ETV Bharat / city

ਨੌਜਵਾਨ ਨੇ ਕੀਤੀ ਖੁਦਕੁਸ਼ੀ, ਕੈਨੇਡਾ ਬੈਠੀ ਪਤਨੀ ’ਤੇ ਲੱਗੇ ਇਲਜ਼ਾਮ ! - ਫਾਹਾ ਲੈ ਕੇ ਖੁਦਕੁਸ਼ੀ

ਸਮਰਾਲਾ ਦੇ ਪਿੰਡ ਗੋਸਲਾਂ ਵਿਖੇ ਕੈਨੇਡਾ ‘ਚ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਪਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵੱਜੋਂ ਹੋਈ ਹੈ।

ਨੌਜਵਾਨ ਨੇ ਕੀਤੀ ਖੁਦਕੁਸ਼ੀ
ਨੌਜਵਾਨ ਨੇ ਕੀਤੀ ਖੁਦਕੁਸ਼ੀ
author img

By

Published : Jul 11, 2022, 5:48 PM IST

ਲੁਧਿਆਣਾ: ਵਿਦੇਸ਼ ਜਾਣ ਦੀ ਇੱਛਾ ‘ਚ ਕੁੜੀਆਂ ਨਾਲ ਵਿਆਹ ਕਰਾਉਣ ਮਗਰੋਂ ਜਿੱਥੇ ਠੱਗੀ ਵੱਜਣ ਦੇ ਕੇਸ ਵਧ ਰਹੇ ਹਨ, ਉਥੇ ਹੀ ਵਿਦੇਸ਼ਾਂ ਚ ਬੈਠੀਆਂ ਪਤਨੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਭਾਰਤ ਰਹਿੰਦੇ ਮੁੰਡਿਆਂ ਵੱਲੋਂ ਖੁਦਕੁਸ਼ੀਆਂ ਵੀ ਵਧਣ ਲੱਗ ਗਈਆਂ ਹਨ। ਅਜਿਹਾ ਹੀ ਇੱਕ ਮਾਮਲਾ ਸਮਰਾਲਾ ਦੇ ਪਿੰਡ ਗੋਸਲਾਂ ਤੋਂ ਸਾਮਣੇ ਆਇਆ। ਜਿੱਥੇ ਕੈਨੇਡਾ ਚ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਪਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੈਨੇਡਾ ਰਹਿੰਦੀ ਪਤਨੀ ਉਹਨਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ।

ਇਹ ਵੀ ਪੜੋ: ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਬੰਦ ਦਾ ਐਲਾਨ, 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਵੀ ਰਹਿਣਗੀਆਂ ਬੰਦ

ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ ਚੋਂ ਸੇਵਾਮੁਕਤ ਹੋਏ ਸੀ ਤਾਂ ਉਹ ਸਕੂਲ ਚ ਕਾਗਜੀ ਕਾਰਵਾਈ ਲਈ ਗਏ ਸੀ। ਮਗਰੋਂ ਉਹਨਾਂ ਦੀ ਨੂੰਹ ਦੇ ਪਿਤਾ ਦਾ ਫੋਨ ਆਇਆ ਕਿ ਗਗਨਦੀਪ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ। ਜਦੋਂ ਉਹਨਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਵੀ ਗਗਨਦੀਪ ਨੇ ਨਾ ਚੁੱਕਿਆ। ਉਹ ਤੁਰੰਤ ਘਰ ਪਹੁੰਚਿਆ ਤਾਂ ਦੇਖਿਆ ਕਿ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਗਗਨਦੀਨ ਨੇ ਇਹ ਖੁਦਕੁਸ਼ੀ ਮੋਬਾਇਲ ਉਪਰ ਆਪਣੀ ਪਤਨੀ ਨਾਲ ਗੱਲਬਾਤ ਮਗਰੋਂ ਕੀਤੀ। ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਸੀ। ਹੁਣ ਜੁਲਾਈ ਚ ਉਸਦੀ ਫਾਈਲ ਕੈਨੇਡਾ ਲਾਈ ਜਾਣੀ ਸੀ। ਕੈਨੇਡਾ ਰਹਿੰਦੀ ਨੂੰਹ ਉਸਦੇ ਮੁੰਡੇ ਕੋਲੋਂ ਮੋਬਾਇਲ ‘ਤੇ ਹੋਰ ਮੰਗ ਕਰ ਰਹੀ ਸੀ। ਇਸਤੋਂ ਦੁਖੀ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ।

ਨੌਜਵਾਨ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਅਤੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਸਤੰਬਰ 2021 ਚ ਗਗਨਦੀਪ ਦੀ ਪਤਨੀ ਸਿਮਰਨਜੀਤ ਕੌਰ ਕੈਨੇਡਾ ਗਈ ਸੀ। ਵਿਆਹ ਤੋਂ ਲੈਕੇ ਕੈਨੇਡਾ ਤੱਕ ਦਾ ਸਾਰਾ ਖਰਚ ਉਹਨਾਂ ਵੱਲੋਂ ਕੀਤਾ ਗਿਆ। ਕੈਨੇਡਾ ਜਾ ਕੇ ਵੀ ਸਿਮਰਨਜੀਤ ਕੌਰ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਰਹੀ। ਜਿਸਤੋਂ ਦੁਖੀ ਹੋ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਉੱਥੇ ਹੀ ਮ੍ਰਿਤਕ ਦੇ ਸਹੁਰੇ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕੀ ਅਜਿਹਾ ਕੁਝ ਨਹੀਂ ਹੈ ਮ੍ਰਿਤਕ ਦੀ ਭੈਣ ਗ਼ਲਤ ਇਲਜ਼ਾਮ ਲੱਗਾ ਰਹੀ ਹੈ।

ਉਥੇ ਹੀ ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਸੀ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂਕੀਤਾ ਗਿਆ। ਗਗਨਦੀਪ ਦੇ ਪਰਿਵਾਰ ਕੋਲੋਂ ਸਬੂਤ ਮੰਗੇ ਗਏ ਹਨ ਅਤੇ ਮੋਬਾਇਲ ਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜੋ: E-Governance ਵੱਲ ਇੱਕ ਹੋਰ ਕਦਮ, ਹੁਣ ਘਰ ਬੈਠੇ ਪੁਲਿਸ ਕੋਲ ਸ਼ਿਕਾਇਤ ਕਰਵਾਓ ਦਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.