ETV Bharat / city

ਪਰਵਾਸੀ ਮਜ਼ਦੂਰਾਂ ਦੀ ਲੁੱਟ ਕਰ ਰਿਹਾ ਟਰਾਂਸਪੋਰਟ ਮਾਫੀਆ, ਕੋਰੋਨਾ ਦਾ ਵੀ ਨਹੀਂ ਡਰ

ਖੰਨਾ ਵਿਖੇ ਇੱਕ ਟਰਾਂਸਪੋਰਟ ਮਾਫੀਆ ਦਾ ਪਰਦਾਫਾਸ਼ ਹੋਇਆ ਜੋ ਲਾਕਡਾਉਨ ਦੇ ਡਰੋਂ ਯੂਪੀ, ਬਿਹਾਰ ’ਚ ਮੁੜ ਆਪਣੇ ਘਰ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ 1500 ਤੋਂ ਲੈ ਕੇ 2500 ਰੁਪਏ ਤੱਕ ਕਿਰਾਇਆ ਵਸੂਲ ਕੇ ਇੱਕ ਬੱਸ ਅੰਦਰ 80 ਤੋਂ 90 ਸਵਾਰੀਆਂ ਭਰ ਕੇ ਕੋਰੋਨਾ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਪਰਵਾਸੀ ਮਜ਼ਦੂਰਾਂ ਦੀ ਲੁੱਟ ਕਰ ਰਿਹਾ ਟਰਾਂਸਪੋਰਟ ਮਾਫੀਆ, ਕੋਰੋਨਾ ਦਾ ਵੀ ਨਹੀਂ ਡਰ
ਪਰਵਾਸੀ ਮਜ਼ਦੂਰਾਂ ਦੀ ਲੁੱਟ ਕਰ ਰਿਹਾ ਟਰਾਂਸਪੋਰਟ ਮਾਫੀਆ, ਕੋਰੋਨਾ ਦਾ ਵੀ ਨਹੀਂ ਡਰ
author img

By

Published : Apr 21, 2021, 7:40 PM IST

ਖੰਨਾ: ਦੇਸ਼ ਭਰ ’ਚ ਜਿਵੇਂ ਹੀ ਸੰਪੂਰਨ ਲਾਕਡਾਊਨ ਲੱਗਣ ਦਾ ਖਤਰਾ ਵਧਿਆ ਉਵੇਂ ਹੀ ਵੱਖ-ਵੱਖ ਮਾਫੀਆ ਵੱਲੋਂ ਆਮ ਜਨਤਾ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਇਹ ਮਾਫੀਆ ਬਿਨ੍ਹਾਂ ਕਿਸੇ ਖੌਫ ਦੇ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਦੇ ਨਾਲ-ਨਾਲ ਆਮ ਲੋਕਾਂ ਦੀਆਂ ਜੇਬਾਂ ਉੱਪਰ ਡਾਕਾ ਮਾਰ ਕੇ ਰੋਜ਼ਾਨਾ ਹੀ ਲੱਖਾਂ ਰੁਪਏ ਦੀ ਕਮਾਈ ਕਰਨ ਲੱਗ ਪਿਆ ਹੈ। ਖੰਨਾ ਵਿਖੇ ਇੱਕ ਟਰਾਂਸਪੋਰਟ ਮਾਫੀਆ ਦਾ ਪਰਦਾਫਾਸ਼ ਹੋਇਆ ਜੋ ਲਾਕਡਾਉਨ ਦੇ ਡਰੋਂ ਯੂਪੀ, ਬਿਹਾਰ ’ਚ ਮੁੜ ਆਪਣੇ ਘਰ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ 1500 ਤੋਂ ਲੈ ਕੇ 2500 ਰੁਪਏ ਤੱਕ ਕਿਰਾਇਆ ਵਸੂਲ ਕੇ ਇੱਕ ਬੱਸ ਅੰਦਰ 80 ਤੋਂ 90 ਸਵਾਰੀਆਂ ਭਰ ਕੇ ਕੋਰੋਨਾ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਆਰਟੀਓ ਨੇ ਕੁੱਝ ਬੱਸਾਂ ਕੋਲੋਂ ਜੁਰਮਾਨਾ ਵਸੂਲਿਆ ਪ੍ਰੰਤੂ ਆਰਟੀਓ ਦੇ ਜਾਣ ਮਗਰੋਂ ਬੱਸਾਂ ਵਾਲੇ ਫਿਰ ਗੈਰ ਕਾਨੂੰਨੀ ਧੰਦਾ ਕਰਨ ਲੱਗ ਪਏ।
ਇਹ ਵੀ ਪੜੋ: ਮੌਸਮ ਦੇ ਬਦਲਿਆ ਮਿਜਾਜ਼, ਕਿਸਾਨ ਪ੍ਰੇਸ਼ਾਨ

ਹੈਰਾਨੀ ਦੀ ਗੱਲ ਇਹ ਹੈ ਕਿ ਖੰਨਾ ਤੋਂ ਲੈ ਕੇ ਯੂਪੀ ਬਿਹਾਰ ਤੱਕ ਪੁਲਿਸ ਦੇ ਕਿੰਨੇ ਨਾਕੇ ਆਉਂਦੇ ਹਨ ਕਦੇ ਵੀ ਕਿਸੇ ਨਾਕੇ ਉੱਪਰ ਪੁਲਿਸ ਨੇ ਇਹਨਾਂ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ। ਜਿਸ ਤੋਂ ਸਵਾਲ ਉੱਠਦਾ ਹੈ ਕਿ ਪੁਲਿਸ ਨਾਲ ਵੀ ਇਹਨਾਂ ਦੀ ਮਿਲੀਭੁਗਤ ਹੋ ਸਕਦੀ ਹੈ। ਮਜ਼ਬੂਰੀ ’ਚ ਘਰਾਂ ਨੂੰ ਵਾਪਸ ਜਾ ਰਹੇ ਮਜ਼ਦੂਰਾਂ ਨੇ ਕਿਹਾ ਕਿ ਕਿਰਾਇਆ ਵੀ ਪੂਰਾ ਵਸੂਲਿਆ ਜਾ ਰਿਹਾ ਹੈ ਅਤੇ ਬੱਸਾਂ ਅੰਦਰ ਮੇਜ ਤੱਕ ਲਾ ਕੇ ਬਿਠਾਇਆ ਗਿਆ ਹੈ। ਬੱਸਾਂ ਵਾਲੇ ਪਹਿਲਾਂ ਕਿਰਾਇਆ ਲੈ ਲੈਂਦੇ ਹਨ ਤਾਂ ਕਿ ਕੋਈ ਬੋਲ ਵੀ ਨਾ ਸਕੇ। ਇਹ ਵੀ ਪੜੋ: ਨਸ਼ੇ ਦੀ ਓਵਰਡੋਜ ਨਾਲ ਸਤਾਰਾਂ ਸਾਲਾ ਨੌਜਵਾਨ ਦੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.