ਪਟਿਆਲਾ : ਪਟਿਆਲਾ 'ਚ ਪਾਵਰਕੌਮ ਪੈਨਸ਼ਨਰਜ਼ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਰੀ ਗਿਣਤੀ 'ਚ ਇੱਕਠੇ ਹੋਏ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਪੈਨਸ਼ਨਰ ਜਥੇਬੰਦੀ ਦੇ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ 'ਚ ਹਾਜ਼ਰਾਂ ਪਾਵਰਕੌਮ ਪੈਨਸ਼ਨਰਜ਼ ਇਸ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ। ਇਸ ਮੌਕੇ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਸੂਬਾ ਪੱਧਰੀ ਧਰਨੇ 'ਚ ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਰੱਖਿਆਂ ਗਈਆਂ ਹਨ। ਇਸ 'ਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਬਿਜਲੀ ਕੁਨੈਕਸ਼ਨ ਦੇਣਾ, ਕੈਸ਼ਲੈਸ ਟਰਾਂਸਮਿਸ਼ਨ ਸਕੀਮ ਮੁੜ ਲਾਗੂ ਕਰਨਾ, ਐਸੋਸੀਏਸ਼ਨ ਦੇ ਫੀਲਡ ਵਰਕਰਾਂ ਲਈ ਯੋਗ ਸਥਾਨ ਡੀਏ ਦੀਆਂ ਕਿਸ਼ਤਾਂ ਦਾ 88 ਮਹੀਨਿਆਂ ਦਾ ਬਕਾਇਆ ਅਤੇ ਜੁਲਾਈ 18 ਜਨਵਰੀ 2018 ਅਤੇ ਜੁਲਾਈ 2019 ਕਿਸਤਾ ਨਾ ਦੇਣਾ ,ਬਿਨ੍ਹਾਂ ਸ਼ਰਤ ਤੋਂ ਤਰੱਕੀ ਆਦਿ ਦੇਣਾ ਹੈ।
ਹੋਰ ਪੜ੍ਹੋ : ਚੰਡੀਗੜ੍ਹ ਵਿੱਚ ਇੱਕ ਹੋਰ ਕੁੜੀ ਨਾਲ ਛੇੜਛਾੜ, ਸੀਸੀਟੀਵੀ ਫੁਟੇਜ ਆਈ ਸਾਹਮਣੇ
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਇਹ ਸ਼ਰਤਾਂ ਨਾ ਮੰਨਣ ਦੀ ਭਰਪੂਰ ਨਿਖੇਧੀ ਕੀਤੀ ਗਈ।ਇਨ੍ਹਾਂ ਮੰਗਾਂ ਨੂੰ ਨਾ ਮੰਨਣ ਤੋਂ ਇਲਾਵਾ 22ਨਵੰਬਰ ਨੁੰ ਦਿੱਤੇ ਜਾ ਰਹੇ ਇਸ ਧਰਨੇ ਸਬੰਧੀ ਨੋਟਿਸ ਤੋਂ ਬਾਅਦ ਮੀਟਿੰਗ ਤੱਕ ਨਾ ਦੇਣ ਕਾਰਨ ਅਤੇ ਨਵੰਬਰ 2019 ਦੀ ਪੈਨਸ਼ਨ ਚਾਰ ਦਿਨ ਲੇਟ ਕਰਨ ਕਾਰਨ ਪੂਰੇ ਪੰਜਾਬ ਦੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਤੇ ਸਾਰੇ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਟਰਾਂਸਮਿਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਤੇਜ਼ ਕੀਤੇ ਜਾਣ ਦੀ ਚੇਤਾਵਨੀ ਦਿੱਤੀ।