ETV Bharat / city

ਪੁੱਤ ਦੇ ਇਲਾਜ ਲਈ ਕੀਤੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ - punjab police

ਪਟਿਆਲਾ ਜ਼ਿਲ੍ਹੇ ਦੇ ਸਮਾਣਾ 'ਚ ਪੈਂਦੇ ਪਿੰਡ ਸਾਧਮਾਜਰਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਨੇ ਇੱਕ ਕਿਸਾਨ ਨੂੰ ਅਫ਼ੀਮ ਦੀ ਖੇਤੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਿਸਾਨ ਆਪਣੇ ਇਲਾਜ਼ ਲਈ ਅਫ਼ੀਮ ਦੀ ਖੇਤੀ ਕਰਦਾ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਕਾਫ਼ੀ ਰੋਸ ਹੈ।

ਅਫ਼ੀਮ ਦੀ ਖੇਤੀ ਕਰਨ ਵਾਲਾ ਕਿਸਾਨ ਗ੍ਰਿਫ਼ਤਾਰ
author img

By

Published : Mar 29, 2019, 5:37 PM IST

ਪਟਿਆਲਾ: ਜ਼ਿਲ੍ਹੇ ਦੇ ਸਮਾਣਾ ਵਿਖੇ ਪੈਂਦੇ ਪਿੰਡ ਸਾਧਮਾਜਰਾ ਵਿਖੇ ਪੁਲਿਸ ਵੱਲੋਂ ਅਫ਼ੀਮ ਦੀ ਖੇਤੀ ਕਰਨ ਦੇ ਦੋਸ਼ 'ਚ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਇਲਾਜ ਲਈ ਅਫ਼ੀਮ ਦੀ ਖੇਤੀ ਕਰਦਾ ਸੀ।

ਵੀਡੀਓ।

ਪਿੰਡਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਿਸਾਨ ਸੁਖਪਾਲ ਸਿੰਘ ਵਾਸੀ ਸਾਧ ਮਾਜਰਾ ਆਪਣੇ ਘਰ ਦੇ ਬਾਹਰ ਖੁੱਦ ਦੀ ਜ਼ਮੀਨ ਨਾ ਹੋਣ ਕਰਕੇ ਸ਼ਾਮਲਾਟ ਦੀ ਥੋੜੀ ਜਿਹੀ ਜ਼ਮੀਨ ਵਿੱਚ ਖਾਣ ਪੀਣ ਦੀਆਂ ਸਬਜ਼ੀਆਂ ਉਗਾਉਂਦਾ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਦਿਲ ਦੀ ਬੀਮਾਰੀ ਹੋ ਗਈ ਅਤੇ ਹਾਰਟ ਅਟੈਕ ਆਉਣ ਤੋਂ ਬਾਅਦ ਮਹਿੰਗਾ ਇਲਾਜ ਹੋਣ ਕਾਰਨ ਉਹ ਇਲਾਜ਼ ਨਹੀਂ ਕਰਵਾ ਸਕੀਆ। ਇਸ ਲਈ ਉਸ ਨੇ ਸਬਜੀਆਂ ਵਿਚਾਲੇ ਥੋੜੀ ਜਿਹੀ ਥਾਂ ਵਿੱਚ ਡੋਡਿਆਂ ਦੀ ਖੇਤੀ ਕੀਤੀ। ਜਦ ਪੁਲਿਸ ਨੂੰ ਪਤਾ ਲਗਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕਿਸਾਨ ਦੇ ਪਰਿਵਾਰ ਨੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨਾਲ ਕਮਾਈ ਕਰਨ ਵਾਲੇ ਵੱਡੇ-ਵੱਡੇ ਲੋਕਾਂ ਨੂੰ ਛੱਡ ਦਿੰਦੀ ਹੈ ਅਤੇ ਗਰੀਬ ਲੋਕਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਜੋ ਕਿ ਗਲ਼ਤ ਹੈ। ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

---------- Forwarded message ---------
From: Aashishkumar Patiala <aashishkumar.patiala@etvbharat.com>
Date: Thu, 28 Mar 2019 at 20:00
Subject: 2803_pb_ptl_aashish kumar_ndps against kissan
To: <punjabdesk@etvbharat.com>

