ਪਟਿਆਲਾ: ਜ਼ਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪ੍ਰੈਸ ਕਾਰਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਨਾਲ ਹੀ ਕੇਂਦਰ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ।
ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ’ਚ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਕਿਸਾਨ ਕਣਕ ਦੀ ਖਰੀਦ 'ਚ ਹੋ ਰਹੇ ਨੁਕਸਾਨ ਅਤੇ ਮਹਿੰਗਾਈ ਕਾਰਨ ਵੀ ਖੁਦਕੁਸ਼ੀਆਂ ਦੀ ਰਾਹ ’ਤੇ ਤੁਰ ਪਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਕਿਸਾਨਾਂ ਨੂੰ ਰਾਹਤ ਦੇਣ ਵਿੱਚ ਨਾਕਾਮ ਰਹੀਆਂ ਹਨ।
ਉਨ੍ਹਾਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਟਿਆਲਾ ’ਚ ਹਰ ਰੋਜ਼ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗ੍ਰਹਿ ਵਿਭਾਗ ਕਿਸੇ ਸੁਤੰਤਰ ਵਿਅਕਤੀ ਨੂੰ ਦੇਵੇ ਤਾਂ ਜੋ ਉਹ ਇਨ੍ਹਾਂ ਨੂੰ ਨੱਥ ਪਾ ਸਕਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸਦੇ ਲਈ ਪੁਲਿਸ ਨੂੰ ਵਰਤਣਾ ਬੰਦ ਕਰੋ ਤਾਂ ਹੀ ਪੁਲਿਸ ਕੰਮ ਕਰ ਸਕੇਗੀ।
'ਪੰਜਾਬ ’ਚ ਹਾਲਾਤ ਠੀਕ ਨਹੀਂ': ਉਨ੍ਹਾਂ ਕਿਹਾ ਕਿ ਪੰਜਾਬ ਚ ਡਾਕਟਰਾਂ ਦੀ ਵੀ ਘਾਟ ਹੈ ਪੁਲਿਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਹੈ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਪੰਜਾਬ ਚ ਜੋ ਵੀ ਸਮੱਸਿਆ ਹੈ ਉਸਦਾ ਹੱਲ ਕਰਨ ਨਾ ਕਿ ਲਾਈਵ ਹੋ ਕੇ ਪ੍ਰਚਾਰ ਕਰਨ। ਪੰਜਾਬ ਦੇ ਇਸ ਸਮੇਂ ਦੇ ਹਾਲਾਤ ਬਹੁਤ ਹੀ ਜਿਆਦਾ ਮਾੜੇ ਹਨ।
ਇਹ ਵੀ ਪੜੋ: ਅੱਜ ਤੋਂ 2 ਦਿਨਾਂ ਦੌਰੇ ਲਈ ਦਿੱਲੀ ਪਹੁੰਚੇ CM ਭਗਵੰਤ ਮਾਨ