ਲੁਧਿਆਣਾ: 14 ਫਰਵਰੀ ਨੂੰ ਹੋਈ ਵੋਟਿੰਗ ਦੇ ਨਤੀਜੇ ਐਲਾਨੇ ਗਏ ਅਤੇ ਮਾਹਿਰਾਂ ਦੇ ਮੁਤਾਬਕ ਮੌਜੂਦਾ ਸਰਕਾਰ ਵੱਲੋਂ ਹੀ ਸਥਾਨਕ ਚੋਣਾਂ ਦੇ ਨਤੀਜਿਆਂ ਦੌਰਾਨ ਜਿੱਤ ਦਰਜ ਕੀਤੀ ਗਈ। 114 ਵਾਰਡਾਂ ਵਿੱਚੋਂ ਕਾਂਗਰਸ ਦੇ ਖੇਮੇ 82 ਵਿੱਚ ਜਦੋਂ ਕਿ ਅਕਾਲੀ ਦਲ ਦੀ ਝੋਲੀ 16 ਵਾਰਡ ਆਏ। ਉੱਥੇ ਹੀ ਆਮ ਆਦਮੀ ਪਾਰਟੀ ਜੋ ਕਿ ਪਹਿਲੀ ਵਾਰ ਸਥਾਨਕ ਚੋਣਾਂ ਚ ਹਿੱਸਾ ਲੈ ਰਹੀ ਸੀ ਉਸ ਦੀ ਝੋਲੀ ਮਹਿਜ਼ 3 ਵਾਰਡ ਹੀ ਆਏ। ਕਿਸਾਨ ਅੰਦੋਲਨ ਦਾ ਅਸਰ ਭਾਜਪਾ ਦੇ ਉਮੀਦਵਾਰ ਅਤੇ ਪੈਂਦਾ ਜ਼ਰੂਰ ਵਿਖਾਈ ਦਿੱਤਾ। ਲੁਧਿਆਣਾ ਦੇ ਵਿੱਚ 114 ਵਾਰਡਾਂ ਵਿਚੋਂ ਭਾਜਪਾ ਨੂੰ ਮਹਿਜ਼ 2 ਵਾਰਡਾਂ ਦੇ ਵਿੱਚ ਹੀ ਜਿੱਤ ਮਿਲੀ। ਵੋਟਾਂ ਦੀ ਗਿਣਤੀ ਸਵੇਰੇ ਤੋਂ ਤਾਂ ਅਮਨੋ ਅਮਾਨ ਨਾਲ ਚੱਲਦੀ ਰਹੀ ਪਰ ਦੁਪਹਿਰ ਤਕ ਆਉਦਿਆ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਵੱਲੋਂ ਹਾਈਵੇ ਜਾਮ ਕਰ ਦਿੱਤਾ ਗਿਆ। ਲੁਧਿਆਣਾ ਦੇ ਡੀ.ਸੀ. ਨੇ ਆ ਕੇ ਧਰਨਾ ਸ਼ਾਂਤ ਕਰਵਾਇਆ ਪਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਗਿਣਤੀ ਸੈਂਟਰ ਆ ਪਹੁੰਚੇ ਜਿਥੇ ਗਿਣਤੀ ਕੇਂਦਰ ਦੇ ਬਾਹਰ ਵੀ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ।
ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਜੇਤੂ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਜਗਰਾਓਂ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਜੋ ਇਲਾਕੇ ਦੇ ਵਿੱਚ ਵਿਕਾਸ ਦੇ ਕਾਰਜ ਕਰਵਾਏ ਗਏ ਨੇ ਉਸ ਦੇ ਮੱਦੇਨਜ਼ਰ ਸਥਾਨਕ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਹੋਈ ਹੈ। ਜਦੋਂ ਕਿ ਆਜ਼ਾਦ ਜੇਤੂ ਉਮੀਦਵਾਰ ਨੇ ਕਿਹਾ ਕਿ ਉਹ ਆਜ਼ਾਦ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ ਪਾਰਟੀ ਦਾ ਲੜ ਫੜਨ ਕਰਕੇ ਉਮੀਦਵਾਰ ਤੇ ਦਬਾਅ ਬਣਿਆ ਰਹਿੰਦਾ ਹੈ। ਇਸ ਕਰਕੇ ਵਿਕਾਸ ਕਾਰਜ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਜਦੋਂਕਿ ਜਗਰਾਉਂ ਦੇ ਵਿਚ ਇਕਲੌਤੀ ਸੀਟ ਜਿੱਤਣ ਵਾਲੇ ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋ ਮਹਿਜ਼ ਪੰਜ ਵੋਟਾਂ ਨਾਲ ਜੇਤੂ ਐਲਾਨੇ ਗਏ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੀ ਵਾਰ ਵੀ ਆਪਣੇ ਵਾਰਡ ਤੋਂ ਜਿੱਤੇ ਸਨ ਅਤੇ ਇਸ ਵਾਰ ਵੀ ਉਨ੍ਹਾਂ ਨੂੰ ਆਪਣੇ ਵਾਰਡਾਂ ਵਿਚ ਲੋਕਾਂ ਨੇ ਵਿਕਾਸ ਦੇ ਮੱਦੇਨਜ਼ਰ ਜਿੱਤ ਦਰਜ ਕਰਵਾਈ ਹੈ। ਉਧਰ ਜਗਰਾਉਂ ਦੇ ਵਿੱਚ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਕੋਈ ਵੀ ਖ਼ਾਤਾ ਨਾ ਖੁੱਲ੍ਹਣ ਕਰਕੇ ਰੋਹ ’ਚ ਆਈ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਫ਼ਿਰੋਜ਼ਪੁਰ ਮਾਰਗ ਦੋ ਘੰਟੇ ਜਾਮ ਲਾਈ ਰੱਖਿਆ ਕੜੀ ਮੁਸ਼ੱਕਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਮ ਖੁਲ੍ਹਵਾਇਆ ਗਿਆ। ਜਿਸ ਤੋਂ ਬਾਅਦ ਕਾਂਗਰਸ ਉਮੀਦਵਾਰ ਦੇ ਪਤੀ ਨੇ ਆਪਣੀ ਹੀ ਸਰਕਾਰ ਅਤੇ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਦਿੱਤੇ। ਜਿਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਪਰ ਮੁੜ ਤੋਂ ਵਾਰਡ ਵਿਚ ਵੋਟਾਂ ਕਰਵਾਉਣ ਅਤੇ ਵੋਟਾਂ ਦੀ ਗਿਣਤੀ ਕਰਾਉਣ ਤੇ ਅੜੇ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹੋਰਨਾਂ ਵਰਕਰਾਂ ਨੂੰ ਸ਼ਾਂਤ ਕਰਵਾ ਕੇ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ। ਸੋ ਆਗਾਮੀ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨੇ ਜਾ ਰਹੇ ਸਥਾਨਕ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਜਿਸ ਵਿੱਚ ਲੁਧਿਆਣਾ ਦੇ ਉਹ ਰੋਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦਾ ਦਬਦਬਾ ਕਾਇਮ ਰਿਹਾ। ਹਾਲਾਂਕਿ ਵਿਰੋਧੀ ਪਾਰਟੀਆਂ ਲਗਾਤਾਰ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਰਹੀਆਂ ਅਤੇ ਕਈ ਥਾਂ ਧਰਨੇ ਵੀ ਲਾਏ ਗਏ ਪਰ ਅੰਤ ਨਤੀਜੇ ਈ.ਵੀ.ਐੱਮ. ਦੇ ਮੁਤਾਬਕ ਹੀ ਐਲਾਨੇ ਗਏ।