ਪਟਿਆਲਾ:ਪੁਲਿਸ ਨੂੰ ਵੱਡੀ ਸਫਲਤਾਂ ਉਦੋਂ ਮਿਲੀ ਜਦੋਂ ਉਹਨਾਂ ਨੇ ਨਕਲੀ ਨੋਟ ਬਣਾਉਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ 10 ਲੱਖ ਰੁਪਏ ਦੀ ਜਾਅਲੀ ਕਰੰਸੀ (Fake Currency) ਸਮੇਤ ਕਾਬੂ ਕਰ ਲਿਆ ਹੈ।ਇਸ ਕਰੰਸੀ ਵਿਚ 200 ਅਤੇ 500 ਦੇ ਨੋਟ ਸ਼ਾਮਿਲ ਹਨ।ਇਸ ਕਰੰਸੀ ਵਿਚੋਂ ਕੁੱਝ ਨੋਟਾ ਦੀ ਅੱਧੀ ਛਪਾਈ ਵੀ ਹੋਈ ਹੈ।ਪੁਲਿਸ ਨੇ ਇਹਨਾਂ ਕੋਲੋਂ 1 ਲੈਪਟਾਪ,1 ਮੋਟਰਸਾਈਕਲ(Motorcycles) ਅਤੇ ਪ੍ਰਿੰਟਸ ਸਮੇਤ ਕਈ ਉਪਕਰਨ ਬਰਾਮਦ ਕੀਤੇ ਹਨ।
ਇਸ ਬਾਰੇ ਪੁਲਿਸ ਅਧਿਕਾਰੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਇਕ ਗਿਰੋਹ ਜਾਅਲੀ ਕਰੰਸੀ ਬਣਾ ਕੇ ਵੇਚ ਸਕਦਾ ਹੈ।ਇਸ ਤੋਂ ਪੁਲਿਸ ਨੇ ਟੀਮ ਬਣਾ ਕੇ ਛਾਪੇਮਾਰੀ ਕੀਤੀ।ਛਾਪੇਮਾਰੀ ਦੌਰਾਨ ਚਾਰ ਵਿਅਕਤੀ ਕਾਬੂ ਕੀਤੇ ਗਏ ਸਨ ਅਤੇ ਇਕ ਵਿਅਕਤੀ ਨੂੰ ਬਾਅਦ ਵਿਚ ਨਾਮਜਦ ਕੀਤਾ ਗਿਆ।
ਪੁਲਿਸ ਅਧਿਕਾਰੀ ਦਾ ਦੱਸਣਾ ਹੈ ਕਿ ਇਹਨਾਂ ਕੋਲਂ ਕੰਪਿਊਟਰ, ਪ੍ਰਿੰਟਰ (Printer) ਅਤੇ ਕਈ ਹੋਰ ਛਪਾਈ ਦੇ ਸਾਧਨ ਬਰਾਮਦ ਕੀਤੇ ਹਨ।ਪੁਲਿਸ ਨੇ ਇਹਨਾਂ ਦੀ ਪਛਾਣ ਕਰ ਲਈ ਹੈ ਜਿਸ ਅਨੁਸਾਰ ਹਰਪਾਲ ਕੌਰ, ਅਮਨਦੀਪ , ਕਾਲਾ, ਗੁਰਦੀਪ ਲਾਢੀ ਅਤੇ ਤੀਰਥ ਸਿੰਘ ਆਦਿ।ਪੁਲਿਸ ਦਾ ਕਹਿਣਾ ਹੈ ਕਿ ਇਹ ਪੜ੍ਹੇ ਲਿਖੇ ਹੋਏ ਹਨ।ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿਚੋਂ ਦੋ ਪਾਤਰਾ ਦੇ ਹਨ ਅਤੇ ਬਾਕੀ ਉਥੇ ਨੇੜੇ ਤੇੜੇ ਦੇ ਵਸਨੀਕ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਜਾਅਲੀ ਕਰੰਸੀ ਨੂੰ ਪੈਟਰੋਲ ਪੰਪ ਜਾਂ ਸ਼ਰਾਬ ਦੇ ਠੇਕੇ ਉਤੇ ਚਲਾਉਂਦੇ ਸਨ।ਪੁਲਿਸ ਨੇ ਇਹਨਾਂ ਕੋਲਂ 200, 500, ਅਤੇ 2000 ਦੇ ਨੋਟ ਬਰਾਮਦ ਕੀਤੇ ਹਨ।