ETV Bharat / city

4 ਗੋਲੀਆਂ ਲੱਗਣ ਦੇ ਬਾਵਜੂਦ ਪਾਕਿ ਮੇਜਰ ਤੇ ਕੈਪਟਨ ਨੂੰ ਢੇਰ ਕਰਨ ਵਾਲੇ ਜਾਂਬਾਜ਼ ਦੀ ਕਹਾਣੀ

author img

By

Published : Jul 26, 2020, 10:23 PM IST

ਕਾਰਗਿਲ ਯੁੱਧ ਵਿੱਚ ਬਹਾਦੁਰੀ ਨਾਲ ਲੜਨ ਵਾਲੇ ਸਤਪਾਲ ਸਿੰਘ ਨੂੰ 1999 ਵਿੱਚ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਯੁੱਧ ਦੌਰਾਨ ਸਤਪਾਲ ਸਿੰਘ ਨੂੰ 4 ਗੋਲੀਆਂ ਲੱਗਣ ਦੇ ਬਾਵਜੂਦ ਸਤਪਾਲ ਸਿੰਘ ਨੇ ਬਹਾਦੁਰੀ ਨਾਲ ਲੜਦੇ ਹੋਏ ਪਾਕਿਸਤਾਨ ਦੇ ਕੈਪਟਨ ਕਰਨਲ ਸ਼ੇਰ ਖਾਨ ਅਤੇ ਮੇਜਰ ਇਕਬਾਲ ਖਾਨ ਨੂੰ ਮਾਰਿਆ ਸੀ।

ਕਾਰਗਿਲ ਯੋਧਾ: 4 ਗੋਲੀਆਂ ਲੱਗਣ ਦੇ ਬਾਵਜੂਦ ਵੀ ਬਹਾਦੁਰੀ ਨਾਲ ਲੜਿਆ ਵੀਰ ਚੱਕਰ ਸਤਪਾਲ ਸਿੰਘ

ਪਟਿਆਲਾ: ਸਾਰਾ ਦੇਸ਼ ਅੱਦ ਕਾਰਗਿਲ ਵਿਜੇ ਦਿਵਸ ਦੀ 21ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜੰਮੂ ਕਸ਼ਮੀਰ ਦੇ ਕਾਰਗਿਲ ਵਿੱਚ ਸਾਲ 1999 ਵਿਚ ਹੋਈ ਇਸ ਜੰਗ ਵਿੱਚ ਭਾਰਤ ਨੇ 26 ਜੁਲਾਈ ਨੂੰ ਫ਼ਤਿਹ ਹਾਸਲ ਕੀਤੀ ਸੀ। ਇਸ ਜੰਗ ਵਿੱਚ ਸੈਂਕੜੇ ਸੈਨਿਕਾਂ ਨੇ ਆਪਣੀਆਂ ਜਾਨਾਂ ਦਾਅ 'ਤੇ ਲਾ ਕੇ ਦੇਸ਼ ਲਈ ਫ਼ਤਿਹ ਪ੍ਰਾਪਤ ਕੀਤੀ ਸੀ। ਇਸ ਯੁੱਧ ਵਿੱਚ ਬਹਾਦੁਰੀ ਨਾਲ ਲੜਨ ਵਾਲੇ ਸਤਪਾਲ ਸਿੰਘ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਵੇਖੋ ਵੀਡੀਓ

