ਲੁਧਿਆਣਾ: ਮੁੱਲਾਂਪੁਰ ਮੰਡੀ 'ਚ ਕਣਕ ਦਾ ਸੀਜਨ ਹੁਣ ਖਤਮ ਹੋ ਗਿਆ ਹੈ। ਮੰਡੀ ਦੇ ਪ੍ਰਧਾਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਉਸਦੀ ਪੇਮੈਂਟਸਮੇਂ ਸਿਰ ਮਿਲ ਚੁੱਕੀ ਹੈ। ਬਸ ਕੁਝ ਥਾਂ ਤੇ ਥੋੜ੍ਹੀ ਬਹੁਤ ਲਿਫਟਿੰਗ ਦੀ ਸਮੱਸਿਆ ਆਈ ਸੀ ਉਹ ਵੀ ਹੁਣ ਖਤਮ ਹੋ ਚੁੱਕੀ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੌਸਮ ਦੀ ਮਾਰ ਕਿਸਾਨਾਂ 'ਤੇ ਜ਼ਰੂਰ ਪਈ ਹੈ ਕਿਉਂਕਿ ਪਰ ਏਕੜ ਪਿੱਛੇ ਲਗਭਗ ਤਿੰਨ ਤੋਂ ਚਾਰ ਕੁਇੰਟਲ ਕਣਕ ਝਾੜ ਘਟਿਆ ਹੈ ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ।
ਦੂਜੇ ਪਾਸੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਮੰਡੀਆਂ 'ਚ ਸਮੇਂ ਸਿਰ ਕਣਕ ਦੀ ਖਰੀਦ ਹੋ ਗਈ ਸੀ ਅਤੇ ਪੇਮੈਂਟ ਵੀ ਪੂਰੀ ਹੋ ਚੁੱਕੀ ਹੈ, ਕਿਸਾਨਾਂ 'ਚ ਇਹ ਮਲਾਲ ਜਰੂਰ ਹੈ ਕਿ ਇਸ ਵਾਰ ਮੌਸਮ ਦੀ ਮਾਰ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ 'ਤੇ ਝਾੜ ਕਾਰਣ ਤਿੰਨ ਕੁਇੰਟਲ ਪ੍ਰਤੀ ਏਕੜ ਘੱਟ ਗਿਆ ਹੈ।