ETV Bharat / city

ਪਸੰਦ ਦੀ ਸਬਜ਼ੀ ਨਹੀਂ ਬਣੀ ਤਾਂ ਪੁੱਤ ਨੇ ਮਾਂ ਦੀ ਲਈ ਜਾਨ, ਪਿਤਾ ਨਾਲ ਵੀ ਕੀਤੀ ਕੁੱਟਮਾਰ - ਪਿਤਾ ਨਾਲ ਵੀ ਕੀਤੀ ਕੁੱਟਮਾਰ

ਲੁਧਿਆਣਾ ਦੇ ਨਿਊ ਅਸ਼ੋਕ ਨਗਰ ਵਿੱਚ ਇੱਕ ਨੌਜਵਾਨ ਨੇ ਆਪਣੀ ਮਾਂ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਪੂਰਾ ਮਾਮਲਾ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਮੁਲਜ਼ਮ ਪੁਲਿਸ ਦੇ ਕਬਜ਼ੇ ਵਿੱਚ ਹੈ। ਨਾਲ ਹੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Son beats mother to death
ਪੁੱਤ ਨੇ ਮਾਂ ਦੀ ਲਈ ਜਾਨ
author img

By

Published : Oct 19, 2022, 10:03 AM IST

ਲੁਧਿਆਣਾ: ਜ਼ਿਲ੍ਹੇ ਵਿੱਚ ਨਿਊ ਅਸ਼ੋਕ ਨਗਰ ਦੇ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤ ਆਪਣੇ ਹੀ ਮਾਪਿਆਂ ਲਈ ਕਪੁੱਤ ਬਣ ਗਿਆ ਅਤੇ ਉਸ ਨੇ ਆਪਣੀ ਹੀ ਮਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੂਰਾ ਮਾਮਲਾ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਿਕ 26 ਸਾਲ ਦੇ ਸੁਰਿੰਦਰ ਸਿੰਘ ਉਰਫ ਟਿੰਕੂ ਸੁਭਾਅ ਤੋਂ ਗੁਸੈਲ ਹੈ ਅਤੇ ਦੁਪਹਿਰ ਚ ਜਦੋਂ ਉਸ ਦੀ ਪਸੰਦ ਦੀ ਸਬਜ਼ੀ ਨਹੀਂ ਬਣੀ ਤਾਂ ਉਸ ਨੇ ਆਪਣੀ ਹੀ ਮਾਂ ਨਾਲ ਕੁੱਟਮਾਰ ਕੀਤੀ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਫਿਰ ਲੋਹੇ ਦੀ ਰੋਡ ਨਾਲ ਵੀ ਕੁੱਟਿਆ ਜਿਸ ਤੋਂ ਬਾਅਦ ਜਦੋਂ ਉਸ ਦੇ ਪਿਤਾ ਵਿੱਚ ਬਚਾਅ ਕਰਨ ਆਏ ਤਾਂ ਉਸ ਦੀ ਵੀ ਟਿੰਕੂ ਨੇ ਕੁੱਟਮਾਰ ਕੀਤੀ ਅਤੇ ਅੰਤ ਹਸਪਤਾਲ ਚ ਜਦੋਂ ਜਖਮੀ ਮਾਂ ਨੂੰ ਲਿਜਾਇਆ ਗਿਆ ਤਾਂ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਮੁਲਜ਼ਮ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ ਇਹ ਬੇਰੁਜ਼ਗਾਰ ਹੈ।

Son beats mother to death
ਪੁੱਤ ਨੇ ਮਾਂ ਦੀ ਲਈ ਜਾਨ

ਦੱਸ ਦਈਏ ਕਿ ਮ੍ਰਿਤਕ ਮਾਂ ਦਾ ਨਾਂਅ ਚਰਨਜੀਤ ਹੈ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਰੱਖਿਆ ਗਿਆ ਹੈ। ਉੱਥੇ ਹੀ ਰਿਸ਼ਤੇਦਾਰਾਂ ਨੇ ਮਿਲ ਕੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਫਿਲਹਾਲ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ, ਪਰ ਪੋਸਟਮਾਰਟਮ ਤੋਂ ਬਾਅਦ ਅਗਲੇਰੀ ਕਰਵਾਈ ਅਮਲ ਚ ਲਿਆਉਣ ਦੀ ਗੱਲ ਆਖੀ ਗਈ ਹੈ।

ਉਧਰ ਇਲਾਕੇ ਚ ਸਹਿਮ ਦਾ ਮਾਹੌਲ ਹੈ ਇਕ ਬੇਟੇ ਨੇ ਹੀ ਆਪਣੀ ਮਾਂ ਦੀ ਜਾਨ ਲੈ ਲਈ ਹੈ। ਥਾਣਾ ਸਲੇਮ ਟਾਬਰੀ ਚ ਮਾਮਲਾ ਦਰਜ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਭਰਾਵਾਂ ਦਾ ਦਿਮਾਗ਼ੀ ਸੰਤੁਲਨ ਠੀਕ ਨਹੀਂ ਹੈ। ਲੋਕਾਂ ਨੇ ਦੂਜੇ ਭਰਾ ਨੂੰ ਵੀ ਹਸਪਤਾਲ ਚ ਦਾਖਿਲ ਕਰਵਾ ਕੇ ਉਸ ਦੇ ਇਲਾਜ ਲਈ ਅਪੀਲ ਕੀਤੀ ਹੈ।

ਇਹ ਵੀ ਪੜੋ: ਅੱਜ ਹੜ੍ਹਤਾਲ 'ਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.