ਸਤਪਾਲ ਸਿੰਘ ਨੇ ਮਾਰੇ ਸੀ ਪਾਕਿਸਤਾਨੀ ਉੱਚ ਅਧਿਕਾਰੀ

ਕਾਰਗਿਲ ਯੁੱਧ ਵਿੱਚ ਬਹਾਦੁਰੀ ਨਾਲ ਲੜਨ ਵਾਲੇ ਸਤਪਾਲ ਸਿੰਘ ਨੂੰ 1999 ਵਿੱਚ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਦੱਸ ਦਈਏ ਕਿ ਯੁੱਧ ਦੌਰਾਨ ਸਤਪਾਲ ਸਿੰਘ ਨੂੰ 4 ਗੋਲੀਆਂ ਲੱਗੀਆਂ ਸਨ, ਜਿਸ ਦੇ ਬਵਜੂਦ ਉਨ੍ਹਾਂ ਨੇ ਬਹਾਦੁਰੀ ਨਾਲ ਲੜਦੇ ਹੋਏ ਪਾਕਿਸਤਾਨ ਦੇ ਕੈਪਟਨ ਕਰਨਲ ਸ਼ੇਰ ਖਾਨ ਅਤੇ ਮੇਜਰ ਇਕਬਾਲ ਖਾਨ ਨੂੰ ਮਾਰਿਆ ਸੀ।

ਜੰਗ ਵਿੱਚ 5 ਜੁਲਾਈ ਦਾ ਦਿਨ ਕਿਉਂ ਸੀ ਖ਼ਾਸ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸਤਪਾਲ ਸਿੰਘ ਨੇ 5 ਜੁਲਾਈ ਦੇ ਵਕਤ ਨੂੰ ਯਾਦ ਕੀਤਾ ਜਦੋਂ ਉਹ ਟਾਈਗਰ ਹਿੱਲ 'ਤੇ ਕਬਜ਼ਾ ਕਰ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯੂਨਿਟ ਵੱਲੋਂ ਕਬਜ਼ਾ ਲੈਣ ਤੋਂ ਬਾਅਦ ਪਾਕਿਸਤਾਨ ਨੇ ਮੁੜ ਤੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਬਜ਼ਾ ਲੈਣ ਉਪਰੰਤ ਭਾਰਤ ਦੇ 52 ਜਵਾਨਾਂ ਦੀ ਉਥੇ ਨਫ਼ਰੀ ਸੀ ਅਤੇ ਪਾਕਿਸਤਾਨ ਦੇ 5 ਤੋਂ 6 ਹਜ਼ਾਰ ਸੈਨਿਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਾਕਿਸਤਾਨ ਦੇ ਇਸ ਹਮਲੇ ਵਿੱਚ ਸਤਪਾਲ ਸਿੰਘ ਨੇ ਉਨ੍ਹਾਂ ਦੇ ਕੈਪਟਨ ਕਰਨਲ ਸ਼ੇਰ ਖਾਨ ਅਤੇ ਮੇਜਰ ਇਕਬਾਲ ਖਾਨ ਨੂੰ ਮਾਰਿਆ ਸੀ।

ਇਹ ਵੀ ਪੜ੍ਹੋ: ਕਾਰਗਿਲ ਫ਼ਤਿਹ: ਸ਼ਹੀਦ ਕੈਪਟਨ ਅਮੋਲ ਕਾਲੀਆ ਦੀ ਦਾਸਤਾਨ-ਏ-ਸ਼ਹਾਦਤ

ਪੰਜਾਬ ਪੁਲਿਸ ਵਿੱਚ ਨਿਭਾ ਰਹੇ ਸੇਵਾਵਾਂ

ਜਾਣਕਾਰੀ ਲਈ ਦੱਸ ਦਈਏ ਕਿ ਵੀਰ ਚੱਕਰ ਸਤਪਾਲ ਸਿੰਘ 2010 ਤੋਂ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। 2019 ਤੱਕ ਉਨ੍ਹਾਂ ਨੇ ਟ੍ਰੈਫਿਕ ਪੁਲਿਸ ਵਿੱਚ ਹਵਲਦਾਰ ਦੇ ਤੌਰ 'ਤੇ ਸੇਵਾਵਾਂ ਨਿਭਾਈਆਂ ਹਨ ਅਤੇ 2019 ਵਿੱਚ ਮੀਡੀਆ ਵੱਲੋਂ ਮੁੱਦਾ ਚੁੱਕਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪ੍ਰਮੋਟ ਕਰਕੇ ਏਐਸਆਈ ਬਣਾਇਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.