ETV Bharat / city

ਡਾ. ਦਲੀਪ ਕੌਰ ਟਿਵਾਣਾ ਦੇ ਅੰਤਿਮ ਸਸਕਾਰ 'ਤੇ ਨਹੀਂ ਪੁੱਜਿਆ ਕੋਈ ਮੰਤਰੀ

ਪੰਜਾਬ ਸਾਹਿਤ ਦੀ ਉੱਘੀ ਨਾਵਲਕਾਰ ਡਾ. ਦਲੀਪ ਕੌਰ ਟਿਵਾਣਾ ਦਾ ਪਟਿਆਲਾ 'ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸਾਹਿਤ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਡਾ. ਟਿਵਾਣਾ ਨੂੰ ਅੰਤਿਮ ਵਿਦਾਈ ਦਿੱਤੀ, ਉਥੇ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਵੱਲੋਂ ਡਾ. ਟਿਵਾਣਾ ਦੀ ਅੰਤਿਮ ਵਿਦਾਈ ਦੀ ਮੌਕੇ ਸ਼ਮੂਲੀਅਤ ਨਾ ਕੀਤੇ ਜਾਣ ਨੂੰ ਲੈ ਕੇ ਲੋਕਾਂ 'ਚ ਰੋਸ ਹੈ।

ਡਾ.ਦਲੀਪ ਕੌਰ ਟਿਵਾਣਾ ਨੂੰ ਅੰਤਿਮ ਵਿਦਾਈ
ਡਾ.ਦਲੀਪ ਕੌਰ ਟਿਵਾਣਾ ਨੂੰ ਅੰਤਿਮ ਵਿਦਾਈ
author img

By

Published : Feb 1, 2020, 8:26 PM IST

ਪਟਿਆਲਾ: ਪੰਜਾਬੀ ਦੇ ਉੱਘੇ ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਬੀਤੇ ਦਿਨ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸਾਹਿਤ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਡਾ. ਟਿਵਾਣਾ ਨੂੰ ਭਿੱਜੀਆਂ ਅੱਖਾਂ ਨਾਲ ਵਿਦਾਈ ਦਿੱਤੀ।

ਡਾ.ਦਲੀਪ ਕੌਰ ਟਿਵਾਣਾ ਨੂੰ ਅੰਤਿਮ ਵਿਦਾਈ

ਇੱਕ ਪਾਸੇ ਜਿਥੇ ਪੰਜਾਬੀ ਸਾਹਿਤ ਦੀ ਮਾਂ ਕਹੀ ਜਾਣ ਵਾਲੀ ਡਾ. ਦਲੀਪ ਕੌਰ ਟਿਵਾਣਾ ਨੂੰ ਅੰਤਮ ਵਿਦਾਈ ਦੇਣ ਲਈ ਸਾਹਿਤ ਜਗਤ ਦੇ ਕਈ ਲੋਕ ਪੁੱਜੇ, ਉਥੇ ਹੀ ਸੂਬਾ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਅਧਿਕਾਰੀ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਨਹੀਂ ਪੁੱਜਾ। ਇਸ ਨੂੰ ਲੈ ਕੇ ਸਾਹਿਤ ਜਗਤ ਨਾਲ ਜੁੜੇ ਲੋਕਾਂ 'ਚ ਭਾਰੀ ਰੋਸ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਹੁਣ ਸੂਬਾ ਸਰਕਾਰ ਅਤੇ ਸਾਹਿਤ ਜਗਤ ਨਾਲ ਜੁੜੇ ਲੋਕਾਂ ਵਿਚਾਲੇ ਫਾਸਲਾ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਦੀ ਉਪਲਬਧੀਆਂ ਨੂੰ ਯਾਦ ਰੱਖਦੀਆਂ ਉਨ੍ਹਾਂ ਦੀ ਅੰਤਿਮ ਵਿਦਾਈ ਮੌਕੇ ਸੂਬਾ ਸਰਕਾਰ ਦੇ ਮੰਤਰੀਆਂ ਦਾ ਆਉਣਾ ਬਣਦਾ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਟਿਆਲਾ ਤੋਂ ਹੀ ਹਨ, ਪਰ ਅਫਸੋਸ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸੂਬਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ 'ਚ ਪੰਜਾਬੀ ਸਾਹਿਤ ਪ੍ਰਤੀ ਵਿਤਕਰੇ ਦੀ ਭਾਵਨਾ ਵੇਖੀ ਜਾ ਸਕਦੀ ਹੈ।

