ਨਾਭਾ: ਉੱਤਰੀ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਦੂਜੇ ਪਾਸੇ ਲਗਾਤਾਰ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਧੁੰਦ ਦੀ ਚਾਦਰ ਨੇ ਲੋਕਾਂ ਦੀਆਂ ਬ੍ਰੇਕਾਂ ਲਗਾਵਾ ਦਿੱਤੀਆਂ ਹਨ। ਭਾਵੇਂ ਕਿ ਧੁੰਦ ਦੇ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਮੌਸਮ ਤੋਂ ਕਿਸਾਨ ਬਾਗੋ ਬਾਗ ਦਿਖਾਈ ਦੇ ਰਹੇ ਹਨ।
ਕਿਉਂਕਿ ਇਹ ਧੁੰਦ ਕਣਕ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਹੈ। ਧੁੰਦ ਦੇ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਨਾਭਾ ਵਿਖੇ ਲਗਾਤਾਰ ਧੁੰਦ ਦੀ ਚਾਦਰ ਨੇ ਵਾਹਨਾਂ ਦੀਆਂ ਬਰੇਕਾਂ ਲਗਾ ਦਿੱਤੀਆਂ ਹਨ ਅਤੇ ਵਿਜ਼ੀਬਿਲਟੀ ਬਿਲਕੁਲ ਹੀ ਘਟ ਗਈ ਹੈ
ਇਸ ਮੌਕੇ ਕਿਸਾਨ ਗੁਰਪ੍ਰੀਤ ਸਿੰਘ ਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਇਹ ਧੁੰਦ ਫ਼ਸਲ ਲਈ ਦੇਸੀ ਘਿਉ ਦਾ ਕੰਮ ਕਰ ਰਹੀ ਹੈ। ਇਸ ਧੁੰਦ ਦੇ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਰ ਜੋ ਵਾਹਨ ਸੜਕਾਂ ਤੇ ਚੱਲ ਰਹੇ ਹਨ ਉਹ ਉਨ੍ਹਾਂ ਲਈ ਇਹ ਬਹੁਤ ਹੀ ਘਾਤਕ ਹੈ ਕਿਉਂਕਿ ਧੁੰਦ ਦੇ ਨਾਲ ਐਕਸੀਡੈਂਟ ਹੋਣ ਦਾ ਡਰ ਜ਼ਿਆਦਾ ਹੁੰਦਾ ਹੈ।