ਪਟਿਆਲਾ: ਪਿੰਡ ਗੰਡਾ ਖੇੜੀ ਵਿੱਚੋਂ ਲਾਪਤਾ ਹੋਏ ਦੋ ਬੱਚਿਆਂ ਦਾ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਵੀ ਪੱਤਾ ਨਹੀਂ ਲਗਾਇਆ ਜਾ ਸਕਿਆ ਹੈ। ਉੱਥੇ ਹੀ ਹੁਣ ਇਸ ਮੁੱਦੇ 'ਤੇ ਜਮ ਕੇ ਸਿਆਸਤ ਵੀ ਹੋ ਰਹੀ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਤੱਕ ਰੋਸ ਮਾਰਚ ਕੱਢਿਆ ਗਿਆ।
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਅਕਾਲੀ ਦਲ ਦੇ ਸਮੁੱਚੇ ਹਲਕਾ ਇੰਚਾਰਜਾਂ ਵੱਲੋਂ ਪਟਿਆਲਾ ਦੇ ਫਵਾਰਾ ਚੌਕ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ 11 ਦਿਨਾਂ ਬਾਅਦ ਵੀ ਬੱਚਿਆਂ ਦਾ ਕੋਈ ਅਤਾ-ਪੱਤਾ ਨਹੀਂ ਲੱਗਾ ਸਕਿਆ, ਇਸ ਕਰਕੇ ਪੰਜਾਬ ਸਰਕਾਰ ਫ਼ੇਲ ਸਾਬਤ ਹੋਈ ਹੈ। ਇਸ ਦੇ ਨਾਲ ਹੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਸ ਮੁੱਦੇ 'ਤੇ ਵਿਧਾਨ ਸਭਾ ਵਿੱਚ ਚਰਚਾ ਕਰਨ ਦੀ ਗੱਲ ਕਹੀ।