ਲੁਧਿਆਣਾ: ਪੰਜਾਬ ਭਰ ਵਿੱਚ ਕੱਲ੍ਹ ਤੋਂ ਟੋਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਣ ਜਾ ਰਿਹਾ ਹੈ ਅਤੇ ਵਧੀਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਜਿਸ ਕਾਰਨ ਲੋਕਾਂ ਨੂੰ ਹੋਰ ਵੀ ਜਿਆਦਾ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੱਲ ਕੀਤੀ ਜਾਵੇ ਤਾਂ ਲੁਧਿਆਣਾ ਲਾਡੋਵਾਲ ਦੇ ਪਿੱਛੇ ਸਾਊਥ ਸਿਟੀ ਨੈਸ਼ਨਲ ਹਾਈਵੇ ’ਤੇ ਬਣੇ ਟੋਲ ਟੈਕਸ ’ਤੇ ਵੀ ਕੀਮਤਾਂ ਵਧੀਆਂ ਹਨ ਅਤੇ ਹੁਣ ਗੱਡੀ ਦੀ ਅਣਜਾਣ ਦੀ ਕੀਮਤ ਜੋ ਪਹਿਲਾਂ 50 ਰੁਪਏ ਸੀ ਹੁਣ 55 ਰੁਪਏ ਹੋ ਜਾਵੇਗੀ।
ਟੋਲ ਪਲਾਜ਼ਾ ’ਤੇ ਤੈਨਾਤ ਮੈਨੇਜਰ ਨੇ ਦੱਸਿਆ ਕਿ ਸਿਰਫ਼ ਵਾਪਸੀ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ ਜਦਕਿ ਇਕ ਸਾਈਡ ਲਈ ਪਹਿਲਾਂ ਵਾਂਗ 35 ਰੁਪਏ ਹੀ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਕਾਰ ਦੇ ਨਾਲ ਵੱਡੀਆਂ ਗੱਡੀਆਂ ਦੇ ਟੋਲ ਵਿੱਚ ਵੀ ਪੰਜ ਰੁਪਏ ਇਜ਼ਾਫਾ ਹੋਇਆ ਹੈ। ਇਸ ਸਬੰਧੀ ਕੌਮੀ ਹਾਈਵੇਅ ਅਥਾਰਿਟੀ ਵੱਲੋਂ ਉਨ੍ਹਾਂ ਨੂੰ ਨੋਟੀਫਿਕੇਸ਼ਨ ਵੀ ਆ ਚੁੱਕਾ ਹੈ ਅਤੇ ਅੱਜ ਅੱਧੀ ਰਾਤ ਤੋਂ ਇਹ ਵਧੀਆ ਕੀਮਤਾਂ ਲਾਗੂ ਹੋ ਜਾਣਗੀਆਂ।
ਉਧਰ ਦੂਜੇ ਪਾਸੇ ਟੋਲ ਦੀਆਂ ਕੀਮਤਾਂ ਵਧਣ ਨੂੰ ਲੈ ਕੇ ਆਮ ਰਾਹਗੀਰਾਂ ਨੇ ਆਪਣੀ ਭੜਾਸ ਕੱਢੀ ਹੈ ਅਤੇ ਕਿਹਾ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਪੈਟਰੋਲ ਡੀਜ਼ਲ ਲਗਾਤਾਰ ਮਹਿੰਗਾ ਹੋ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹੁਣ ਟੋਲ ਟੈਕਸ ਵੀ ਵਧਾਏ ਜਾ ਰਹੇ ਹਨ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਾਰ ਖਰੀਦਣ ਲੱਗੇ ਸਰਕਾਰ ਪਹਿਲਾਂ ਹੀ ਰੋਡ ਟੈਕਸ ਲੈ ਲੈਂਦੀ ਹੈ ਤਾਂ ਹੁਣ ਇਹ ਕਾਹਦਾ ਟੈਕਸ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜੋ ਕਿ ਬੰਦ ਹੋਣਾ ਚਾਹੀਦਾ ਹੈ। ਰਾਹਗੀਰਾਂ ਨੇ ਕਿਹਾ ਕਿ ਲੁਧਿਆਣਾ ਤੋਂ ਜਲੰਧਰ ਜਾਣ ਵਿੱਚ ਹੀ ਦੋ ਟੋਲ ਟੈਕਸ ਲਗਦੇ ਹਨ ਇਨ੍ਹਾਂ ਪੈਟਰੋਲ ਜਾਂ ਡੀਜ਼ਲ ਨਹੀਂ ਲੱਗਦਾ ਜਿੰਨਾ ਟੋਲ ਤੇ ਖ਼ਰਚ ਆ ਜਾਂਦਾ ਹੈ।
ਇਹ ਵੀ ਪੜੋ: ਬਾਲ ਸੁਧਾਰ ਘਰ ਚੋਂ ਭੱਜੇ ਦੋ ਬਾਲ ਕੈਦੀ, ਘਟਨਾ ਸੀਸੀਟੀਵੀ ’ਚ ਕੈਦ