ਲੁਧਿਆਣਾ: 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਡਾਕਟਰਾਂ ਵੱਲੋਂ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਲੁਧਿਆਣਾ ਦੇ ਡਾ. ਸੁਰਿੰਦਰ ਗੁਪਤਾ ਕੈਂਸਰ ਨੂੰ ਲੈ ਕੇ ਆਈ ਕੈਨ ਗਾਈਡ ਨਾਂ ਦੀ ਇੱਕ ਸੰਸਥਾ ਚਲਾ ਰਹੇ ਹਨ। ਇਸ ਰਾਹੀਂ ਨਾਲ ਉਹ ਨਾ ਮਹਿਜ਼ ਲੋਕਾਂ ਨੂੰ ਕੈਂਸਰ ਨਾਲ ਲੜਨ ਦੇ ਢੰਗ ਦੱਸਦੇ ਹਨ, ਸਗੋਂ ਇਹ ਵੀ ਦੱਸਦੇ ਨੇ ਕਿ ਮਰੀਜ਼ ਆਪਣਾ ਸਹੀ ਇਲਾਜ ਕਿੱਥੇ 'ਤੇ ਕਿਵੇਂ ਕਰਵਾ ਸਕਦੇ ਹਨ।
ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਡਾ. ਸੁਰਿੰਦਰ ਗੁਪਤਾ ਨੇ ਦੱਸਿਆ ਕਿ ਉਹ ਖ਼ੁਦ ਦੋ ਵਾਰ ਕੈਂਸਰ ਦੇ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਨੂੰ ਜੀਭ ਤੇ ਬਲੈਡਰ ਦਾ ਕੈਂਸਰ ਹੋਇਆ ਸੀ ਤੇ ਉਨ੍ਹਾਂ ਨੇ ਦੋ ਵਾਰ ਕੈਂਸਰ ਖਿਲਾਫ ਜੰਗ ਜਿੱਤੀ ਹੈ। ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ, "ਜੇਕਰ ਕਿਸੇ ਨੂੰ ਵੀ ਕੈਂਸਰ ਦੇ ਲੱਛੜ ਨਜ਼ਰ ਆਉਂਦੇ ਹਨ ਤਾਂ ਮਰੀਜ਼ ਨੂੰ ਇਲਾਜ 'ਚ ਦੇਰੀ ਨਹੀਂ ਕਰਨੀ ਚਾਹੀਦੀ ਹੈ। ਮਰੀਜ਼ ਨੂੰ ਤੁਰੰਤ ਟੈਸਟ ਕਰਵਾ ਕੇ ਡਾਕਟਰੀ ਸਲਾਹ ਮੁਤਾਬਕ ਇਲਾਜ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨੀ ਛੇਤੀ ਇਸ ਬਿਮਾਰੀ ਦਾ ਪਤਾ ਲੱਗਦਾ ਹੈ, ਉਨ੍ਹੀਂ ਹੀ ਛੇਤੀ ਮਰੀਜ਼ ਦੇ ਠੀਕ ਹੋਣ ਦੀ ਆਸ ਵੱਧ ਜਾਂਦੀ ਹੈ। ਇਲਾਜ ਰਾਹੀਂ ਕੈਂਸਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।"
ਡਾ. ਸੁਰਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਹੈਲਪ ਲਾਈਨ ਨੰਬਰ 9417520783 'ਤੇ ਲੋਕ ਸਲਾਹ ਇਸ ਬਿਮਾਰੀ ਸਬੰਧੀ ਮੁਫ਼ਤ ਸਲਾਹ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਸ ਨੂੰ ਹਰਾਉਣ ਲਈ ਜਜ਼ਬਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੈਂਸਰ ਮਰੀਜ਼ਾਂ ਲਈ ਮੁੱਖ ਮੰਤਰੀ ਰਲੀਫ਼ ਫੰਡ ਚੋਂ ਵੱਧ ਤੋਂ ਵੱਧ ਮਦਦ ਕਰਦੀ ਹੈ। ਇਸ ਤੋਂ ਇਲਾਵਾ ਹੋਰਨਾਂ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪੀੜਤ ਦੇ ਪਰਿਵਾਰ ਨੂੰ ਮਰੀਜ਼ ਦੀ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਇਸ ਨਾਲ ਉਹ ਜਲਦ ਠੀਕ ਹੋ ਸਕੇਗਾ। ਉਹ ਲਗਾਤਾਰ ਮਰੀਜ਼ਾਂ ਨੂੰ ਕੈਂਸਰ ਨਾਲ ਲੜਨ ਦੀ ਦੇ ਰਹੇ ਪ੍ਰੇਰਤ ਕਰਦੇ ਹਨ।
ਉਧਰ ਦੂਜੇ ਪਾਸੇ ਡਾ.ਸੁਰਿੰਦਰ ਦੀ ਪਤਨੀ ਨੇ ਅਨੀਤਾ ਗੁਪਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਤੀ ਨੂੰ ਕੈਂਸਰ ਹੋਇਆ ਸੀ, ਤਾਂ ਉਹ ਹਮੇਸ਼ਾ ਉਨ੍ਹਾਂ ਨੂੰ ਹੌਂਸਲਾ ਦਿੰਦੇ ਸਨ। ਬਾਕੀ ਪਰਿਵਾਰਕ ਮੈਂਬਰ ਵੀ ਵੱਧ ਤੋਂ ਵੱਧ ਉਨ੍ਹਾਂ ਦਾ ਸਾਥ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣ ਦੀ ਵਧੇਰੇ ਲੋੜ ਹੈ।