Intro:ਡਾ ਦਲੀਪ ਕੌਰ ਟਿਵਾਣਾ ਦੇ ਅੰਤਿਮ ਸੰਸਕਾਰ ਤੇ ਨਹੀਂ ਪਹੁੰਚਿਆ ਪੰਜਾਬ ਸਰਕਾਰ ਦਾ ਕੋਈ ਮੰਤਰੀ Body: ਪਦਮ ਸ਼੍ਰੀ ਦੇ ਖਿਤਾਬ ਨਾਲ ਸਨਮਾਨਿਤ ਡਾ.ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ । 60ਤੋਂ ਵੱਧ ਗਲਪ ਅਤੇ ਵਾਰਤਕ ਦੀਆਂ ਪੁਸਤਕਾਂ ਲਿਖਣ ਵਾਲੀ ਇਸ ਲੇਖਿਕਾ ਨੇ ਭਾਰਤੀ ਨਾਰੀ ਦੇ ਜੀਵਨ ਦੀ ਤ੍ਰਾਸਦੀ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਵਸਤੂ ਬਣਾਉਂਦਿਆਂ ਹੋਇਆਂ ਇਸ ਮੌਕੇ ਤੇ ਜਿੱਥੇ ਪੂਰੇ ਪੰਜਾਬ ਵਿੱਚੋਂ ਸਾਹਿਤਕਾਰ ਪਹੁੰਚੀ ਉਤਰੀ ਵਿਦੇਸ਼ਾਂ ਤੋਂ ਵੀ ਹੁਣ ਦੇ ਚਾਹੁਣ ਵਾਲੇ ਉਨ੍ਹਾਂ ਦੇ ਪ੍ਰਸੰਸਕ ਪਹੁੰਚੇ ਪ੍ਰੰਤੂ ਇਸ ਸਮੇਂ ਪੰਜਾਬ ਸਰਕਾਰ ਦਾ ਕੋਈ ਲੀਡਰ ਹੀ ਦਿਖਾਈ ਦਿੱਤਾ ਜਦਕਿ ਪਟਿਆਲਾ ਖੁਦ ਮੁੱਖ ਮੰਤਰੀ ਦਾ ਸ਼ਹਿਰ ਹੈ ਜਿੱਥੋਂ ਦੇ ਦਿਲੀਪ ਕੋਟ ਵਾਲਾ ਜੀ ਸਨ ਜਿਨ੍ਹਾਂ ਨੇ ਆਪਣੀ ਪੂਰੀ ਉਮਰ ਪਟਿਆਲਾ ਵਿੱਚ ਗੁਜ਼ਾਰੀ ਅਤੇ ਆਪਣੇ ਸਾਹਿਤਕ ਸਫ਼ਰ ਵਿੱਚ ਪਟਿਆਲੇ ਦਾ ਪੂਰੇ ਵਿਸ਼ਵ ਵਿੱਚ ਨਾਮ ਰੌਸ਼ਨ ਕੀਤਾ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਮੰਤਰੀ ਇੱਥੇ ਨਾ ਪੁੱਜਾ ਜੇਕਰ ਗੱਲ ਕਰੀਏ ਕਿ ਐੱਮਪੀ ਪ੍ਰਨੀਤ ਕੌਰ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਇਸ ਮੌਕੇ ਤੇ ਨਾ ਪਹੁੰਚਿਆ ਜਿਸ ਨਾਲ ਇੱਥੇ ਪਹੁੰਚੇ ਹੋਏ ਲੋਕਾਂ ਦੇ ਦਿਲਾਂ ਵਿੱਚ ਸਾਹਿਤ ਪ੍ਰਤੀ ਸਰਕਾਰ ਦਾ ਵਿਤਕਰਾ ਸਾਹਮਣੇ ਸੀ
ਬਾਇਟ ਐੱਸਪੀ ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ
ਡਾ ਗੁਰਨਾਮ ਸਿੰਘ ਵਿਰਕ
ਪੁਟਾ ਪ੍ਰਧਾਨ ਪੰਜਾਬੀ ਯੂਨੀਵਰਸਿਟੀ Conclusion:ਡਾ ਦਲੀਪ ਕੌਰ ਟਿਵਾਣਾ ਦੇ ਅੰਤਿਮ ਸੰਸਕਾਰ ਤੇ ਨਹੀਂ ਪਹੁੰਚਿਆ ਪੰਜਾਬ ਸਰਕਾਰ ਦਾ ਕੋਈ ਮੰਤਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.