ETV Bharat / city

ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਨਹੀਂ ਮਿਲੇਗਾ ਵੀਆਈਪੀ ਟ੍ਰੀਟਮੈਂਟ:ਹਰਜੋਤ ਬੈਂਸ - strict instruction for equal treatment to inmates

ਜੇਲ੍ਹ ਤੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਜੇਲ੍ਹ ਵਿੱਚ ਬਿਕਰਮ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ (no vip treatment to majithia)। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਮਿਲਣ ਦੀਆਂ ਖਬਰਾਂ ਹਨ ਪਰ ਜੇਲ੍ਹ ਵਿੱਚ ਸਾਰਿਆਂ ਨਾਲ ਇੱਕੋ ਜਿਹਾ ਵਤੀਰਾ ਕੀਤਾ ਜਾਵੇਗਾ। ਬੈਂਸ ਨੇ ਅੱਜ ਪਟਿਆਲਾ ਜੇਲ੍ਹ ਦਾ ਅਚਨਚੇਤ ਦੌਰਾ ਵੀ ਕੀਤਾ (jail minister surprise checked patiala jail)।

ਮਜੀਠੀਆ ਨੂੰ ਜੇਲ੍ਹ ਵਿੱਚ ਨਹੀਂ ਮਿਲੇਗਾ ਵੀਆਈਪੀ ਟ੍ਰੀਟਮੈਂਟ

author img

By

Published : Mar 25, 2022, 5:38 PM IST

ਪਟਿਆਲਾ: ਪੰਜਾਬ ਦੇ ਨਵੇਂ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪਟਿਆਲਾ ਦੀ ਕੇਂਦਰੀ ਜੇਲ ਅਚਨਚੇਤ ਦੌਰਾ ਕਰਕੇ ਜੇਲ ਦਾ ਪੂਰੀ ਬਰੀਕੀ ਨਾਲ ਨਿਰੀਖਣ ਕੀਤਾ। ਬੈਂਸ ਨੇ ਕਿਹਾ ਕਿ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੀਆਂ ਜੇਲਾਂ ਵਿੱਚ ਆਧੁਨਿਕ ਤੇ ਬਿਹਤਰ ਤਕਨੀਕਾਂ ਵਰਤਕੇ ਫੋਨ ਕਲਚਰ ਬੰਦ (phone culture in jail will be stopped in three months)ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

ਜੇਲ੍ਹ ਅਫਸ਼ਰਾਂ ਨੂੰ ਜਰੂਰੀ ਹਦਾਇਤਾਂ:ਇਸ ਦੌਰਾਨ ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਜਰੂਰੀ ਹਦਾਇਤਾਂ ਦਿੰਦਿਆਂ ਜੇਲ ਦੀ ਸੁਰੱਖਿਆ ਨੂੰ ਹਰ ਪੱਖੋਂ ਹੋਰ ਕਰੜੀ (jail security will more tightened)ਕਰਨ ਸਮੇਤ ਜੇਲ 'ਚ ਬੰਦ ਹਰੇਕ ਬੰਦੀ ਨਾਲ ਕਾਨੂੰਨ ਮੁਤਾਬਕ ਇੱਕੋ ਜਿਹੇ ਵਿਵਹਾਰ ਕਰਨ ਦੀ ਸਖ਼ਤ ਹਦਾਇਤ (strict instruction for equal treatment to inmates)ਵੀ ਕੀਤੀ।

ਮਜੀਠੀਆ ਨੂੰ ਜੇਲ੍ਹ ਵਿੱਚ ਨਹੀਂ ਮਿਲੇਗਾ ਵੀਆਈਪੀ ਟ੍ਰੀਟਮੈਂਟ

ਜੇਲ੍ਹਾਂ ਹੋਣਗੀਆਂ ਸੁਰੱਖਿਅਤ:ਜੇਲਾਂ, ਕਾਨੂੰਨ, ਖਨਣ ਤੇ ਭੂ ਵਿਗਿਆਨ, ਸੈਰ ਸਪਾਟਾ ਤੇ ਸੱਭਿਆਚਾਰਕ ਅਤੇ ਵਿਧਾਨਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਜੇਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸੂਬੇ ਦੀਆਂ ਜੇਲਾਂ ਨੂੰ ਹਰ ਪੱਖੋਂ ਸੁਰੱਖਿਅਤ ਕੀਤਾ ਜਾਵੇਗਾ ਅਤੇ ਹੁਣ ਜੇਲਾਂ ਵਿੱਚੋਂ ਫੋਨ ਨਹੀਂ ਬਲਕਿ ਸਕੂਨ ਹੀ ਆਵੇਗਾ।

