ETV Bharat / city

ਡਿਪਟੀ ਸੀਐੱਮ ਦੇ ਪ੍ਰੋਗਰਾਮ ’ਚ ਮਹਿਲਾ ਨੇ ਕੀਤਾ ਹੰਗਾਮਾ, ਲਗਾਏ ਇਹ ਇਲਜ਼ਾਮ

author img

By

Published : Dec 13, 2021, 4:48 PM IST

ਲੁਧਿਆਣਾ ਦੇ ਇੱਕ ਹਸਪਤਾਲ ਚ ਡਿਪਟੀ ਸੀਐੱਮ ਓਪੀ ਸੋਨੀ ਇੱਕ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਪਹੁੰਚੇ ਸੀ। ਇਸ ਦੌਰਾਨ ਇੱਕ ਮਹਿਲਾ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਹੰਗਾਮਾ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਪੁਲਿਸ ਤੋਂ ਪ੍ਰਤਾੜਿਤ ਹੈ ਅਤੇ ਇਨਸਾਫ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸੇ ਫਰਿਆਦ ਨੂੰ ਲੈ ਕੇ ਉਹ ਡਿਪਟੀ ਸੀਐੱਮ ਓਪੀ ਸੋਨੀ ਦੇ ਕੋਲ ਆਈ ਸੀ ਪਰ ਪੁਲਿਸ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ।

ਡਿਪਟੀ ਸੀਐਮ ਓ ਪੀ ਸੋਨੀ ਦੇ ਪ੍ਰੋਗਰਾਮ ਚ ਮਹਿਲਾ ਦਾ ਹੰਗਾਮਾ

ਲੁਧਿਆਣਾ: ਸ਼ਹਿਰ ’ਚ ਡਿਪਟੀ ਸੀਐੱਮ ਓਪੀ ਸੋਨੀ ਦੇ ਪ੍ਰੋਗਰਾਮ ’ਚ ਇੱਕ ਮਹਿਲਾ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਮੌਕੇ ਤੇ ਮੌਜੂਦ ਪੁਲਿਸ ਦੀ ਟੀਮ ਨੇ ਮਹਿਲਾ ਨੂੰ ਕਾਫੀ ਮੁਸ਼ਕਤ ਤੋਂ ਬਾਅਦ ਬਾਹਰ ਕੱਢ ਦਿੱਤਾ। ਹੰਗਾਮਾ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਪੁਲਿਸ ਤੋਂ ਪ੍ਰਤਾੜਿਤ ਹੈ ਅਤੇ ਇਨਸਾਫ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸੇ ਫਰਿਆਦ ਨੂੰ ਲੈ ਕੇ ਉਹ ਡਿਪਟੀ ਸੀਐੱਮ ਓਪੀ ਸੋਨੀ ਦੇ ਕੋਲ ਆਈ ਸੀ ਪਰ ਪੁਲਿਸ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ।

ਮਹਿਲਾ ਨੇ ਦੱਸਿਆ ਕਿ ਉਹ ਕਿਰਾਏ ਤੇ ਰਹਿੰਦੀ ਹੈ ਅਤੇ ਮਕਾਨ ਮਾਲਿਕਾਂ ਦੇ ਨਾਲ ਮਿਲ ਕੇ ਪੁਲਿਸ ਨੇ ਉਸਦੇ ਘਰ ਦਾ ਸਾਮਾਨ ਚੋਰੀ ਕਰਵਾ ਦਿੱਤਾ। ਜਿਸ ਕਰਕੇ ਉਹ ਅੱਜ ਪ੍ਰੋਗਰਾਮ ਚ ਮਿਲਣ ਆਈ ਤਾਂ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ।

ਹੰਗਾਮਾ ਕਰਨ ਵਾਲੀ ਮਹਿਲਾ ਮਨਜਿੰਦਰ ਕੌਰ ਨੇ ਦੱਸਿਆ ਕਿ ਉਹ ਬਰਨਾਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਇੱਥੇ ਲੁਧਿਆਣਾ ’ਚ ਕਿਰਾਏ ’ਤੇ ਰਹਿੰਦੀ ਹੈ ਪਰ ਉਸ ਨਾਲ ਜੋ ਸਲੂਕ ਕੀਤਾ ਗਿਆ ਉਹ ਬੇਹੱਦ ਮੰਦਭਾਗਾ ਸੀ। ਮਹਿਲਾ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਇਨਸਾਫ਼ ਤਾਂ ਕੀ ਦੇਣਾ ਸੀ ਸਗੋਂ ਦੁਕਾਨ ਮਾਲਿਕ ਨਾਲ ਮਿਲ ਕੇ ਉਸ ਦਾ ਸਾਮਾਨ ਹੀ ਚੋਰੀ ਕਰਵਾ ਦਿੱਤਾ। ਪੀੜਤ ਮਹਿਲਾ ਨੇ ਇਨਸਾਫ ਦੀ ਮੰਗ ਕੀਤੀ ਹੈ।

ਉਧਰ ਦੂਜੇ ਪਾਸੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਜੋ ਵੀ ਪੀੜਤ ਮਹਿਲਾ ਦਾ ਮਸਲਾ ਹੈ ਉਸ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਇਸ ਪੂਰੇ ਮਾਮਲੇ ਵਿਚ ਪੁਲਿਸ ਮੁਲਾਜ਼ਮਾਂ ਨੇ ਵਧੀਕੀ ਕੀਤੀ ਹੋਵੇਗੀ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਪੀੜਤ ਮਹਿਲਾ ਦੇ ਨਾਲ ਧੱਕੇ ਮੁੱਕੇ ਦੀ ਗੱਲ ’ਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਹੈ।

ਇਹ ਵੀ ਪੜੋ: ਬਾਰ ਵਿੱਚ ਛਾਪੇਮਾਰੀ, ਗੁਪਤ ਬੇਸਮੈਂਟ ਵਿੱਚ ਮਿਲੀਆਂ ਬਾਰ ਦੀਆਂ 17 ਲੜਕੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.