ਪਟਿਆਲਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( PM MODI) ਨੇ ਗੁਰੂ ਪੁਰਬ ਦੇ ਵਿਸ਼ੇਸ਼ ਮੌਕੇ 'ਤੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ( THREE FRAM REPEALED LAWS) ਨੂੰ ਵਾਪਸ ਲੈਣ ਦਾ ਜਿਵੇਂ ਹੀ ਐਲਾਨ ਕੀਤਾ ਗਿਆ, ਤਾਂ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ।
ਕਿਸਾਨਾਂ ਵੱਲੋਂ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਗੁਰੂਘਰ 'ਚ ਅਰਦਾਸ ਕੀਤੀ ਗਈ। ਉੱਥੇ ਹੀ ਪਟਾਕੇ ਵਜਾ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ।
ਇਸ ਮੌਕੇ 'ਤੇ ਕਿਸਾਨ ਜ਼ੋਰਾਵਰ ਸਿੰਘ ਅਤੇ ਕਿਸਾਨ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਹ ਕਿਸਾਨਾਂ ਦੀ ਜਿੱਤ ਹੈ ਅਤੇ ਨਰਿੰਦਰ ਮੋਦੀ (pm modi) ਵੱਲੋਂ ਜੋ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਅੱਜ (ਸ਼ੁੱਕਰਵਾਰ) ਐਲਾਨ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਸੀ ਅਤੇ ਕਿਸਾਨਾਂ ਦੇ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਿਆl
ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਧਰਨੇ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਜਿਸਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ( CENTRAL GOVERMENT) ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ 26 ਤਰੀਕ ਤੱਕ ਤਿੰਨੇ ਕਾਨੂੰਨ ਰੱਦ ਨਾ ਕੀਤੇ ਗਏ, ਤਾਂ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ।
ਐਲਾਨ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਨੇ ਕਿਹਾ ਸੀ ਕਿ ਉਹ 29 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ 500 ਕਿਸਾਨ ਟਿਕਰੀ ਬਾਰਡਰ ( TIKRI BORDER) ਤੋਂ ਅਤੇ 500 ਕਿਸਾਨ ਸਿੰਧੂ ਬਾਰਡਰ (SINGU BORDER) ਤੋਂ ਬਕਾਇਦਾ ਰਜਿਸਟ੍ਰੇਸ਼ਨ ਨਾਲ ਸੰਸਦ ਵੱਲ ਕੂਚ ਕਰਿਆ ਕਰਨਗੇ ਅਤੇ ਜਦੋਂ ਤੱਕ ਪਾਰਲੀਮੈਂਟ ਸੈਸ਼ਨ ਚੱਲਦਾ ਰਹੇਗਾ। ਉਨ੍ਹਾਂ ਦੀ ਇਹ ਕਾਰਵਾਈ ਜਾਰੀ ਰਹੇਗੀ। ਹੁਣ ਜਦੋਂ ਪ੍ਰਧਾਨ ਮੰਤਰੀ ਦੁਆਰਾ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਦੇਖਣਾ ਹੋਵੇਗਾ ਕਿ ਕੀ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ?
ਇਹ ਵੀ ਪੜ੍ਹੋ:Three Farm Laws Repealed: ਅੱਜ ਸਿੱਘੂ ਬਾਰਡਰ ’ਤੇ ਕਿਸਾਨਾਂ ਦੀ ਬੈਠਕ, ਇਨ੍ਹਾਂ ਮੁੱਦਿਆ ’ਤੇ ਚਰਚਾ