ਪਿਛਲੀ ਸਰਕਾਰ ਨੇ ਜੇਲ੍ਹਾਂ ਵੱਲ ਨਹੀਂ ਦਿੱਤਾ ਧਿਆਨ:ਹਰਜੋਤ ਸਿੰਘ ਬੈਂਸ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਜੇਲ ਅਧਿਕਾਰੀਆਂ ਨੂੰ ਮਿਲੇ ਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਜੇਲਾਂ ਵੱਲ ਕੋਈ ਧਿਆਨ ਨਾ ਦੇ ਕੇ ਨਾਂ ਤਾਂ ਨਵੀਂ ਭਰਤੀ ਕੀਤੀ ਅਤੇ ਨਾਂ ਹੀ ਲੋੜੀਂਦੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਪਰੰਤੂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲ ਮਹਿਕਮੇ 'ਚ ਨਸ਼ੇ ਦੇ ਆਦੀ ਬੰਦੀਆਂ ਦੇ ਇਲਾਜ ਲਈ ਮਨੋਵਿਗਿਆਨੀਆਂ ਤੇ ਮਨੋਰੋਗ ਮਾਹਰਾਂ ਅਤੇ ਹੋਰ ਅਮਲੇ ਦੀ ਨਵੀਂ ਭਰਤੀ ਕਰਨ ਸਮੇਤ ਆਧੁਨਿਕ ਉਪਕਰਨ ਵੀ ਪ੍ਰਦਾਨ ਕੀਤੇ ਜਾਣਗੇ।

ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ:ਬੈਂਸ ਨੇ ਹੋਰ ਸਪੱਸ਼ਟ ਕੀਤਾ ਕਿ ਕਿਸੇ ਵੀ ਬੰਦੀ ਨੂੰ ਵੀ.ਆਈ.ਪੀ. ਟਰੀਟਮੈਂਟ ਨਹੀਂ ਦਿੱਤਾ ਜਾਵੇਗਾ (bikram majithia would not be given vip treatment:harjot bains)ਅਤੇ ਹਰ ਇਕ ਬੰਦੀ ਨਾਲ ਜੇਲ ਮੈਨੁਅਲ ਮੁਤਾਬਕ ਇੱਕੋ-ਜਿਹਾ ਵਰਤਾਓ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜੇਲ ਅਧਿਕਾਰੀ ਅਜਿਹੇ ਜਾਂ ਕਿਸੇ ਵੀ ਹੋਰ ਮਾਮਲੇ ਸਮੇਤ ਜੇਲਾਂ 'ਚ ਨਸ਼ਿਆਂ ਦੀ ਤਸਕਰੀ ਆਦਿ 'ਚ ਦੋਸ਼ੀ ਪਾਇਆ ਗਿਆ ਤਾਂ ਉਸ ਨਾਲ ਨਰਮੀ ਨਹੀਂ ਵਰਤੀ ਜਾਵੇਗੀ।

ਨਵੀਆਂ ਜੇਲ੍ਹਾਂ ਬਣਨਗੀਆਂ:ਉਨ੍ਹਾਂ ਨੇ ਹੋਰ ਕਿਹਾ ਕਿ ਜੇਲਾਂ 'ਚ ਸੁਧਾਰਾਂ ਨੂੰ ਤਰਜੀਹ ਦਿੰਦਿਆਂ ਪੰਜਾਬ 'ਚ ਨਵੀਆਂ ਜੇਲਾਂ ਵੀ ਉਸਾਰੀਆਂ ਜਾਣਗੀਆਂ। ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇੱਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਹਰ ਮਾਮਲੇ ਦੀ ਪੂਰੀ ਬਾਰੀਕੀ ਨਾਲ ਘੋਖ ਰਹੇ ਹਨ ਅਤੇ ਬਹੁਤ ਜਲਦ ਹੀ ਭੂਖਨਣ ਦੇ ਮਾਮਲੇ 'ਚ ਵੀ ਵੱਡਾ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ:ਸੀਐੱਮ ਮਾਨ ਦੇ ਫੈਸਲੇ ਤੋਂ ਨਾਖੁਸ਼ ਸਾਬਕਾ ਵਿਧਾਇਕ ਕੁਲਦੀਪ ਵੈਦ, ਕਿਹਾ- 'ਵਧੇਗਾ ਭ੍ਰਿਸ਼ਟਾਚਾਰ'

ETV Bharat Logo

Copyright © 2025 Ushodaya Enterprises Pvt. Ltd., All Rights Reserved.