ਪਟਿਆਲਾ: ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮੋਹਿੰਦਰਾ ਦੇ ਕਰੀਬੀ ਕਹੇ ਜਾਣ ਵਾਲੇ ਸੰਤ ਰਾਮ ਬਾਂਗਾ ਨੂੰ ਸੋਮਵਾਰ ਨੂੰ ਅਧਿਕਾਰਕ ਤੌਰ 'ਤੇ ਸ਼ਹਿਰ ਦੇ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੰਤ ਰਾਮ ਬਾਂਗਾ ਜਦ ਤੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਿਯੁਕਤ ਹੋਏ ਹਨ ਉਸ ਤੋਂ ਬਾਅਦ ਦੇ ਹੀ ਉਹ ਵਿਰੋਧੀਆ ਦੇ ਨਿਸ਼ਾਨੇ 'ਤੇ ਹਨ।
ਰਾਜਨੀਤੀ ਵਿੱਚ ਅਕਸਰ ਆਪਣੇ ਚਹੇਤਿਆਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਜਾਂਦੇ ਹਨ, ਉਸ ਦੇ ਤਹਿਤ ਬ੍ਰਹਮ ਮਹਿੰਦਰਾ ਦੇ ਕਰੀਬੀ ਸੰਤ ਰਾਮ ਬਾਂਗਾ ਨੂੰ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ, ਕਿਉਂਕਿ ਸੰਤ ਰਾਮ ਬਾਂਗਾ ਕੋਲ ਨਾ ਤਾਂ ਕੋਈ ਆਈ.ਏ.ਐੱਸ. ਅਧਿਕਾਰੀ ਹੈ ਅਤੇ ਨਾ ਹੀ ਕੋਈ ਪੀ.ਸੀ.ਐੱਸ. ਬਸ ਹੈ।
ਸੰਤ ਰਾਮ ਬਾਂਗਾ ਦੇ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਪ੍ਰਨੀਤ ਕੌਰ, ਬ੍ਰਹਮ ਮਹਿੰਦਰਾ ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਮੁਖ ਤੌਰ 'ਤੇ ਮੌਜੂਦ ਸਨ। ਬ੍ਰਹਮ ਮਹਿੰਦਰਾ ਨੇ ਸੰਤ ਰਾਮ ਬਾਂਗਾ ਦਾ ਭਰਵਾਂ ਸਵਾਗਤ ਕਰਦੇ ਹੋਏ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਨੂੰ ਅਹੁਦੇ 'ਤੇ ਬਿਠਾਇਆ। ਇਸ ਮੌਕੇ ਸੰਤ ਰਾਮ ਬਾਂਗਾ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ। ਨਿਯੁਕਤੀ ਮੌਕੇ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਮੇਅਰ ਵਿੰਨਤੀ ਸੰਗਰ ਨੇ ਸੰਤ ਰਾਮ ਬਾਂਗਾ ਨੂੰ ਵਧਾਈ ਦਿੱਤੀ।
ਕੈਪਟਨ ਨੇ ਚਾਹ ਪਿਆ ਕੇ ਖਾਲੀ ਤੋਰਿਆ ਦੇਸ਼ ਦਾ ਨਾਂਅ ਚਮਕਾਉਣ ਵਾਲਾ ਖਿਡਾਰੀ
ਅਹੁਦਾ ਸੰਭਾਲਣ ਮਗਰੋਂ ਸੰਤ ਰਾਮ ਬਾਂਗਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ ਅਤੇ ਬ੍ਰਹਮ ਮੋਹਿੰਦਰਾ ਦਾ ਧੰਨਵਾਦ ਕੀਤਾ। ਸੰਤ ਰਾਮ ਬਾਂਗਾ ਨੇ ਕਿਹਾ ਕਿ ਸਰਕਾਰ ਦੇ ਏਜੰਡੇ 'ਤੇ ਵਿਕਾਸ ਹੈ, ਜਿਸ ਨੂੰ ਵਿਭਾਗੀ ਕੰਮਕਾਜ ਰਾਹੀਂ ਹੋਰ ਵੀ ਅੱਗੇ ਲਿਜਾਇਆ ਜਾਵੇਗਾ।