ਲੁਧਿਆਣਾ: ਢੋਲੇਵਾਲ ਸ਼ਮਸ਼ਾਨ ਘਾਟ ਵਿਖੇ ਮਰਨ ਵਾਲਿਆਂ ਦੀਆਂ ਅਸਥੀਆਂ ਕਈ ਸਮੇਂ ਤੋਂ ਪਈਆਂ ਹੋਇਆ ਹਨ। ਕੁਝ ਪਰਿਵਾਰ ਵਾਲੇ ਇਕਾਂਤਵਾਸ ਕਾਰਨ ਤੇ ਕੁਝ ਮਹਾਂਮਾਰੀ ਦੇ ਡਰ ਨਾਲ ਅਸਥੀਆਂ ਨਹੀਂ ਲੈ ਜਾ ਪਾ ਰਹੇ ਹਨ। ਸ਼ਮਸ਼ਾਨ ਘਾਟ ਦੇ ਪੰਡਿਤ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਨ ਦੇ ਬਾਵਜੂਦ ਵੀ ਉਹ ਆਪਣੇ ਜਿਆ ਦੀਆਂ ਅਸਥੀਆਂ ਲੈ ਜਾਣ ਨੂੰ ਰਾਜ਼ੀ ਨਹੀਂ ਹੋ ਰਹੇ ਹਨ। ਹੁਣ ਹਾਲਾਤ ਅਜਿਹੇ ਹਨ ਕਿ ਸ਼ਮਸ਼ਾਨ ਘਾਟ ਸਟਾਫ ਨੂੰ ਹੀ ਆਖ਼ਰੀ ਵਿਧੀ ਕਰਨੀ ਪੈਂ ਰਹੀ ਹੈ।
ਫੋਨ ਕਰਨ ਦੇ ਬਾਵਜੂਦ ਪਰਿਵਾਰਕ ਮੈਂਬਰ ਆਪਣੇ ਜਿਆ ਦੀਆਂ ਅਸਥੀਆਂ ਲੈ ਜਾਣ ਨੂੰ ਰਾਜ਼ੀ ਨਹੀਂ ਹੋ ਰਹੇ, ਜਿਸ ਕਰ ਕੇ ਸ਼ਮਸ਼ਾਨਘਾਟ ਸਟਾਫ ਨੂੰ ਹੀ ਆਖਰੀ ਵਿਧੀ ਦੀ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਸ਼ਮਸ਼ਾਨਘਾਟ ਵਿੱਚ ਗੈਸ ਰਾਹੀਂ ਅੰਤਿਮ ਸਸਕਾਰ ਕਰਨ ਲਈ ਵੀ ਉਡੀਕ ਕਰਨੀ ਪੈਂਦੀ ਹੈ। ਪਰ ਹੁਣ ਦੂਜੀ ਮਸ਼ੀਨ ਵੀ ਬਣਾ ਲਈ ਗਈ ਹੈ ਲੱਕੜਾ ਤੇ ਵੀ ਮ੍ਰਿਤਕਾਂ ਦੇ ਸਸਕਾਰ ਦੀ ਸ਼ੁਰੂਆਤ ਕੀਤੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸੇਨੇਟੈਜ਼ਰ ਲਿਆਉਣ ਲਈ ਵੀ ਕਿਹਾ ਜਾਂਦਾ।
ਪੰਡਿਤ ਨੇ ਦੱਸਿਆ ਕਿ ਲੁਧਿਆਣਾ ਦੇ ਢੋਲੇਵਾਲ 'ਚ ਹੀ ਇਕਲੌਤਾ ਸ਼ਮਸ਼ਾਨ ਘਾਟ ਹੈ, ਜਿਥੇ ਗੈਸ ਮਸ਼ੀਨ ਰਾਹੀਂ ਸਸਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫੋਨ ਕਰਨ ਦੇ ਬਾਵਜੂਦ ਉਹ ਆਪਣੇ ਜੀਅ ਦੀਆਂ ਅਸਥੀਆਂ ਨਹੀਂ ਲਿਜਾ ਰਹੇ ਹਨ, ਸ਼ਮਸ਼ਾਨ ਘਾਟ 'ਤੇ ਹੁਣ ਅਸਥੀਆਂ ਰੱਖਣ ਦੀ ਵੀ ਥਾਂ ਨਹੀਂ। ਪੰਡਿਤ ਨੇ ਦੱਸਿਆ ਕਿ 30 ਤੋਂ ਵੱਧ ਅਸਥੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਹਾਂਮਾਰੀ ਕਰਕੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 10 ਅਜਿਹੇ ਲੋਕ ਨੇ ਜੋ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਹੀ ਨਹੀ ਲੈ ਜਾ ਰਹੇ, ਜਿਸ ਕਰਕੇ ਲਵਾਰਿਸ ਲਾਸ਼ਾਂ ਵਾਂਗ ਉਨ੍ਹਾਂ ਦੀ ਅੰਤਿਮ ਵਿਧੀ ਵੀ ਸ਼ਮਸ਼ਾਨ ਘਾਟ ਦੇ ਸਟਾਫ ਨੂੰ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦੂਜੀ ਮਸ਼ੀਨ ਵੀ ਲੱਗ ਰਹੀ ਹੈ, ਗੈਸ ਰਾਹੀਂ ਸਸਕਾਰ ਨੂੰ ਉਡੀਕ ਨਹੀਂ ਕਰਨੀ ਹੋਵੇਗੀ।
ਕੋਰੋਨਾ ਮਹਾਂਮਾਰੀ ਦਾ ਅਸਰ ਰਿਸ਼ਤਿਆਂ 'ਤੇ ਵੀ ਪੈ ਰਿਹਾ ਹੈ ਕਿਉਂਕਿ ਆਪਣੇ ਹੀ ਆਪਣਿਆਂ ਦੀਆਂ ਅਸਥੀਆਂ ਲੈ ਜਾਣ ਤੋਂ ਕਤਰਾ ਰਹੇ ਹਨ। ਏਥੋਂ ਤੱਕ ਕਿ ਕੁਝ ਲੋਕ ਅਜਿਹੇ ਬਦਕਿਸਮਤ ਹਨ ਕਿ ਇਕਾਂਵਾਸ 'ਚ ਹੋਣ ਕਰਕੇ ਉਹ ਮ੍ਰਿਤਕ ਦਾ ਸਮੇਂ ਸਿਰ ਅੰਤਿਮ ਵਿਧੀ ਕਰਨ ਤੋਂ ਵੀ ਅਸਮਰੱਥ ਹਨ।