ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਲੁਧਿਆਣਾ ਦੇ ਸਨਅਤਕਾਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਸਮਾਗਮ ਉਲੀਕਿਆ ਗਿਆ ਅਤੇ ਸਨਅਤਕਾਰਾਂ ਦੇ ਵਿਚਾਰ ਲੈ ਕੇ ਇਸ ਨੂੰ ਮੈਨੀਫੈਸਟੋ ‘ਚ ਸ਼ਾਮਲ ਕਰਨ ਦੀ ਗੱਲ ਕਹੀ ਗਈ। ਇਸ ਦੌਰਾਨ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਸੁਖਬੀਰ ਬਾਦਲ ਪਹੁੰਚੇ ਤਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਤੋਂ ਸੁਖਬੀਰ ਖਫਾ ਹੋ ਕੇ ਚਲੇ ਗਏ।
ਇਹ ਵੀ ਪੜੋ: Punjab Delhi Education System Row: ਮਨੀਸ਼ ਸਿਸੋਦੀਆ ਨੇ ਸੂਚੀ ਜਾਰੀ ਕਰ ਪਰਗਟ ਸਿੰਘ ਨੂੰ ਕੀਤਾ ਸਵਾਲ
ਸੁਖਬੀਰ ਬਾਦਲ ਨੇ ਕਾਨਫਰੰਸ ਦੀ ਸ਼ੁਰੂਆਤ ਅਕਾਲੀ ਦਲ ਵੱਲੋਂ ਸਨਅਤਕਾਰਾਂ ਦੇ ਹਿੱਤਾਂ ਵਿੱਚ ਸਰਕਾਰ ਬਣਨ ਤੇ ਕੀਤੇ ਜਾਣ ਵਾਲੇ ਕੰਮਾਂ ਦੇ ਨਾਲ ਕੀਤੀ, ਪਰ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਸੁਖਬੀਰ ਬਾਦਲ (Sukhbir Singh Badal) ਨੂੰ ਸਵਾਲ ਕੀਤਾ ਕਿ ਤੁਹਾਡੇ ਕਰੀਬੀਆਂ ਦੇ ਦਫਤਰਾਂ ‘ਚ ਛਾਪੇਮਾਰੀ ਨੂੰ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ‘ਤੇ ਕੁਝ ਨਹੀਂ ਕਹਿਣਾ ਚਾਹੁੰਗਾ, ਇਹ ਏਜੰਸੀ ਦਾ ਕੰਮ ਹੈ, ਇਸ ਵਿੱਚ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਅਤੇ ਜਦੋਂ ਮੁੜ ਤੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਕਿ ਤੁਹਾਡੇ ਕਰੀਬੀਆਂ ‘ਤੇ ਕਿਉਂ ਚੋਣਾਂ ਤੋਂ ਪਹਿਲਾਂ ਹੀ ਛਾਪੇਮਾਰੀ ਹੋਈ ਤਾਂ ਉਹ ਕੁਝ ਵੀ ਬਿਨਾਂ ਬੋਲੇ ਪ੍ਰੈੱਸ ਕਾਨਫਰੰਸ ਛੱਡ ਕੇ ਚਲੇ ਗਏ।
ਹਾਲਾਂਕਿ ਪ੍ਰੈੱਸ ਕਾਨਫ਼ਰੰਸ ਛੱਡਣ ਤੋਂ ਪਹਿਲਾਂ ਸੁਖਬੀਰ ਬਾਦਲ (Sukhbir Singh Badal) ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਜ਼ਰੂਰ ਵਿਖਾਈ ਦਿੱਤੇ ਅਤੇ ਕਿਹਾ ਕਿ ਕੇਜਰੀਵਾਲ ਜਿੰਨਾ ਝੂਠ ਕੋਈ ਨਹੀਂ ਬੋਲਦਾ। ਉਨ੍ਹਾਂ ਨੇ ਕਿਹਾ ਸੀ ਕਿ ਉਹ ਚੋਣਾਂ ਨਹੀਂ ਲੜਨਗੇ, ਪਰ ਲੜ ਪਏ ਫਿਰ ਕੋਠੀ ਵੀਆਈਪੀ ਕਲਚਰ ਨਹੀਂ ਲੈਣਗੇ ਅਤੇ ਹੁਣ ਉਹ ਵੀ ਲੈ ਗਏ।