ETV Bharat / city

ਲੁਧਿਆਣਾ: ਕੋਰੋਨਾ ਤੋਂ ਬਚਾਅ ਲਈ ਏਸੀਪੀ ਦਫ਼ਤਰ ਨੂੰ ਲਈ ਕੀਤਾ ਹਾਈਟੈੱਕ

ਲੁਧਿਆਣਾ ਸ਼ਹਿਰ ਵਿੱਚ ਵੱਧ ਰਹੇ ਕੋਰੋਨਾ ਦੇ ਕਹਿਰ ਵਿੱਚ ਪੁਲਿਸ ਮਹਿਕਮਾ ਵੀ ਆਪਣੀ ਡਿਊਟੀ ਸਖ਼ਤੀ ਨਾਲ ਦੇ ਰਿਹਾ ਹੈ। ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਵਿੱਚ ਵੀ ਵਾਧਾ ਹੋਇਆ ਹੈ। ਇਸੇ ਦੌਰਾਨ ਏਸੀਪੀ ਕੇਂਦਰੀ ਵਰਿਆਮ ਸਿੰਘ ਨੇ ਕੋਰੋਨਾ ਤੋਂ ਬਚਾਅ ਲਈ ਨਵਾਂ ਤਰੀਕਾ ਲੱਭਿਆ ਹੈ। ਏਸੀਪੀ ਨੇ ਆਪਣੇ ਦਫ਼ਤਰ ਨੂੰ ਪੂਰੀ ਤਰ੍ਹਾਂ ਹਾਈਟੈਕ ਕਰ ਲਿਆ ਹੈ।

ludhiana acp central waryam Singh hi-teched his office to avoid corona
ਲੁਧਿਆਣਾ ਦੇ ਏਸੀਪੀ ਸੈਂਟਰ ਨੇ ਆਪਣੇ ਦਫ਼ਤਰ ਨੂੰ ਕੋਰੋਨਾ ਤੋਂ ਬਚਾਣ ਲਈ ਕੀਤਾ ਹਾਈਟੈੱਕ
author img

By

Published : Jun 22, 2020, 8:06 PM IST

ਲੁਧਿਆਣਾ: ਸ਼ਹਿਰ ਵਿੱਚ ਵੱਧ ਰਹੇ ਕੋਰੋਨਾ ਦੇ ਕਹਿਰ ਵਿੱਚ ਪੁਲਿਸ ਮਹਿਕਮਾ ਵੀ ਆਪਣੀ ਡਿਊਟੀ ਸਖ਼ਤੀ ਨਾਲ ਦੇ ਰਿਹਾ ਹੈ। ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਵਿੱਚ ਵੀ ਵਾਧਾ ਹੋਇਆ ਹੈ। ਇਸੇ ਦੌਰਾਨ ਏਸੀਪੀ ਕੇਂਦਰੀ ਵਰਿਆਮ ਸਿੰਘ ਨੇ ਕੋਰੋਨਾ ਤੋਂ ਬਚਾਅ ਲਈ ਨਵਾਂ ਤਰੀਕਾ ਲੱਭਿਆ ਹੈ। ਏਸੀਪੀ ਨੇ ਆਪਣੇ ਦਫ਼ਤਰ ਨੂੰ ਪੂਰੀ ਤਰ੍ਹਾਂ ਹਾਈਟੈਕ ਕਰ ਲਿਆ ਹੈ।

ਲੁਧਿਆਣਾ ਦੇ ਏਸੀਪੀ ਸੈਂਟਰ ਨੇ ਆਪਣੇ ਦਫ਼ਤਰ ਨੂੰ ਕੋਰੋਨਾ ਤੋਂ ਬਚਾਣ ਲਈ ਕੀਤਾ ਹਾਈਟੈੱਕ

ਵਰਿਆਮ ਸਿੰਘ ਆਪਣੇ ਦਫ਼ਤਰ ਵਿੱਚ ਅਫਸਰਾਂ ਅਤੇ ਲੋਕਾਂ ਦੇ ਨਾਲ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਬਣਾਏ ਗਏ ਕੈਬਿਨ ਦੀ ਵਰਤੋਂ ਕਰਦੇ ਹਨ। ਦਫ਼ਤਰ ਦੇ ਵਿੱਚ ਵਿਸ਼ੇਸ਼ ਯੂ.ਵੀ. ਕਿਰਨਾਂ ਦਾ ਬਾਕਸ ਵੀ ਲਗਾਇਆ ਗਿਆ। ਇਸ ਬਾਕਸ ਵਿੱਚ ਕੁੱਝ ਦੇਰ ਫਾਈਲਾਂ ਰੱਖਣ ਤੋਂ ਬਾਅਦ ਪੂਰੀ ਤਰ੍ਹਾਂ ਸੈਨੇਟਾਈਜ਼ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਹੀ ਇਨ੍ਹਾਂ ਫਾਈਲਾਂ 'ਤੇ ਏਸੀਪੀ ਦਸਖ਼ਤ ਕਰਦੇ ਹਨ ਅਤੇ ਇਨ੍ਹਾਂ ਫਾਈਲਾਂ ਨੂੰ ਦਫ਼ਤਰੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।