ਇਲਾਜ਼ ਦੇ ਲਈ ਬੀਜੇ ਡੋਡੇ,ਪੁਲਿਸ ਨੇ ਸੁੱਟਿਆ ਗਰੀਬ ਕਿਸਾਨ ਜੇਲ੍ਹ
ਪਟਿਆਲਾ,ਆਸ਼ੀਸ਼ ਕੁਮਾਰ
ਪੁਲਿਸ ਵੱਲੋਂ ਪਟਿਆਲਾ ਦੇ ਸਮਾਣਾ ਚ ਪੈਂਦੇ ਪਿੰਡ ਸਾਧਮਾਜਰਾ ਵਿਖੇ ਇਕ ਗਰੀਬ ਕਿਸਾਨ ਵੱਲੋਂ ਆਪਣੇ ਇਲਾਜ਼ ਲਈ ਕੀਤੀ ਗਈ ਡੋਡੇ ਦੀ ਖੇਤੀ ਦੇ ਦੋਸ਼ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ 62 ਸਾਲਾਂ ਸੁਖਪਾਲ ਸਿੰਘ  ਪੁੱਤਰ ਚੰਦ ਸਿੰਘ ਵਾਸੀ ਸਾਧ ਮਾਜਰਾ ਥਾਣਾ ਘੱਗਾ ਆਪਣੇ ਘਰ ਦੇ ਬਾਹਰ ਖੁੱਦ ਦੀ ਜ਼ਮੀਨ ਨਾ ਹੋਣ ਕਰਕੇ ਸ਼ਾਮਲਾਟ ਦੀ ਥੋੜੀ ਜਿਹੀ ਜ਼ਮੀਨ ਵਿੱਚ ਖਾਣ ਪੀਣ ਦੀਆਂ ਸਬਜ਼ੀਆਂ ਉਗਾਉਂਦਾ ਸੀ ਅਤੇ ਅਟੈਕ ਦਾ ਮਰੀਜ਼ ਹੋਣ ਕਰਕੇ ਉਸਨੇ ਉਸ ਜਗ੍ਹਾ ਤੇ ਆਪਣੇ ਖਾਣ ਨੂੰ ਕੁੱਝ ਡੋਡੇ ਬੀਜੇ ਕਿਉਂਕਿ ਇਲਾਜ਼ ਮਹਿੰਗਾ ਹੋਣ ਕਰਕੇ ਗਰੀਬ ਕਿਸਾਨ ਇਲਾਜ਼ ਕਰਵਾਉਣ ਵਿੱਚ ਅਸਮਰੱਥ ਸੀ।ਓਧਰ ਪੁਲਿਸ ਵੱਲੋਂ ਐਨ ਡੀ ਪੀ ਐੱਸ ਐਕਟ ਦੇ  ਤਹਿਤ ਇਸ ਕਿਸਾਨ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ।ਓਧਰ ਕਿਸਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਿਰਫ ਆਪਣੇ ਖਾਣ ਲਈ ਬੀਜਦਾ ਸੀ ਖੁੱਦ ਕੋਲ ਤਾਂ ਕੋਈ ਜਮੀਨ ਵੀ ਨਹੀਂ ਹੈ ਸ਼ਾਮਲਾਟ ਦੀ ਜ਼ਮੀਨ ਤੇ ਹੀ ਬੀਜੀ ਹੋਈ ਸੀ ਨਾਲ ਹੀ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ  ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ।ਜਦੋਂ ਇਸ ਮਾਮਲੇ ਚ ਡਾ ਧਰਮਵੀਏ ਗਾਂਧੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਸਾਨ ਦਾ ਪੱਖ ਪੂਰਿਆ ਅਤੇ ਕਿਹਾ ਕਿ ਮੈਂ ਪਹਿਲਾਂ ਵੀ ਇਸ ਨੂੰ ਲੈ ਕੇ ਮਾਮਲਾ ਸੰਸਦ ਵਿੱਚ ਚੁੱਕਿਆ ਸੀ ਅਤੇ ਜਲਦ ਹੀ ਇਸ ਨੂੰ ਲੈ ਕੇ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਕਿਸਾਨ ਨੂੰ ਖਸਖ਼ਸ ਦੀ  ਖੇਤੀ ਕਰਨ ਦੀ ਅਜਾਦੀ ਹੋਣੀ ਚਾਹੀਦੀ ਹੈ।ਓਧਰ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਜਿਲ੍ਹਾ ਸਕੱਤਰ ਗੁਰਜੰਟ ਸਿੰਘ ਨੇ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਸਰਕਾਰ ਭੈੜੇ ਭੈੜੇ ਨਸ਼ੇ ਕਰਨ ਵਾਲਿਆਂ ਨੂੰ ਛੱਡ ਦਿੰਦੀ ਹੈ ਅਤੇ ਵੱਡੇ ਵੱਡੇ ਮਗਰਮੱਛ ਸਰਕਾਰ ਦੀ ਗ੍ਰਿਫ਼ ਚੋਂ ਬਾਹਰ ਹਨ ਜਦੋਂ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਸ਼ਰੇਆਮ ਨਾਮ ਸਾਹਮਣੇ ਆਇਆ ਸੀ।ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.