ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਬੀਤੀ ਦੇਰ ਰਾਤ ਵੀ ਹਰਪ੍ਰੀਤ ਨਾਂ ਦੇ ਇੱਕ ਹਵਾਲਾਤੀ ਨੂੰ ਲੁਧਿਆਣਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਦੀ ਜੇਲ੍ਹ ਦੇ ਵਿੱਚ ਨਸ਼ੇ ਦਾ ਗੋਰਖ ਧੰਦਾ ਕਰਨ ਵਾਲਿਆਂ ਵੱਲੋਂ ਪੂਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ। ਇੱਥੋਂ ਤੱਕ ਕਿ ਉਸ ਨੂੰ ਡਾਕਟਰਾਂ ਵੱਲੋਂ ਟਾਂਕੇ ਲਾਉਣੇ ਪਏ।
ਇਹ ਵੀ ਪੜੋ: ਬੈਂਸ ਨੂੰ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼, ਤਿੰਨ ਦਿਨ ਦਾ ਰਿਮਾਂਡ ਹੋਇਆ ਖਤਮ
ਨਸ਼ਾ ਤਸਕਰਾਂ ਦੀ ਕੀਤੀ ਸੀ ਸ਼ਿਕਾਇਤ: ਜੇਲ੍ਹ ਪ੍ਰਸ਼ਾਸਨ ਵੱਲੋਂ ਚੁੱਪ ਚੁਪੀਤੇ ਪੁਲੀਸ ਨੂੰ ਰੁੱਕਾ ਭੇਜਿਆ ਗਿਆ ਅਤੇ ਹਸਪਤਾਲ ਤੋਂ ਟਾਂਕੇ ਲਗਵਾ ਕੇ ਰਾਤੋ ਰਾਤ ਹੀ ਹਵਾਲਾਤੀ ਨੂੰ ਵਾਪਸ ਲੈ ਗਏ, ਪਰ ਹਵਾਲਾਤੀ ਨੇ ਇਹ ਜ਼ਰੂਰ ਦੱਸ ਦਿੱਤਾ ਕਿ ਉਨ੍ਹਾਂ ਸੁਪਰਡੈਂਟ ਨੂੰ ਜੇਲ੍ਹ ਵਿੱਚ ਵਿਕ ਰਹੇ ਨਸ਼ੇ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਸ ਦਾ ਇਹ ਹਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਹਰਪ੍ਰੀਤ ਨੇ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਵਿੱਚ ਸ਼ਰ੍ਹੇਆਮ ਹੋ ਰਹੇ ਨਸ਼ੇ ਦੇ ਗੋਰਖ ਧੰਦੇ ਸਬੰਧੀ ਸ਼ਿਕਾਇਤ ਦਿੱਤੀ ਸੀ, ਜਿਸ ਦੀ ਭਿਣਕ ਤਸਕਰਾਂ ਨੂੰ ਲੱਗ ਗਈ ਅਤੇ ਉਸ ਦੀ ਪਹਿਲਾਂ ਤੋਂ ਹੀ ਤਿੱਖੇ ਕੀਤੇ ਚਮਚਿਆਂ ਦੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਨਾਲ ਉਸ ਨੂੰ ਕਈ ਜਗ੍ਹਾ ਸੱਟਾਂ ਲੱਗੀਆਂ ਅਤੇ ਟਾਂਕੇ ਤੱਕ ਲਾਉਣੇ ਪੈ ਗਏ।
ਹਾਲਾਂਕਿ ਜੇਲ੍ਹ ਪ੍ਰਸ਼ਾਸਨ ਲਗਾਤਾਰ ਇਹ ਦਾਅਵੇ ਕਰਦਾ ਆਇਆ ਹੈ ਕਿ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ਤੇ ਮੁਕੰਮਲ ਰੋਕ ਹੈ, ਪਰ ਸਮੇਂ ਸਮੇਂ ਤੇ ਜੇਲ੍ਹ ਤੋਂ ਬਾਹਰ ਆਉਣ ਵਾਲੇ ਹਵਾਲਾਤੀ ਅਤੇ ਕਈ ਵਾਰ ਜੇਲ੍ਹ ਦੇ ਅੰਦਰ ਹੀ ਕੁੱਟਮਾਰ ਦਾ ਸ਼ਿਕਾਰ ਹੋਏ ਹਵਾਲਾਤੀ ਜੇਲ੍ਹ ਦੇ ਵਿੱਚ ਹੋਣ ਵਾਲੀਆਂ ਕਾਲੇ ਧੰਦਿਆਂ ਸਬੰਧੀ ਖੁਲਾਸਾ ਕਰਦੇ ਰਹਿੰਦੇ ਹਨ। ਹੁਣ ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ।
ਇਹ ਵੀ ਪੜੋ: ਪੰਜਆਬ ’ਚ ਖਤਮ ਹੁੰਦਾ ਜਾ ਰਿਹੈ ਪੀਣਯੋਗ ਪਾਣੀ !, ਇਕਲੌਤੇ ਸੂਬੇ ਚ ਚੱਲਦੀ ਹੈ ਕੈਂਸਰ ਰੇਲ, ਦੇਖੋ ਵਿਸ਼ੇਸ਼ ਰਿਪੋਰਟ...