ਲੁਧਿਆਣਾ: ਪ੍ਰਸ਼ਾਸਨ ਨੇ ਕੋਰੋਨਾ ਨੂੰ ਲੈ ਕੇ ਹਿਦਾਇਤਾਂ ਵਿੱਚ ਸਖ਼ਤੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵਪਾਰੀਆਂ ਦੇ ਮੁਰਝਾਏ ਚਿਹਰੇ ਦੇਖਣ ਨੂੰ ਮਿਲੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵੀਂਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ, ਜਿਸ ਵਿੱਚ ਸਕੂਲ ਕਾਲਜ ਬੰਦ ਰੱਖਣ, ਮਾਸਕ ਲਾਜ਼ਮੀ ਪਾਉਣ ਅਤੇ ਜਨਤਕ ਥਾਵਾਂ 'ਤੇ ਭੀੜ ਨਾ ਇਕੱਠੀ ਕਰਨ ਅਤੇ ਰੈਸਟੋਰੈਂਟ ਹੋਟਲਾਂ ਸਿਨੇਮਾ ਘਰਾਂ ਜਿਮ ਆਦਿ ਵਿੱਚ 50 ਫ਼ੀਸਦੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਿਸ ਨੂੰ ਲੈ ਕੇ ਜਦੋਂ ਸਾਡੇ ਸਹਿਯੋਗੀਆਂ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਜਾਨ ਦੇ ਮੱਦੇਨਜ਼ਰ ਤਾਂ ਸਰਕਾਰ ਦਾ ਫ਼ੈਸਲਾ ਸਹੀ ਹੈ, ਪਰ ਜੇਕਰ ਵਪਾਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।
ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਲੋਕ ਹਾਲੇ ਵੀ ਬਿਨਾਂ ਮਾਸਕ ਤੋਂ ਘੁੰਮਦੇ ਹਨ, ਹਾਲਾਂਕਿ ਸਰਕਾਰ ਨੇ ਨਾਈਟ ਕਰਫਿਊ ਵੀ ਲਾ ਦਿੱਤਾ ਗਿਆ, ਜਿਸ ਨੂੰ ਲੈ ਕੇ ਵਪਾਰੀਆਂ ਨੇ ਕਿਹਾ ਕਿ ਇਸ ਦਾ ਪ੍ਰਭਾਵ ਵਪਾਰ 'ਤੇ ਪਵੇਗਾ। ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੋਵੇਗਾ।
ਵਪਾਰੀਆਂ ਨੇ ਕਿਹਾ ਕਿ ਹਾਲਾਂਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਸ਼ਕਤੀਆਂ ਵੀ ਜ਼ਰੂਰੀ ਸੀ ਪਰ ਇਸ ਵੇਲੇ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ, ਅਜਿਹੇ ਵਿੱਚ ਕੋਰੋਨਾ ਕਰਕੇ ਸਖ਼ਤੀਆਂ ਅਤੇ ਨਾਈਟ ਕਰਫਿਊ ਇਸ ਦਾ ਪ੍ਰਭਾਵ ਵਪਾਰ 'ਤੇ ਪਵੇਗਾ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ, ਰਾਜਸੀ ਰੈਲੀਆਂ ਜਾਰੀ !