ਏਸੀਪੀ ਵਰਿਆਮ ਸਿੰਘ ਦੇ ਦਫ਼ਤਰ ਦਾ ਸਾਡੀ ਟੀਮ ਨੇ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਅਤੇ ਵਰਿਆਮ ਸਿੰਘ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਇਲਾਕੇ ਵਿੱਚ ਹੀ ਕੰਟੋਨਮੈਂਟ ਜ਼ੋਨ ਹਨ ਅਤੇ ਜੇਕਰ ਇਸ ਬਿਮਾਰੀ ਨਾਲ ਲੜਨਾ ਹੈ ਤਾਂ ਪੁਲਿਸ ਨੂੰ ਆਪਣਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਅਫ਼ਸਰ ਹੀ ਬੀਮਾਰੀ ਨਾਲ ਪੀੜਤ ਹੋ ਜਾਣਗੇ ਤਾਂ ਆਮ ਲੋਕਾਂ ਨੂੰ ਇਸ ਬੀਮਾਰੀ ਤੋਂ ਕੌਣ ਬਚਾਏਗਾ।

ਵਰਿਆਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਚਾਰ ਕੰਟੇਨਮੈਂਟ ਜ਼ੋਨ ਹਨ। ਜਿਨ੍ਹਾਂ ਵਿੱਚ ਛਾਉਣੀ ਮੁਹੱਲਾ ਪ੍ਰੇਮ ਨਗਰ, ਇਸਲਾਮ ਗੰਜ ਅਤੇ ਹਬੀਬ ਗੰਜ ਆਦਿ ਸ਼ਾਮਿਲ ਹਨ। ਇਸ ਕਰਕੇ ਉਨ੍ਹਾਂ ਵੱਲੋਂ ਇਤਿਹਾਤ ਦੇ ਤੌਰ ਤੇ ਇਹ ਮਾਡਲ ਕਿਸ ਹੋਰ ਸੂਬੇ ਦੀ ਪੁਲਿਸ ਵੱਲੋਂ ਵਰਤਿਆਂ ਜਾਂਦਾ ਵੇਖਿਆ ਸੀ, ਜਿਸ ਤੋਂ ਬਾਅਦ ਮੈਂ ਆਪਣੇ ਦਫ਼ਤਰ ਵਿੱਚ ਵੀ ਇਸ ਨੂੰ ਬਣਾ ਲਿਆ। ਉਨ੍ਹਾਂ ਕਿਹਾ ਕਿ ਇਸ ਬਾਸਕ ਨਾਲ ਵਿਸ਼ੇਸ਼ ਤੌਰ 'ਤੇ ਸਮਾਜਿਕ ਦੂਰੀ ਬਣੀ ਰਹਿੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨਾਂ ਵਿੱਚ ਲੋਕਾਂ ਨੂੰ ਸਮਝਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਟੀਮਾਂ ਨੂੰ ਪੀਪੀਈ ਕਿਟਾਂ ਅਤੇ ਮਾਸਕ ਅਤੇ ਦਸਤਾਨੇ ਆਦਿ ਨਾਲ ਲੈਸ ਕੀਤਾ ਗਿਆ ਹੈ।

ਜ਼ਿਕਰੇਖ਼ਾਸ ਹੈ ਕਿ ਲੁਧਿਆਣਾ ਵਿੱਚ ਲਗਾਤਾਰ ਕਰੋਨਾ ਦੇ ਕੇਸ ਵੱਧ ਰਹੇ ਨੇ ਬੀਤੇ ਦਿਨ ਵੀ ਇਕ ਏਐਸਆਈ ਸਣੇ ਛੇ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਏਸੀਪੀ ਅਨਿਲ ਕੋਹਲੀ ਕੋਰੋਨਾ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੇ ਵਿੱਚ ਏਸੀਪੀ ਵਰਿਆਮ ਸਿੰਘ ਵੱਲੋਂ ਵਰਤੀ ਜਾ ਰਹੀ ਸਾਵਧਾਨੀ ਇੱਕ ਵਧੀਆ ਕਦਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.