੁਪਏ 'ਚ ਵੇਚੀ : ਹਰਦੀਪ ਸਿੰਘ ਪੁਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.