ਮੋਹਾਲੀ/ਪਟਿਆਲਾ: ਪੰਜਾਬੀ ਸਾਹਿਤ ਵਿੱਚ ਨਾਮਵਰ ਸ਼ਖ਼ਸੀਅਤ ਡਾ. ਦਲੀਪ ਕੌਰ ਟਿਵਾਣਾ ਦਾ ਦੁਪਹਿਰ 3 ਵਜੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਦੱਸ ਦਈਏ, ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਦਾ ਇਲਾਜ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਸੀ, ਜਿੱਥੇ ਉਹ ਸ਼ੁੱਕਰਵਾਰ ਨੂੰ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਹੁਣ ਡਾ.ਦਿਲਿਪ ਕੌਰ ਟਿਵਾਣਾ ਦਾ ਸਸਕਾਰ ਸ਼ਨੀਵਾਰ ਨੂੰ ਦੁਪਹਿਰ 12 ਵਜੇ ਪਟਿਆਲਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਆਰਟ ਕੌਂਸਲ ਦੇ ਚੇਅਰਮੈਨ ਸੁੱਖੀ ਬਰਾੜ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਲਈ ਦੱਸ ਦਈਏ, ਪਦਮ ਸ੍ਰੀ ਨਾਲ ਸਨਮਾਨਿਤ ਬੀਬੀ ਦਲੀਪ ਕੌਰ ਟਿਵਾਣਾ ਦਾ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡਾ ਨਾਂਅ ਹੈ ਤੇ ਉਨ੍ਹਾਂ ਨੇ ਪਦਮਸ੍ਰੀ ਅਵਾਰਡ ਵਾਪਸ ਵੀ ਕਰ ਦਿੱਤਾ ਸੀ।
ਇਨ੍ਹਾਂ ਅਵਾਰਡਾਂ ਨਾਲ ਸਨਮਾਨਿਤ ਡਾ. ਦਲੀਪ ਕੌਰ ਟਿਵਾਣਾ
- ਸਾਲ 1969 ਵਿੱਚ 'ਏਹੁ ਹਮਾਰਾ ਜੀਵਣਾ' ਲਈ ਸਾਹਿਤ ਅਦਾਕਮੀ ਐਵਾਰਡ
- 1987 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ
- 1994 ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਹਾਕੇ (1980-90) ਦੀ ਸਭ ਤੋਂ ਵਧੀਆ ਨਾਵਲਕਾਰ ਦਾ ਸਨਮਾਨ
- 2004 ਵਿੱਚ ਪਦਮਸ਼੍ਰੀ ਸਨਮਾਨ
- 2005 ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਪੰਜ ਪਾਣੀ ਐਵਾਰਡ
- 2008 ਵਿੱਚ ਪੰਜਾਬ ਸਰਕਾਰ ਦਾ ਪੰਜਾਬੀ ਸਾਹਿਤ ਰਤਨ ਐਵਾਰਡ
- 2011 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡੀ.ਲਿਟ ਦੀ ਉਪਾਧੀ